
ਬਰੇਟਾ 27 ਮਈ (ਸਾਰਾ ਯਹਾਂ/ਰੀਤਵਾਲ) ਸਥਾਨਕ ਬਹਾਦਰਪੁਰ ਚੌਂਕ ਨਜ਼ਦੀਕ ਇਥੋਂ ਦੇ ਗੰਦੇ ਨਾਲੇ ਵਿੱਚੋ ਦਾੜ੍ਹੀ
ਕੇਸ ਕਟੇ ਇਕ ਨੌਜਵਾਨ ਦੀ ਲਾਸæ ਦੇ ਮਿਲਣ ਦਾ ਸਮਾਚਾਰ ਹੈ । ਮਿਲੀ ਜਾਣਕਾਰੀ ਅਨੁਸਾਰਮ੍ਰਿਤਕ ਦਾ ਕੱਦ
ਪੰਜ ਫੁੱਟ ਪੰਜ ਇੰਚ ਅਤੇ ਉਸਦੇ ਨੀਲੀ ਨਿਕਰ ਤੇ ਨੀਲੇ ਰੰਗ ਦਾ ਚੱਕ ਦਾਰ ਕਮੀਜ ਪਾਇਆ ਹੋਇਆ ਸੀ ।
ਉਸਦੀ ਲਾਸ ਸਥਾਨਕ ਪੁਲਸ ਨੂੰ ਮਿਲੀ ਹੈਂ । ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਜਸਕਰਨ
ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀ ਪਹਿਚਾਣ ਅੰਮ੍ਰਿਤਪਾਲ ਪਿੰਡ ਜੁਗਲਾਣ ਵਜੋਂ ਹੋਈ ਹੈ । ਜਿਸ ਦੇ
ਸਬੰਧੀ 174 ਦੀ ਕਾਰਵਾਈ ਕਰਦੇ ਹੋਏ ਲਾਸ ਵਾਰਸਾ ਹਵਾਲੇ ਕੀਤੀ ਜਾ ਰਹੀ ਹੈ । .
ਕੈਪਸਨ ਮ੍ਰਿਤਕ ਨੌਜਵਾਨ ਦੀ ਲਾਸæ
