
ਬੁਢਲਾਡਾ 26 ਜੁਲਾਈ( (ਸਾਰਾ ਯਹਾ/ਅਮਨ ਮਹਿਤਾ): ਪਿਛਲੇ ਦਿਨੀ ਕਰੋਨਾ ਪਾਜਟਿਵ ਕੇਸ ਆਉਣ ਤੋਂ ਬਾਅਦ ਅੱਜ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 3 ਹੋਰ ਕਰੋਨਾ ਪਾਜਟਿਵ ਕੇਸ ਆਉਣ ਨਾਲ ਹਲਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਬਰੇਟਾ ਤੋਂ ਇੰਟਰਸਟੇਟ ਨਾਕੇ ਤੇ ਡਿਊਟੀ ਦੇਣ ਵਾਲੇ ਬੀ ਐਲ ਓ ਦੇ ਕਰੋਨਾ ਪਾਜਟਿਵ ਆਉਣ ਤੋਂ ਬਾਅਦ ਉਸਦੀ ਪਤਨੀ ਅਤੇ 11 ਸਾਲਾ ਬੱਚਾ ਵੀ ਕਰੋਨਾ ਪਾਜਟਿਵ ਪਾਇਆ ਗਿਆ। ਇਸ ਤੋਂ ਇਲਾਵਾ ਬੁਢਲਾਡਾ ਦੇ ਸਰਕਾਰੀ ਹਸਪਤਾਲ ਦੇ ਨਜਦੀਕ ਰਹਿੰਦੇ ਇੱਕ ਅਧਿਆਪਕ ਜ਼ੋ ਬੋਹਾ ਦੇ ਸਰਕਾਰੀ ਸਕੂਲ ਵਿਖੇ ਨੋਕਰੀ ਕਰਦਾ ਹੈ ਵੀ ਕਰੋਨਾ ਪਾਜਟਿਵ ਪਾਇਆ ਗਿਆ। ਜਿਸ ਨਾਲ ਹਲਕੇ ਅੰਦਰ ਕਰੋਨਾ ਪਾਜਟਿਵ ਕੇਸਾਂ ਦੀ ਗਿਣਤੀ ਲਗਭਗ 20 ਹੋ ਗਈ ਹੈ। ਇਨ੍ਹਾਂ ਪਾਜਟਿਵ ਵਿਅਕਤੀਆਂ ਨੂੰ ਸਿਵਲ ਹਸਪਤਾਲ ਮਾਨਸਾ ਦੇ ਕਰੋਨਾ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਇੱਕ ਵਾਰ ਫੇਰ ਕਰੋਨਾ ਪਾਜਟਿਵ ਕੇਸਾਂ ਦੇ ਆਉਣ ਨਾਲ ਸ਼ਹਿਰ ਅਤੇ ਹਲਕੇ ਅੰਦਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਫੇਲ ਗਿਆ ਹੈ।
