
ਬਰੇਟਾ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ਅਤੇ ਇਲਾਕੇ ਅੰਦਰ ਵਹੀਕਲ ਚੋਰੀ ਦੀਆਂ
ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ । ਅੱਜ ਫ਼ਿੳਮਪ;ਰ ਘਰ ‘ਚ ਖੜ੍ਹੇ ਇੱਕ
ਮੋਟਰਸਾਇਕਲ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ । ਇਕੱਤਰ ਜਾਣਕਾਰੀ ਅਨੁਸਾਰ
ਨਜ਼ਦੀਕੀ ਪਿੰਡ ਅਕਬਰਪੁਰ ਖੁਡਾਲ ਵਿਖੇ ਬੀਤੀ ਸ਼ੁੱਕਰਵਾਰ ਦੀ ਰਾਤ ਫਿਰਨੀ ਨਜ਼ਦੀਕ
ਮਨਜੀਤ ਸਿੰਘ ਖਾਲਸਾ ਦੇ ਘਰੋਂ ਚੋਰ ਪਲਸਰ ਮੋਟਰਸਾਇਕਲ ਚੋਰੀ ਕਰਕੇ ਰਫੂ ਚੱਕਰ
ਹੋ ਗਏ । ਮੋਟਰਸਾਇਕਲ ਦੀ ਕੀਮਤ 50 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ । ਉਧਰ
ਇਸ ਸਬੰਧੀ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਚੋਰਾਂ iਖ਼ਲਾਫ਼ੳਮਪ;
ਮਾਮਲਾ ਦਰਜ ਕਰ ਲਿਆ ਹੈ ।
