ਬਰਨਾਲਾ 15,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਦੇ ਖੇਤ ‘ਚ ਤੇਂਦੂਆ ਦਿਖਣ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਤੇਂਦੂਆ ਨੇ ਇੱਕ ਵਿਅਕਤੀ ‘ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਜ਼ਖਮੀ ਵਿਅਕਤੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਤੇਂਦੁਏ ਨੂੰ ਦੇਖਣ ਲਈ ਆਸ-ਪਾਸ ਦੇ ਪਿੰਡਾਂ ਦੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ। ਹਮਲਾ ਕਰਨ ਦੇ ਬਾਅਦ ਤੇਂਦੁਆ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲਾ ਜਾਨਵਰ ਤੇਂਦੂਆ ਨਹੀਂ, ਸਗੋਂ ਬਿੱਲੀ ਦੀ ਪ੍ਰਜਾਤੀ ਦਾ ਵੱਡਾ ਜਾਨਵਰ ਹੈ।
ਇਸ ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਤੇਂਦੁਏ ਦੇ ਹਮਲੇ ‘ਚ ਜ਼ਖਮੀ ਹੋਏ ਚਸ਼ਮਦੀਦ ਧਰਮਪਾਲ ਸਿੰਘ ਤੇ ਚਸ਼ਮਦੀਦ ਜਸਵੀਰ ਸਿੰਘ ਤੇ ਖੇਤ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੇਤ ‘ਚ ਬਣੀ ਝੌਂਪੜੀ ‘ਚੋਂ ਟਰੈਕਟਰ ਟਰਾਲੀ ‘ਤੇ ਰੇਹੜੀਆਂ ਲੱਦ ਰਹੇ ਸਨ। ਕਿਸਾਨ ਹਰਪ੍ਰੀਤ ਸਿੰਘ ਦਾ ਤਾਂ ਉਸ ਨੂੰ ਬਿੱਲੇ ਵਰਗਾ ਜਾਨਵਰ ਦਿੱਸਿਆ, ਜਿਸ ਤੋਂ ਬਾਅਦ ਉਸ ਨੇ ਪਿੰਡ ਵਾਸੀਆਂ ਤੇ ਖੇਤ ਮਾਲਕ ਨੂੰ ਸੂਚਿਤ ਕੀਤਾ ਤੇ ਉਹ ਦੇਖਣ ਲੱਗੇ ਕਿ ਇਹ ਜਾਨਵਰ ਕਿਹੜਾ ਹੈ।
ਇਸ ਤੋਂ ਬਾਅਦ ਤੇਂਦੂਆ ਨੇ ਉਸ ‘ਤੇ ਹਮਲਾ ਕੀਤਾ ਤੇ ਤੇਂਦੂਆ ਨੇ ਉਸਦੀ ਛਾਤੀ ਅਤੇ ਲੱਤ ਨੂੰ ਬੁਰੀ ਤਰ੍ਹਾਂ ਨਚੋੜ ਦਿੱਤਾ, ਜਿਸ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਮਲਾ ਕਰਨ ਤੋਂ ਬਾਅਦ ਤੇਂਦੂਆ ਖੇਤਾਂ ‘ਚੋਂ ਭੱਜ ਗਿਆ, ਜ਼ਖਮੀ ਵਿਅਕਤੀ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਜਾਨਵਰ ਤੇਂਦੂਆ ਸੀ।
ਇਸ ਸਬੰਧੀ ਜੰਗਲਾਤ ਵਿਭਾਗ ਬਰਨਾਲਾ ਦੇ ਅਧਿਕਾਰੀ ਗੁਰਪਾਲ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਜਾਨਵਰ ਤੇਂਦੂਆ ਨਹੀਂ ਹੋ ਸਕਦਾ ਤੇ ਇਹ ਬਿੱਲੀ ਜਾਤੀ ਦਾ ਵੱਡਾ ਜਾਨਵਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿੰਡ ‘ਚ ਤੇਂਦੂਆ ਦੀ ਸੂਚਨਾ ਮਿਲਣ ‘ਤੇ ਉਹ ਤੇ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ ਪਰ ਉਥੋਂ ਤੇਂਦੂਆ ਖੇਤਾਂ ‘ਚੋਂ ਭੱਜ ਗਿਆ ਸੀ, ਜਦਕਿ ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੀ ਟੀਮ ਆਸ-ਪਾਸ ਦੇ ਪਿੰਡਾਂ ਤੇ ਖੇਤਾਂ ਨੂੰ ਚੈੱਕ ਕਰ ਰਹੀ ਹੈ ਤੇ ਤੇਂਦੂਆ ਨਜ਼ਰ ਆਉਂਦੇ ਹੀ ਕਾਬੂ ਕਰ ਲਿਆ ਜਾਵੇਗਾ