
ਬਰਨਾਲਾ: ਕੁੱਟ ਮਾਰ ਦੇ ਕੇਸ ‘ਚ ਨਾਮਜ਼ਦ ਇੱਕ ਹਵਾਲਾਤੀ ਦੇ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਆਉਣ ਮਗਰੋਂ ਬਰਨਾਲਾ ਜ਼ਿਲੇ ਦੀ ਪੁਲਿਸ ਨੂੰ ਭਾਜੜਾਂ ਪੈ ਗਈ ਹਨ।
ਮੁਲਜ਼ਮ ਨੂੰ ਕਾਬੂ ਕਰਨ ਵਾਲੇ ਥਾਣਾ ਧਨੌਲਾ ਦੇ 4 ਪੁਲਿਸ ਕਰਮੀਆਂ ਸਮੇਤ ਪੱਖੋ-ਕੈਂਚੀਆਂ ਚੌਂਕੀ ਦੀ ਪੁਲਿਸ ਦੇ 13 ਹੋਰ ਪੁਲਿਸ ਮੁਲਾਜ਼ਮਾਂ ਸਣੇ 9 ਹੋਰ ਹਵਾਲਾਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ।ਕੁੱਲ੍ਹ 26 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।ਹੁਣ ਇਨ੍ਹਾਂ ਸਾਰੇ 26 ਲੋਕਾਂ ਦੇ ਸੈਂਪਲ ਲਾਏ ਜਾਣਗੇ ਅਤੇ ਕੋਵਿਡ ਟੈਸਟ ਲਈ ਭੇਜੇ ਜਾਣਗੇ।
