*ਬਰਨਾਲਾ ‘ਚ ਬਲੈਕ ਫ਼ੰਗਸ ਦੇ ਦੋ ਮਾਮਲੇ ਆਏ ਸਾਹਮਣੇ*

0
59

ਬਰਨਾਲ 30, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਬਰਨਾਲਾ ਵਿੱਚ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦੋ ਮਰੀਜ਼ਾਂ ਵਿੱਚ ਬਲੈਕ ਫੰਗਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਇੱਕ ਮਰੀਜ਼ ਦੀ ਰਿਪੋਰਟ ਪੈਂਡਿੰਗ ਹੈ। ਬਲੈਕ ਫੰਗਸ ਦੇ ਦੋਵੇਂ ਮਰੀਜ਼ਾਂ ਵਿੱਚੋਂ ਇੱਕ ਬਰਨਾਲਾ ਅਤੇ ਦੂਜਾ ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਹੈ। ਨਿੱਜੀ ਹਸਪਤਾਲ ਦੇ ਡਾਕਟਰ ਦੇ ਦਾਅਵੇ ਅਨੁਸਾਰ ਸਰਜ਼ਰੀ ਕਰਕੇ ਬਲੈਕ ਫ਼ੰਗਸ ਤੋਂ ਪੀੜਤ ਮਰੀਜ਼ਾਂ ਦੀ ਅੱਖਾਂ ਦੀ ਨਜ਼ਰ ਬਚਾਈ ਗਈ।

ਮੌਜੂਦਾ ਹਾਲਤ ’ਚ ਮਰੀਜ਼ ਤੰਦਰੁਸਤ ਹਨ। ਬਲੈਕ ਫ਼ੰਗਸ ਸਬੰਧੀ ਜਾਣਕਾਰੀ ਸਿਹਤ ਵਿਭਾਗ ਨੂੰ ਦੇ ਦਿੱਤੀ ਗਈ। ਬਲੈਕ ਫ਼ੰਗਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ਼ ਲਈ ਲੋੜੀਂਦੇ ਟੀਕੇ ਮੌਜੂਦ ਨਹੀਂ ਹਨ। ਡਾਕਟਰ ਵਲੋਂ ਸਰਕਾਰ ਤੋਂ ਜਲਦ ਟੀਕੇ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਸਿਵਲ ਸਰਜਨ ਬਰਨਾਲਾ ਨੇ ਵੀ ਬਲੈਕ ਫੰਗਸ ਦੋ ਮਰੀਜ਼ਾਂ ’ਚ ਹੋਣ ਦੀ ਪੁਸ਼ਟੀ ਕੀਤੀ। ਸਰਕਾਰ ਤੋਂ ਬਲੈਕ ਫੰਗਸ ਦੇ ਬਚਾਅ ਵਾਲੀ ਮੈਡੀਸਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਬਰਨਾਲਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਹਫ਼ਤੇ ਦੋ ਮਰੀਜ਼ ਇਲਾਜ਼ ਲਈ ਆਏ ਸੀ। ਜਿਨ੍ਹਾਂ ਵਿੱਚੋਂ ਇੱਕ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਹੈ। ਇਨ੍ਹਾਂ ਦੋਵੇਂ ਮਰੀਜ਼ਾਂ ਵਿੱਚ ਸ਼ੂਗਰ ਦੀ ਵਧੇਰੇ ਸਮੱਸਿਆ ਸੀ। ਇਸੇ ਦੌਰਾਨ ਇਨ੍ਹਾਂ ਵਿੱਚ  ਬਲੈਕ ਫੰਗਸ ਦੇ ਲੱਛਣ ਪਾਏ ਅਤੇ ਹੁਣ ਇਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਹੈ। ਦੋਵੇਂ ਮਰੀਜ਼ਾਂ ਦੀ ਉਨ੍ਹਾਂ ਵਲੋਂ ਤੁਰੰਤ ਸਰਜ਼ਰੀ ਕਰਕੇ ਅੱਖਾਂ ਦੀ ਨਜ਼ਰ ਬਚਾ ਲਈ ਗਈ ਹੈ ਅਤੇ ਇਹ ਇਲਾਜ਼ ਅਧੀਨ ਹਨ।

ਉਧਰ ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਕੋਲ ਬਰਨਾਲਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਵਲੋਂ ਬਲੈਕ ਫੰਗਸ ਦੇ ਮਰੀਜ਼ਾਂ ਦੀ ਸੂਚਨਾ ਦਿੱਤੀ ਗਈ ਸੀ। ਦੋ ਮਰੀਜ਼ਾਂ ਨੂੰ ਬਲੈਗ ਫੰਗਸ ਦੇ ਕੇਸ ਹਨ, ਜਿਨ੍ਹਾਂ ਵਿੱਚੋਂ ਇੱਕ ਬਰਨਾਲਾ ਜ਼ਿਲ੍ਹੇ ਦਾ ਹੈ, ਜਦਕਿ ਇੱਕ ਬਾਹਰੀ ਜ਼ਿਲ੍ਹੇ ਦਾ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਸੂਬਾ ਸਰਕਾਰ ਤੋਂ ਇਸ ਮਹਾਮਾਰੀ ਤੋਂ ਬਚਾਅ ਲਈ ਲੋੜੀਂਦੇ ਟੀਕੇ ਦੀ ਮੰਗ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਬਲੈਕ ਫੰਗਸ ਤੋਂ ਪੀੜਤ ਮਰੀਜ਼ ਖ਼ਤਰੇ ਤੋਂ ਬਾਹਰ ਹਨ। 

LEAVE A REPLY

Please enter your comment!
Please enter your name here