
ਬਠਿੰਡਾ 23,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ):: ਬਠਿੰਡਾ ਸਿਵਲ ਹਸਪਤਾਲ ਦੇ ਡਕਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਘੰਟੇ ਦੀ ਹੜਤਾਲ਼ ਦੂਜੇ ਦਿਨ ਵੀ ਜਾਰੀ ਰਹੀ। ਸਿਵਲ ਹਸਪਤਾਲ ਦੇ ਡਾਕਟਰ ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਜਾਰੀ ਕਰਨ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਦੋ ਘੰਟੇ ਹੜਤਾਲ ‘ਤੇ ਜਾਂਦੇ ਹਨ। ਡਾਕਟਰਾਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ ਕਿ 25 ਜੂਨ ਤੋਂ ਮੁਕੰਮਲ ਸਿਹਤ ਸੇਵਾਵਾਂ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਦੌਰਾਨ ਕੰਮ ਕਰ ਰਹੇ ਡਾਕਟਰਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਖੋਹੀਆਂ ਜਾ ਰਹੀਆਂ ਹਨ। ਨਾਲ ਹੀ ਡਾਕਟਰਾਂ ਨੂੰ ਪੁਲਿਸ ਬੁਲਾ ਕੇ ਸਲਾਮੀ ਦੇਣਾ ਇੱਕ ਡਰਾਮਾ ਸੀ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਲੜਾਈ ਨੂੰ ਤਿੱਖਾ ਕਰਾਂਗੇ। ਜਾਣਕਾਰੀ ਦਿੰਦੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਉਨ੍ਹਾਂ ਦੀ ਜਥੇਬੰਦੀ ਵਲੋਂ ਰੋਸ ਕਰ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਸੀ ਉਸਦੇ ਤਹਿਤ ਅੱਜ ਅਸੀਂ ਐਲੋਪੈਥਿਕ ਡਾਕਟਰ, ਆਯੁਰਵੈਦਿਕ ਡਾਕਟਰ, ਹੋਮੋਪੈਥਿਕ ਡਾਕਟਰ, ਵੇਟ੍ਰਿਨੀ ਡਾਕਟਰ ਅਤੇ ਰੂਲਰ ਮੈਡੀਕਲ ਅਫਸਰਾਂ ਵਲੋਂ ਰਲ ਕੇ ਸਰਕਾਰ ਖਿਲਾਫ਼ ਮੋਰਚਾ ਖੋਲਿਆ ਗਿਆ। ਸਾਰੀਆਂ ਨੇ ਇਸ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕੀਤੀ ਹੈ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਤੋਂ ਅਸੀਂ ਇਸ ਧਰਨੇ ਰਾਹੀਂ ਮੰਗ ਕਰਦੇ ਹਾਂ ਕਿ ਜਿਹੜਾ ਉਨ੍ਹਾਂ ਦਾ ਐਨਪੀਏ ਹੈ 25 ਤੋਂ ਵਧਾ ਕੇ 33 ਕੀਤਾ ਜਾਵੇ। ਐਨਪੀਏ ਨੂੰ ਸਾਡੀ ਤਨਖਾਹਾਂ ਦੇ ਨਾਲ ਪਹਿਲਾਂ ਦੀ ਤਰ੍ਹਾਂ ਲਿੰਕ ਕੀਤਾ ਜਾਵੇ। ਜੋ ਸਾਡੇ ਰਿਟਾਇਰ ਅਧਿਕਾਰੀ ਹਨ ਉਨ੍ਹਾਂ ਦੀ ਪੈਨਸ਼ਨ ਐਨਪੀਏ ਨਾਲ ਲਿੰਕ ਦੇ ਅਧਾਰ ‘ਤੇ ਕੀਤੀ ਜਾਵੇ। ਨਾਲ ਹੀ ਕੋਰੋਨਾ ਮਹਾਂਮਾਰੀ ਦੌਰਾਨ ਸਾਡੇ ਜਿਨ੍ਹਾਂ ਸਾਥੀਆਂ ਨੂੰ ਨੁਕਸਾਨ ਹੋਇਆ ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ।
