ਬਠਿੰਡਾ ਧਰਨੇ ਲਈ ਹਲਕਾ ਬੁਢਲਾਡਾ ਦੇ ਬਸਪਾ ਵਰਕਰਾਂ ਚ ਭਾਰੀ ਉਤਸ਼ਾਹ: ਪਮਾਰ, ਬੋੜਾਵਾਲ

0
47

ਬੁਢਲਾਡਾ20 ਸਤੰਬਰ (ਸਾਰਾ ਯਹਾ/ ਅਮਨ ਮਹਿਤਾ): ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਚ ਹੋਏ ਘਪਲਿਆਂ ਅਤੇ ਕੇਂਦਰ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਜਨ ਵਿਰੋਧੀ ਫੈਸਲਿਆਂ ਸੰਬੰਧੀ ਦਿੱਤੇ ਜਾ ਰਹੇ ਧਰਨਿਆ ਸੰਬੰਧੀ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬੁਢਲਾਡਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਬੁਢਲਾਡਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਆਤਮਾ ਸਿੰਘ ਪਮਾਰ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਵਿਖੇ 28 ਸਤੰਬਰ ਨੂੰ ਪਾਰਟੀ ਵੱਲੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਚ ਹੋਏ ਘਪਲਿਆਂ ਅਤੇ ਕੇਂਦਰ ਸਰਕਾਰ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਜਨ ਵਿਰੋਧੀ ਫੈਸਲਿਆਂ ਅਤੇ ਕਿਸਾਨ ਵਿਰੋਧੀ ਆਰਡੀਨੈਂਸਾ ਸਬੰਧੀ ਇੱਕ ਵਿਸ਼ਾਲ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਮੇਲ ਸਿੰਘ ਬੋੜਾਵਾਲ ਨੇ ਉਕਤ ਧਰਨੇ ਸਬੰਧੀ ਆਗੂਆਂ ਅਤੇ ਵਰਕਰਾਂ ਨਾਲ ਸਲਾਹ ਕਰਕੇ ਪਿੰਡਾਂ ਵਿਚ ਤਿਆਰੀ ਲਈ ਮੀਟਿੰਗਾ ਕਰਨ ਸਬੰਧੀ ਵੱਖ-ਵੱਖ ਤਰੀਕਾਂ ਦੇ ਕੇ ਡਿਊਟੀਆਂ ਲਗਾਈਆਂ ਗਈਆਂ। ਉਹਨਾਂ ਅੱਗੇ ਦੱਸਿਆ ਕਿ ਧਰਨੇ ਚ ਪਹੁੰਚਣ ਲਈ ਪਾਰਟੀ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਚ ਰੱਖਿਆ ਜਾਵੇ। ਮੀਟਿੰਗ ਚ ਧਰਨੇ ਸਬੰਧੀ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਮੌਕੇ ਕੁੱਕੂ ਸਿੰਘ ਠੇਕੇਦਾਰ, ਮਾਸਟਰ ਰੁਲਦੂ ਸਿੰਘ, ਗੁਰਧਿਆਨ ਸਿੰਘ ਕਟਾਰੀਆ, ਤੇਜਾ ਸਿੰਘ ਬਰੇਟਾ, ਗੁਰਮੀਤ ਸਿੰਘ, ਪਾਲੀ ਸਿੰਘ, ਕਰਮ ਸਿੰਘ, ਬਲਜੀਤ ਸਿੰਘ, ਜਸਵੀਰ ਕੌਰ, ਹਰਦੀਪ ਗੱਗੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here