ਬਠਿੰਡਾ 8 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਲਿੱਚ ਖੇਤ ਮਜ਼ਦੂਰ ਨੇ ਆਪਣੇ ਤਿੰਨ ਬੱਚਿਆਂ ਨੂੰ ਮਾਰ ਕੇ ਖੁਦ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਤਨੀ ਦੀ ਇੱਕ ਮਹੀਨਾ ਪਹਿਲਾਂ ਕੈਂਸਰ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।
ਮ੍ਰਿਤਕ 35 ਸਾਲਾ ਬੇਅੰਤ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਪੰਜ ਸਾਲਾ ਬੇਟਾ ਪ੍ਰਭਜੋਤ ਸਿੰਘ, ਤਿੰਨ ਸਾਲ ਦੀ ਬੇਟੀ ਖੁਸ਼ਪ੍ਰੀਤ ਕੌਰ ਤੇ ਸਵਾ ਸਾਲ ਦੀ ਬੇਟੀ ਸੁਖਪ੍ਰੀਤ ਕੌਰ ਨੂੰ ਖੁਦਕੁਸ਼ੀ ਤੋਂ ਪਹਿਲਾਂ ਮਾਰ ਦਿੱਤਾ।
ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਵਾਲੇ ਬੇਅੰਤ ਸਿੰਘ ਦੇ ਮਨ ‘ਚ ਹੋ ਸਕਦਾ ਕਿ ਖਿਆਲ ਆਇਆ ਹੋਵੇ ਕਿ ਉਸ ਦੇ ਜਾਣ ਤੋਂ ਬਾਅਦ ਬੱਚੇ ਰੁਲ ਜਾਣਗੇ, ਉਨ੍ਹਾਂ ਨੂੰ ਕੌਣ ਸਾਂਭੇਗਾ। ਇਸ ਲਈ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਮਾਰ ਦਿੱਤਾ।
ਪੁਲਿਸ ਨੇ ਮ੍ਰਿਤਕ ਬੇਅੰਤ ਸਿੰਘ ‘ਤੇ ਆਪਣੇ ਤਿੰਨਾਂ ਬੱਚਿਆਂ ਦੀ ਹੱਤਿਆ ਦੇ ਮਾਮਲੇ ‘ਚ ਮਾਮਲਾ ਦਰਜ ਕਰ ਲਿਆ ਹੈ।