ਬਠਿੰਡਾ ਤੋਂ ਬਾਅਦ ਲੁਧਿਆਣਾ ‘ਚ ਖੌਫਨਾਕ ਵਾਰਦਾਤ! ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ

0
103

ਲੁਧਿਆਣਾ 24 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਜ਼ਿਲ੍ਹਾ ਲੁਧਿਆਣਾ ਦੇ ਮਾਯੂਰ ਵਿਹਾਰ ਇਲਾਕੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਹੰਬੜਾ ਰੋਡ ਤੇ ਸਥਿਤ ਮਯੂਰ ਵਿਹਾਰ ਦੇ ਇੱਕ ਪ੍ਰਾਪਰਟੀ ਡੀਲਰ ਤੇ ਉਸ ਦੇ ਪਰਿਵਾਰ ਦੇ ਤਿੰਨ ਹੋਰ ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਵਰਾਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਲੱਗ ਗਈ ਹੈ।

ਮ੍ਰਿਤਕਾਂ ਦਾ ਪਛਾਣ 35 ਸਾਲਾ ਅਸ਼ੀਸ਼ ਸੁੰਧਾ, 33 ਸਾਲਾ ਪਤਨੀ ਗਰੀਮਾ ਸੁੰਧਾ, 60 ਸਾਲਾ ਮਾਂ ਸੁਨੀਤਾ ਤੇ 13 ਸਾਲਾ ਬੇਟੇ ਸੁਤੇਸ਼ ਵਜੋਂ ਹੋਈ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਲਾਕਾ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਗਿਆ ਜਿਸ ਮਗਰੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਫੌਰੈਂਸਿਕ ਮਾਹਰ, ਫਿੰਗਰਪ੍ਰਿੰਟ ਮਾਹਰ ਤੇ ਡੌਗ ਸਕੋਡ ਵੀ ਮੌਕੇ ਤੇ ਪਹੁੰਚ ਗਏ ਹਨ।

LEAVE A REPLY

Please enter your comment!
Please enter your name here