ਬਠਿੰਡਾ 23ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਭਰ ਵਿੱਚ ਕੋਰੋਨਾ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਗੱਲ ਕਰੀਏ ਬਠਿੰਡਾ ਦੀ ਤਾਂ ਪਿਛਲੇ ਚਾਰ ਦਿਨਾਂ ਤੋਂ ਆਏ ਦਿਨ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਤੇ ਲੋਕ ਠੀਕ ਹੋ ਆਪਣੇ ਘਰਾ ਨੂੰ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਹੁਣ ਕੋਰੋਨਾ ਦੇ ਕੇਸ ਰੋਜ਼ਾਨਾ 400 ਤੋਂ 500 ਤੱਕ ਆ ਰਹੇ ਹਨ ਅਤੇ 700 ਤੋਂ 800 ਲੋਕ ਰੋਜ਼ਾਨਾ ਠੀਕ ਹੋ ਕੇ ਘਰਾਂ ਨੂੰ ਜਾ ਰਹੇ ਹਨ। ਐਕਟਿਵ ਕੇਸਾਂ ਦੀ ਗਿਣਤੀ 7 ਹਜ਼ਾਰ ਤੱਕ ਪਹੁੰਚ ਗਈ ਸੀ ਜਕਿ ਹੁਣ 6 ਹਜ਼ਾਰ ਤੋਂ ਥੱਲੇ ਆ ਗਈ ਹੈ। ਇਸ ਤੋਂ ਪਹਿਲਾਂ ਲੈਵਲ 2 ਅਤੇ 3 ਬੈਡ ਫੁੱਲ ਹੁੰਦੇ ਸੀ ਅੱਜ ਖਾਲੀ ਹਨ।
ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ 2 ਸਰਕਾਰ ਨੇ ਸ਼ੁਰੂ ਕੀਤਾ ਹੈ ਉਸ ਵਿੱਚ ਸਾਡੇ ਕੋਲ 115 ਹੈਲਥ ਸੈਂਟਰ ਹਨ ਜਿੱਥੇ ਅਸੀਂ ਫਤਿਹ ਕਿੱਟਾਂ ਪਹੁੰਚਾਈਆਂ ਹਨ। ਡੋਰ ਟੂ ਡੋਰ ਆਸ਼ਾ ਵਰਕਰਾਂ ਵਲੋਂ ਸਰਵੇ ਕੀਤਾ ਜਾ ਰਿਹਾ ਤਾਂ ਕਿ ਜੇਕਰ ਕਿਸੇ ਨੂੰ ਕੁਝ ਹੁੰਦਾ ਹੈ ਤਾਂ ਹਸਪਤਾਲ ਵਿੱਚ ਇਲਾਜ ਕਰਵਾਇਆ ਜਾਵੇ। ਦੂਸਰਾ ਡੀਸੀ ਬਠਿੰਡਾ ਦੀ ਅਗਵਾਈ ਵਿੱਚ ਰੋਜ਼ਾਨਾ ਕੈਂਪ ਲੱਗ ਰਹੇ ਹਨ। ਹਰ ਰੋਜ਼ 100 ਤੋਂ 150 ਸੈਂਪਲਿੰਗ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਵਿੱਚ ਥੋੜੀ ਬਹੁਤੀ ਪ੍ਰੇਸ਼ਾਨੀ ਹੈ ਕਿਉਂਕਿ ਸੈਂਟਰ ਕੋਟਾ ਅਲਗ ਹੋ ਗਿਆ ਹੈ ਤੇ ਸਟੇਟ ਅਲਗ। ਸੈਂਟਰ ਕੋਟੇ ‘ਚੋਂ ਸਾਨੂੰ 45 ਸਾਲ ਤੋਂ ਉਪਰ ਉਮਰ ਵਾਲਿਆਂ ਲਈ ਵੈਕਸੀਨ ਆ ਰਹੀ ਹੈ। ਸਟੇਟ ਵਲੋਂ 18 ਤੋਂ 44 ਸਾਲ ਵਾਲਿਆਂ ਲਈ ਆ ਰਹੀ ਹੈ। 10 ਸੈਂਟਰ ਤਾਂ 18 ਤੋਂ 44 ਸਾਲ ਵਾਲਿਆਂ ਲਈ ਬਣੇ ਹਨ। ਜਿਵੇਂ ਹੀ ਵੈਕਸੀਨ ਆਉਂਦੀ ਹੈ, ਲੋਕਾਂ ਨੂੰ ਲਗਾ ਦਿੱਤੀ ਜਾਂਦੀ ਹੈ।