*ਬਜੁਰਗ ਦਿਓਰ ਭਰਜਾਈ ਦਾ ਕੱਤਲ, ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ*

0
102

ਬੁਢਲਾਡਾ 11 ਜਨਵਰੀ(ਸਾਰਾ ਯਹਾਂ/ਮਹਿਤਾ ਅਮਨ) ਇੱਥੋ ਨਜਦੀਕ ਪਿੰਡ ਅਹਿਮਦਪੁਰ ਵਿਖੇ ਇੱਕ ਬਜੁਰਗ ਦਿਓਰ ਭਰਜਾਈ ਦੇ ਤੇਜ ਹਥਿਆਰਾਂ ਨਾਲ ਕੱਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਪੁੱਤਰ ਜੰਗੀਰ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਜੰਗੀਰ ਸਿੰਘ ਆਪਣੇ ਪਸ਼ੂਆਂ ਦੇ ਵਾੜੇ ਦੀ ਰਾਖੀ ਲਈ ਸੁੱਤਾ ਪਿਆ ਸੀ ਉਧਰ ਮੇਰੇ ਤਾਏ ਦੇ ਬਾਹਰ ਜਾਣ ਕਾਰਨ ਮੇਰੀ ਤਾਈ ਆਪਣੇ ਪਾਸੇ ਵਾੜੇ ਦੀ ਰਾਖੀ ਲਈ ਸੁੱਤੀ ਪਈ ਸੀ ਤਾਂ ਸਵੇਰ ਵੇਲੇ ਦੇਖਿਆ ਗਿਆ ਕਿ ਉਸਦੇ ਪਿਤਾ ਜੰਗੀਰ ਸਿੰਘ (62 ਸਾਲਾਂ) ਦੇ ਸਿਰ ਤੇ ਤੇਜ ਵਾਰ ਨਾਲ ਕੱਤਲ ਕੀਤਾ ਹੋਇਆ ਸੀ ਅਤੇ ਦੂਜੇ ਪਾਸੇ ਮੇਰੀ ਤਾਈ ਰਣਜੀਤ ਕੌਰ (60ਸਾਲਾਂ) ਦਾ ਬਿਸਤਰਾ ਫਰੋਲਿਆ ਗਿਆ ਤਾਂ ਉਸਦੇ ਸਿਰ ਤੇ ਵੀ ਵਾਰ ਕਰਕੇ ਕੱਤਲ ਕੀਤਾ ਹੋਇਆ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੱਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਐਸ.ਪੀ.(ਡੀ) ਬਾਲਕਿਸ਼ਨ, ਡੀ.ਐਸ.ਪੀ. ਬੁਢਲਾਡਾ ਮਨਜੀਤ ਸਿੰਘ ਨੇ ਘਟਨਾ ਦਾ ਮੋਕੇ ਤੇ ਜਾਇਜਾਂ ਲਿਆ। ਐਸ.ਐਚ.ਓ. ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਖ ਵੱਖ ਪਹੁੱਲਿਆਂ ਦੀ ਜਾਂਚ ਵਿੱਚ ਜੁੱਟ ਗਈ ਹੈ ਜਲਦ ਹੀ ਕੱਤਲ ਦੀ ਗੁੱਥੀ ਸੁਲਝਾ ਲਈ ਜਾਵੇਗੀ ਅਤੇ ਲਾਸ਼ ਨੂੰ ਪੋਸ਼ਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ।

LEAVE A REPLY

Please enter your comment!
Please enter your name here