*ਬਜ਼ੁਰਗਾਂ ਦੀ ਸਮੱਸਿਆਂ ਬਾਰੇ ਕੀਤੀ ਵਿਚਾਰ ਚਰਚਾ*

0
72

 ਮਾਨਸਾ 05 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸਿਵਲ ਹਸਪਤਾਲ ਮਾਨਸਾ ਵਿਖੇ ਸੀਨੀਅਰ ਸਿਟੀਜਨ ਕੌਂਸਲ ਮਾਨਸਾ ਦੇ ਮੈਂਬਰਾਂ ਨਾਲ ਡਾ. ਬਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ ਵੱਲੋਂ ਇੱਕ ਜਨਰਲ ਮੀਟਿੰਗ ਕੀਤੀ ਗਈ। ਉਕਤ ਮੀਟਿੰਗ ਵਿੱਚ  ਹਸਪਤਾਲ ਵਿਖੇ ਇਲਾਜ ਕਰਵਾਉਣ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਰੂਲਦੂ ਰਾਮ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਮਾਨਸਾ, ਬਾਬੂ ਲਾਲ ਸ਼ਰਮਾ ਅਤੇ ਅਸ਼ੌਕ ਕੁਮਾਰ ਗਰਗ ਨੇ ਸੀਨੀਅਰ ਸਿਟੀਜਨਾਂ ਵੱਲੋਂ ਭਾਗ ਲਿਆ। ਹਸਪਤਾਲ ਵਿੱਚ ਆਉਣ ਵਾਲੇ ਹਰ ਇੱਕ ਸੀਨੀਅਰ ਸਿਟੀਜਨਾਂ ਦਾ ਇਲਾਜ ਪਹਿਲ ਦੇ ਆਧਾਰ ਤੇ ਕਰਨ, ਹੈਲਪ ਡੈਸਕ(ਮਦਦ ਕੇਂਦਰ) ਸਥਾਪਿਤ ਕਰਨ ਅਤੇ ਚੈਕਅੱਪ ਦੌਰਾਨ ਕਿਸੇ ਕਰਮਚਾਰੀ ਦੀ ਡਿਊਟੀ ਲਗਾਉਣ ਦਾ ਫੈਸਲਾ ਲਿਆ ਗਿਆ। ਨੇੜਲੇ ਭਵਿੱਖ ਵਿੱਚ ਉਡੀਕ ਲਈ ਕਿਸੇ ਕਮਰੇ ਦਾ ਪ੍ਰਬੰਧ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਵਿੱਚ ਐਸ.ਐਮ.ਓ. ਮਾਨਸਾ  ਤੋਂ ਇਲਾਵਾ ਜਸਪਾਲ ਕੌਰ ਸਟਾਫ ਨਰਸ, ਦੀਪ ਗੋਇਲ ਡੀ.ਐਮ.ਸੀ. ਦਫਤਰ, ਮਹਿੰਦਰਪਾਲ ਅਤੇ ਰਾਕੇਸ਼ ਕੁਮਾਰ ਫਾਰਮੇਸੀ ਅਫਸਰ ਸ਼ਾਮਲ ਸਨ।

LEAVE A REPLY

Please enter your comment!
Please enter your name here