
01,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : : ਹੁਣ ਸੂਬੇ ਦੇ ਬਜਟ ਲਈ ਵੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦਾ ਸਹਿਯੋਗ ਲਵੇਗੀ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਜਨਤਾ ਬਜਟ ਨਾਮ ਦਾ ਵੈੱਬ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ‘ਤੇ ਪੰਜਾਬ ਦੇ ਲੋਕ ਬਜਟ ਸਬੰਧੀ ਸੁਝਾਅ ਦੇ ਸਕਦੇ ਹਨ ਅਤੇ ਜੋ ਸੁਝਾਅ ਚੰਗੇ ਹਨ, ਉਨ੍ਹਾਂ ਨੂੰ ਬਜਟ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਹਿਲੀ ਵਾਰ ਬਜਟ ਨੂੰ ਲੈ ਕੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ।ਤੁਸੀਂ ਇਸ ਵੈੱਬ ਪੋਰਟਲ ‘ਤੇ ਲਿਖ ਕੇ ਜਾਂ ਵਾਇਸ ਮੈਸੇਜ ਰਾਹੀਂ ਸੁਝਾਅ ਦੇ ਸਕਦੇ ਹੋ।
