
ਨਵੀਂ ਦਿੱਲੀ 01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਦੇ ਬਜਟ ਭਾਸ਼ਣ ਦੌਰਾਨ ਦੋ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜੋ ਸਿੱਧੇ ਤੌਰ ‘ਤੇ ਆਮ ਆਦਮੀ ਦੇ ਜੀਵਨ ਨੂੰ ਪ੍ਰਭਾਵਤ ਕਰਦੀਆਂ ਹਨ। ਪਹਿਲੇ ਆਮਦਨ ਟੈਕਸ ਸਲੈਬ ਦੇ ਸਬੰਧ ਵਿੱਚ ਤੇ ਦੂਜਾ ਕੀ ਕੁਝ ਸਸਤਾ ਤੇ ਮਹਿੰਗਾ ਹੋਇਆ।
ਵੱਡੀ ਗੱਲ ਇਹ ਹੈ ਕਿ ਬਜਟ ਵਿੱਚ ਆਮ ਲੋਕਾਂ ਨੂੰ ਟੈਕਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਬਜਟ ਵਿੱਚ ਮੌਜੂਦਾ ਟੈਕਸ ਸਲੈਬ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਫਿਲਹਾਲ ਹੁਣ ਇਹ ਜਾਣ ਲੈਂਦੇ ਹਾਂ ਕਿ ਕੀ ਸਸਤਾ ਤੇ ਕੀ ਮਹਿੰਗਾ ਹੋਇਆ ਹੈ।
ਕੀ ਮਹਿੰਗਾ ਹੋਇਆ?
ਮੋਬਾਈਲ ਫੋਨ ਤੇ ਮੋਬਾਈਲ ਫੋਨ ਦੇ ਪਾਰਟਸ, ਚਾਰਜਰ
ਕਾਰ ਪਾਰਟਸ
ਇਲੈਕਟ੍ਰਾਨਿਕ ਉਪਕਰਣ
ਆਯਾਤ ਕੀਤੇ ਕੱਪੜੇ
ਸੋਲਰ ਇਨਵਰਟਰ, ਸੋਲਰ ਉਪਕਰਣ
ਕੌਟਨ
ਕੀ ਸਸਤਾ ਹੋਇਆ?
ਸਟੀਲ ਦਾ ਸਾਮਾਨ
ਸੋਨਾ
ਚਾਂਦੀ
ਤਾਂਬੇ ਦਾ ਸਾਮਾਨ
ਚਮੜੇ ਤੋਂ ਬਣੀਆਂ ਚੀਜਾਂ
