*ਫੌਜ ਨੇ ਪੰਜਾਬ ਪੁਲਸ ਨੂੰ ਸੌਂਪੀ ਦੇਸਾਈ ਮੋਹਨ ਵੱਲੋਂ ਲਾਏ ਦੋਸ਼ਾਂ ਦੀ ਜਾਂਚ*

0
10

(ਸਾਰਾ ਯਹਾਂ/ਬਿਊਰੋ ਨਿਊਜ਼ )  ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਫੌਜ ਦੇ ਸਿਪਾਹੀ ਦੇਸਾਈ ਮੋਹਨ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਉਸ ਨੇ 12 ਅਪ੍ਰੈਲ ਨੂੰ ਆਪਸੀ ਰਜਿੰਸ਼ ਦੇ ਚੱਲਦਿਆਂ ਚਾਰ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਸੀ। ਇਸ ਦੌਰਾਨ ਬਠਿੰਡਾ ਛਾਉਣੀ ਪੁਲਿਸ ਨੇ ਇੰਸਾਸ ਰਾਈਫ਼ਲ ਚੋਰੀ ਕਰਨ, ਜੋ ਕਿ ਦੇਸਾਈ ਮੋਹਨ ਨੇ ਕਥਿਤ ਤੌਰ ‘ਤੇ ਕਤਲ ‘ਚ ਵਰਤੀ ਸੀ, ਦੇ ਲਈ ਐੱਫ਼. ਆਈ. ਆਰ. ਵਿੱਚ ਆਈ. ਪੀ. ਸੀ. ਦੀ ਧਾਰਾ 380 ਨੂੰ ਵੀ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਆਈ. ਪੀ. ਸੀ. ਦੀ ਧਾਰਾ 302 ਅਤੇ ਆਰਮਜ਼ ਐਕਟ ਦੀ ਧਾਰਾ 25 ਨੂੰ ਐੱਫ਼. ਆਈ. ਆਰ. ‘ਚ ਸ਼ਾਮਲ ਕੀਤੀਆਂ ਸਨ।

ਫੋਰੈਂਸਿਕ ਟੈਸਟ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਨੂੰ ਸੌਂਪੀ

ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਹਾ ਕਿ ਦੇਸਾਈ ਮੋਹਨ ਵੱਲੋਂ ਲਗਾਏ ਸਰੀਰਕ ਸੋਸ਼ਣ ਦੇ ਦੋਸ਼ਾਂ ਦਾ ਪਤਾ ਲਗਾਉਣ ਲਈ ਉਸਦੀ ਡਾਕਟਰੀ ਜਾਂਚ ਅਤੇ ਰਾਈਫ਼ਲ ‘ਤੇ ਉਸਦੀਆਂ ਉਗਲਾਂ ਦੇ ਨਿਸ਼ਾਨਾਂ ਦੇ ਫੋਰੈਂਸਿਕ ਟੈਸਟ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਨੂੰ ਸੌਂਪੀ ਗਈ ਹੈ।

20 ਅਪ੍ਰੈਲ ਤੱਕ ਪੁਲਿਸ ਹਿਰਾਸਤ ਵਿੱਚ ਭੇਜਿਆ

ਦੇਸਾਈ ਮੋਹਨ ਵੱਲੋਂ ਪੁੱਛਗਿੱਛ ਦੌਰਾਨ ਦਿੱਤੇ ਗਏ ਬਿਆਨਾਂ ਤੋਂ ਬਾਅਦ ਉਸ ਨੂੰ 17 ਅਪ੍ਰੈਲ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਸਨੂੰ 20 ਅਪ੍ਰੈਲ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਸਿਵਲ ਅਦਾਲਤ ‘ਚ ਸੁਣਵਾਈ ਕੀਤੀ ਜਾਵੇਗੀ। ਚਾਰਜਸ਼ੀਟ ‘ਚ ‘ਸਡੋਮੀ’ ਅਤੇ ਰਾਈਫ਼ਲ ਚੋਰੀ ਹੋਣ ਦੇ ਪਹਿਲੂਆਂ ਦੇ ਖੁੱਲ੍ਹਣ ਦੀ ਸੰਭਾਵਨਾ ਹੈ।

ਆਰਮੀ ਕੋਰਟ ਆਫ਼ ਇਨਕੁਆਰੀ ਨੂੰ ਵੀ ਜਾਰੀ ਰੱਖਿਆ ਜਾਵੇਗਾ

ਇਸ ਤੋਂ ਇਲਾਵਾ ਪਹਿਲਾ ਦਿੱਤੇ ਗਏ ਹੁਕਮਾਂ ਦੇ ਆਧਾਰ ‘ਤੇ ਆਰਮੀ ਕੋਰਟ ਆਫ਼ ਇਨਕੁਆਰੀ ਨੂੰ ਵੀ ਜਾਰੀ ਰੱਖਿਆ ਜਾਵੇਗਾ। ਦੱਸ ਦੇਈਏ ਕਿ ਸੀ. ਓ. ਆਈ. ਤਹਿਤ ਉਨ੍ਹਾਂ ਅਧਿਕਾਰੀਆਂ ‘ਤੇ ਦੋਸ਼ ਲੱਗ ਸਕਦੇ ਹਨ, ਜਿਨ੍ਹਾਂ ਨੂੰ ਇਹ ਪਤਾ ਸੀ ਕਿ ਮੁਲਜ਼ਮ ਸਰੀਰਕ ਸੋਸ਼ਨ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਵੱਲੋਂ ਆਪਣੀ ਸਮੱਸਿਆ ਸਾਂਝੀ ਕਰਨ ‘ਤੇ ਕੀ ਉਕਤ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਕਿ ਨਹੀਂ। ਹਾਲਾਂਕਿ ਦੇਸਾਈ ਨੇ ਰਾਈਫ਼ਲ ਚੋਰੀ ਕਰਨ ਦਾ ਕਬੂਲ ਲਿਆ ਹੈ ਪਰ ਸੀ. ਓ. ਆਈ. ਫਿਰ ਵੀ ਅਸਲਾਖਾਨੇ ਦੀ ਡਿਊਟੀ ਵਿੱਚ ਵਰਤੀ ਗਈ ਅਣਗਹਿਲੀ ਦੀ ਜਾਂਚ ਕਰਨ ਦੀ ਵੀ ਕੋਸ਼ਿਸ਼ ਕਰੇਗੀ।

ਇਹ ਤਰ੍ਹਾਂ ਦਿੱਤਾ ਸੀ ਘਟਨਾ ਨੂੰ ਅੰਜਾਮ

ਦੱਸ ਦੇਈਏ ਕਿ 9 ਅਪ੍ਰੈਲ ਨੂੰ ਬਠਿੰਡਾ ਮਿਲਟਰੀ ਸਟੇਸ਼ਨ ‘ਚੋਂ ਇੰਸਾਸ ਰਾਈਫ਼ਲ ਅਤੇ 28 ਰੌਂਦ ਚੋਰੀ ਹੋਏ ਸਨ। ਇਸ ਤੋਂ ਬਾਅਦ 12 ਅਪ੍ਰੈਲ ਨੂੰ ਜਦੋਂ ਦੋਸ਼ੀ ਨੇ ਕਥਿਤ ਤੌਰ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਨੇ ਬਾਅਦ ਵਿੱਚ ਦੋਸ਼ੀ ਨੇ ਰਾਈਫ਼ਲ ਨੂੰ ਇੱਕ ਕੱਪੜੇ ਵਿੱਚ ਲਪੇਟ ਕੇ ਪਲਾਸਟਿਕ ਦੇ ਲਿਫ਼ਾਫ਼ੇ ‘ਚ ਪਾ ਕੇ ਸੀਵਰੇਜ ਦੇ ਟੋਏ ‘ਚ ਸੁੱਟ ਦਿੱਤਾ ਸੀ। ਇਸ ਵਾਰਦਾਤ ‘ਚ ਫੌਜ ਦੇ ਚਾਰ ਜਵਾਨਾਂ ਦਾ ਕਤਲ ਤੜਕੇ ਕਰੀਬ 4.30 ਵਜੇ ਆਫ਼ੀਸਰਜ਼ ਮੈਸ ਦੇ ਕੋਲ ਬੈਰਕ ਰੂਮ ‘ਚ ਕੀਤਾ ਗਿਆ ਸੀ। ਫਿਰ ਵਾਰਦਾਤ ਤੋਂ 5 ਦਿਨ ਬਾਅਦ ਯਾਨੀ 17 ਅਪ੍ਰੈਲ ਨੂੰ ਬਠਿੰਡਾ ਪੁਲਿਸ ਅਤੇ ਫੌਜ ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਦੇਸਾਈ ਮੋਹਨ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ ਸੀ ਅਤੇ ਨਾਲ ਹੀ ਸਾਰੀ ਘਟਨਾ ਬਾਰੇ ਦੱਸਿਆ ਸੀ।

LEAVE A REPLY

Please enter your comment!
Please enter your name here