*ਫੋਟੋਗ੍ਰਾਫਰ ਯੂਨੀਅਨ ਨੇ ਹਫ਼ਤੇ ਚੋਂ ਦੋ ਦਿਨ ਦੁਕਾਨਾਂ ਖੋਲ੍ਹਣ ਦੀ ਕੀਤੀ ਮੰਗ*

0
82

ਮਾਨਸਾ 04 ਮਈ  (ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਭਰ ਵਿੱਚ ਵਧ ਰਹੇ ਕੋਰੋਨਾ ਦੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਮਿੰਨੀ ਲਾਕਡਾਊਨ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਮਾਨਸਾ ਵਿਚ ਅੱਜ ਫੋਟੋਗ੍ਰਾਫਰ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਹਫ਼ਤੇ ਦੇ ਵਿੱਚ ਦੋ ਦਿਨ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫੋਟੋਗ੍ਰਾਫਰ ਜੂਨੀਅਨ ਵੀ ਸੜਕਾਂ ਉੱਪਰ ਉਤਰੇਗੀ

ਫੋਟੋਗ੍ਰਾਫਰ ਯੂਨੀਅਨ ਜਿਲ੍ਹਾ ਪ੍ਰਧਾਨ ਪ੍ਰਧਾਨ ਭੀਮ ਸ਼ਰਮਾ ਝੁਨੀਰ ਅਤੇ ਮਾਨਸਾ ਦੇ ਮੀਤ ਪ੍ਰਧਾਨ ਬੀਰਬਲ ਸਿੰਘ ਧਾਲੀਵਾਲ, ਸੁਰਿੰਦਰ ਤਾਇਲ ,ਰਣਜੀਤ ਸਿੰਘ ,ਨੇ ਕਿਹਾ ਕਿ ਕੋਰੋਨਾ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਸਖ਼ਤ ਪਾਬੰਦੀਆਂ ਦੇ ਤਹਿਤ ਫੋਟੋਗ੍ਰਾਫਰ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਹੈ ਜਿਸਦੇ ਤਹਿਤ ਹੁਣ ਫਿਰ ਸਰਕਾਰ ਵੱਲੋਂ ਕੋਰੂਨਾ ਦੇ ਕਾਰਨ ਲਗਾਏ ਮਿੰਨੀ ਲਾਕਡਾਊਨ ਦੇ ਵਿਚ ਉਨ੍ਹਾਂ ਦਾ ਕੰਮ ਮੰਦਾ ਹੋ ਰਿਹਾ ਹੈ ਅਤੇ ਦੁਕਾਨਾਂ ਉਪਰ ਲੱਗੇ ਫੋਟੋਗ੍ਰਾਫਰ ਨੌਜਵਾਨਾਂ ਨੂੰ ਵੀ ਹਟਾਉਣਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਵੀ ਚੁੱਲ੍ਹੇ ਠੰਢੇ ਹੋ ਰਹੇ ਹਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਫ਼ਤੇ ਦੇ ਵਿੱਚ ਦੋ ਦਿਨ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿਚ ਸੰਘਰਸ਼ ਕਰਨਾ ਪਵੇਗਾ ਕਿਉਂਕਿ ਅੱਜ ਫੋਟੋਗ੍ਰਾਫਰ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਵੀ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਬੱਚੇ ਪਾਲਣੇ ਵੀ ਮੁਸ਼ਕਲ ਹੋ ਗਏ ਹਨ
ਇਸ ਮੌਕੇ ਜਗਪਾਲ ਸਿੰਘ, ਤਰਸੇਮ ਸੇਮੀ ,ਗੋਰਾ ਸਿੰਘ, ਜੱਸੀ ਖੋਖਰ, ਕੁਲਵਿੰਦਰ ਬਾਵਾ, ਗੁਰਪਰੀਤ ਸਿੰਘ, ਸੁਰਦਿੰਰ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here