
ਮਾਨਸਾ (ਸਾਰਾ ਯਹਾਂ/ਸੁਰਿੰਦਰ ਲਾਲੀ ) ਪੰਜਾਬ ਰਾਜ ਫਾਰਮੇਸੀ ਅਫਸਰ ਐਸ਼ੋਸ਼ੀਏਸ਼ਨ ਜਿਲਾ ਮਾਨਸਾ ਦੀ ਪਲੇਠੀ ਮੀਟਿੰਗ ਸਿਵਲ ਸਰਜਨ ਮਾਨਸਾ ਅਸ਼ਵਨੀ ਕੁਮਾਰ ਨਾਲ ਸਿਵਲ ਸਰਜਨ ਦਫਤਰ ਮਾਨਸਾ ਵਿਖੇ ਹੋਈ।ਇਹ ਮੀਟਿੰਗ ਵਧੀਆ ਸੁਖਾਵੇਂ ਮਾਹੌਲ ਵਿੱਚ ਹੋਈ ਜੋ ਕਿ ਜਾਣ ਪਹਿਚਾਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਸਿਵਲ ਸਰਜਨ ਸਾਹਿਬ ਨੇ ਜਥੇਬੰਦੀ ਨਾਲ ਮਿਲ ਕੇ ਚੱਲਣ ਦਾ ਭਰੋਸਾ ਦਿੱਤਾ ਅਤੇ ਦਿੱਤੇ ਗਏ ਸੁਝਾਵਾਂ ਤੇ ਸਹਿਮਤੀ ਪ੍ਰਗਟਾਈ ਅਤੇ ਲਾਗੂ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਰਾਕੇਸ਼ ਕੁਮਾਰ ਪ੍ਰਧਾਨ, ਚੰਦਰਕਾਂਤ ਬਾਂਸਲ ਸਕੱਤਰ, ਗਗਨਦੀਪ ਗੋਇਲ, ਹਰਪਾਲ ਸ਼ਰਮਾ ਅਤੇ ਚਰਨਜੀਤ ਸਿੰਘ ਸੀਨੀਅਰ ਫਾਰਮੇਸੀ ਅਫਸਰ ਨੇ ਭਾਗ ਲਿਆ।
