*ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਨਿਹੰਗਾਂ ਨੇ ਵੱਢਿਆ ਹੱਥ*

0
34

ਅੰਮ੍ਰਿਤਸਰ 18,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹੇ ‘ਚ ਇੱਕ ਵਾਰ ਫਿਰ ਨਿਹੰਗ ਸਿੰਘਾਂ ਦਾ ਦਿਲ ਦਹਿਲਾਉਣ ਵਾਲਾ ਕਾਰਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ। ਜਿੱਥੇ ਦੋ ਨਿਹੰਗਾਂ ਨੇ ਇੱਕ ਨੌਜਵਾਨ ਤੋਂ ਪੈਸੇ ਲੁੱਟਣ ਦੇ ਇਰਾਦੇ ਨਾਲ ਉਸ ਦਾ ਹੱਥ ਵੱਢ ਦਿੱਤਾ। ਇਸ ਘਟਨਾ ‘ਚ ਜ਼ਖ਼ਮੀ ਨੌਜਵਾਨ ਵਿਸ਼ਵਾਸ਼ ਥਾਂ-ਥਾਂ ਭਟਕਦਾ ਹੋਇਆ ਖੁਦ ਹਸਪਤਾਲ ਪਹੁੰਚਿਆ।

ਇਸ ਘਟਨਾ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਪੁਲਿਸ ਨਿਹੰਗਾਂ ਦੀ ਭਾਲ ‘ਚ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਥਾਂ-ਥਾਂ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ।

ਇਹ ਦਿਲ ਨੂੰ ਕੰਬਾਉਣ ਵਾਲਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨਿੱਜੀ ਵਿੱਤੀ ਕੰਪਨੀ ਦਾ ਕਰਮਚਾਰੀ ਅਨੰਦ ਵਿਸ਼ਵਾਸ਼ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਵਾਪਸ ਆ ਰਿਹਾ ਸੀ। ਵਿਸ਼ਵਾਸ ਤੋਂ ਸਿਰਫ 1500 ਰੁਪਏ ਦੀ ਲੁੱਟ ਹੋਈ ਪਰ ਇਸ ਲਈ ਨਿਹੰਗਾਂ ਨੇ ਪੈਸੇ ਨਾ ਮਿਲਣ ‘ਤੇ ਨੌਜਵਾਨ ਦਾ ਹੱਥ ਵੱਢ ਦਿੱਤਾ। ਇਸ ਮਗਰੋਂ ਹੱਥ ਸੜਕ ‘ਤੇ ਪਿਆ ਸੀ।

ਜ਼ਖ਼ਮੀ ਖੁਦ ਇਲਾਜ ਲਈ ਹਸਪਤਾਲ ਪਹੁੰਚਿਆ ਜਿਸ ਦੌਰਾਨ ਸ਼ਰਮਿੰਦਗੀ ਵਾਲੀ ਗੱਲ ਤਾਂ ਇਹ ਰਹੀ ਕਿ ਉੱਥੇ ਖੜ੍ਹੇ ਲੋਕ ਵੀਡੀਓ ਬਣਾਉਂਦੇ ਰਹੇ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਚਸ਼ਮਦੀਦ ਗਵਾਹ ਰਸ਼ਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਸੀ ਤਾਂ ਅਚਾਨਕ ਉਸ ਨੇ ਇੱਕ ਅਵਾਜ਼ ਸੁਣੀ। ਉਸ ਨੇ ਵੇਖਿਆ ਕਿ ਦੋ ਨੌਜਵਾਨਾਂ ਨੇ ਲੁੱਟ ਲਈ ਇੱਕ ਨੌਜਵਾਨ ਦਾ ਹੱਥ ਕੱਟ ਦਿੱਤਾ। ਉਸੇ ਦੌਰਾਨ ਪੁਲਿਸ ਨੂੰ ਬੁਲਾਇਆ ਗਿਆ।

ਪੁਲਿਸ ਦੇ ਏਐਸਆਈ ਦਾ ਕਹਿਣਾ ਹੈ ਕਿ ਪੀੜਤ ਨੌਜਵਾਨ ਆਨੰਦ ਵਿਸ਼ਵਾਸ਼ ਵਿਆਜ਼ ‘ਤੇ ਪੈਸੇ ਦਿੰਦਾ ਸੀ। ਉਸ ਤੋਂ ਦੋ ਨੌਜਵਾਨਾਂ ਨੇ ਲੁੱਟ ਖੋਹ ਕੀਤੀ। ਵਿਸ਼ਵਾਸ਼ ਦੇ ਬਿਆਨਾਂ ਮੁਤਾਬਕ ਲੁੱਟ ਖੋਹ ਕਰਨ ਵਾਲਾ ਇੱਕ ਨੌਜਵਾਨ ਨਿਹੰਗਾਂ ਵਾਲੇ ਪਹਿਰਾਵੇ ‘ਚ ਸੀ। ਪੁਲਿਸ ਨੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here