Punjan Elections 2022 04,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਫ਼ਾਜ਼ਿਲਕਾ ‘ਚ ਲੜਕਿਆਂ ਦੇ ਸਰਕਾਰੀ ਸਕੂਲ ‘ਚ ਈਵੀਐੱਮ (EVM) ਸਟਰਾਂਗ ਰੂਮ ਲਈ ਬਣਾਏ ਗਏ। ਇਸ ਦੌਰਾਨ ਸਕੂਲ ਦੇ ਵਿਚ ਗੋਲੀ ਚੱਲਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਮੌਕੇ ‘ਤੇ ਜਾ ਕੇ ਦੇਖਿਆ ਗਿਆ ਤਾਂ ਸਟਰਾਂਗ ਰੂਮ ਦੀ ਸੁਰੱਖਿਆ ਗਾਰਡ ਵਿੱਚ ਤਾਇਨਾਤ ਸਬ ਇੰਸਪੈਕਟਰ ਨੂੰ ਗੋਲੀ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਸਟਰਾਂਗ ਰੂਮ ਇੰਚਾਰਜ ਵਜੋਂ ਤਾਇਨਾਤ ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਸਰਕਾਰੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ ਗਈ ਹੈ। ਹਾਲਾਂਕਿ ਜ਼ਖ਼ਮੀ ਪੁਲਿਸ ਅਧਿਕਾਰੀ ਨੂੰ ਜਦੋਂ ਸਰਕਾਰੀ ਹਸਪਤਾਲ ਐਂਬੂਲੈਂਸ ਦੇ ਰਾਹੀਂ ਲਿਜਾਇਆ ਜਾ ਰਿਹਾ ਸੀ ਤਾਂ ਰਾਸਤੇ ‘ਚ ਉਸ ਦੀ ਮੌਤ ਹੋ ਗਈ। ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲਾਂ ‘ਚ ਜ਼ਿਲ੍ਹੇ ਦੇ ਤਮਾਮ ਪੁਲਿਸ ਅਮਲਾ ਪੁੱਜਿਆ ਹੋਇਆ ਹੈ । ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।