
ਮਾਨਸਾ, 09 ਮਈ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੰਯੁਕਤ ਕਿਸਾਨ ਮੋਰਚੇ ਵੱਲੋਂ ਅਨਾਜ ਮੰਡੀ ਮਾਨਸਾ ਤੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਰੈਲੀ ਕਰਕੇ ਟਰੈਕਟਰਾਂ ,ਗੱਡੀਆਂ ਅਤੇ ਮੋਟਰਸਾਈਕਲਾਂ ਦੇ ਕਾਫਲੇ ਨਾਲ ਸੈਂਕੜੇ ਕਿਸਾਨਾਂ ਵੱਲੋਂ ਰੋਸ਼ ਮਾਰਚ ਕਰਕੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਇਸ ਸਮੇਂ ਆਗੂਆਂ ਨੇ ਕਣਕ ਦੇ ਘੱਟ ਝਾੜ ਦਾ 10000 ਅਤੇ ਕੁਦਰਤੀ ਅੱਗ ਲੱਗਣ ਨਾਲ ਪ੍ਰਤੀ ਏਕੜ 40000 ਮੁਆਵਜ਼ੇ ਦੀ ਮੰਗ ਕੀਤੀ ਆਰਥਿਕ ਤੌਰ ਤੇ ਟੁੱਟ ਚੁੱਕੇ ਕਿਸਾਨਾਂ ਦੀਆਂ ਕਰਜ਼ੇ ਦੀਆਂ ਕਿਸ਼ਤਾਂ ਨੂੰ ਵਿਆਜ ਮੁਕਤ ਛੇ ਮਹੀਨੇ ਪਿੱਛੇ ਪਾਉਣ , ਪਿਛਲੇ ਸਮੇਂ ਗੜੇਮਾਰੀ ਬੇਮੌਸਮੀ ਬਰਸਾਤ, ਗੁਲਾਬੀ ਸੁੰਡੀ ਅਤੇ ਹੋਰ ਕੁਦਰਤੀ ਆਫ਼ਤ ਨਾਲ ਹੋਏ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਫੌਰੀ ਤੌਰ ਤੇ ਜਾਰੀ ਕਰਨ ਦੀ ਮੰਗ ਰੱਖੀ । ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ , ਬੀਕੇਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀ ਬਾਘਾ,ਕੁੱਲ ਹਿੰਦ ਕਿਸਾਨ ਸਭਾ ਦੇ ਕ੍ਰਿਸ਼ਨ ਚੌਹਾਨ, ਜਮਹੂਰੀ ਕਿਸਾਨ ਸਭਾ ਦੇ ਮੇਜ਼ਰ ਦੁਲੋਵਾਲ , ਬੀਕੇਯੂ ਕਾਦੀਆਂ ਮਹਿੰਦਰ ਸਿੰਘ ਅਤੇ ਮੈਡੀਕਲ ਪੈ੍ਕਟੀਸ਼ਨਰਜ ਐਸੋਸ਼ੀਏਸ਼ਨ ਦੇ ਧੰਨਾ ਮੱਲ ਗੋਇਲ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦੇ ਕਰਜਈ ਹੋਣ ਨਾਲ ਅਤੇ ਸਰਕਾਰੀ ਤੰਤਰ ਅਤੇ ਸਤਾਧਾਰੀਆਂ ਵੱਲੋਂ ਨਜਾਇਜ਼ ਖਰਚੇ ਦਾ ਬੋਝ ਪਾ ਕੇ ਪੰਜਾਬ ਦੇ ਰੋਮ ਰੋਮ ਨੂੰ ਹੋਰ ਕਰਜ਼ੇ ਵੱਲ ਧੱਕਿਆ ਜਾ ਰਿਹਾ ਹੈ । ਸਰਕਾਰ ਆਰਥਿਕ ਮਾਹਰਾਂ ਦੇ ਸਹਿਯੋਗ ਨਾਲ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾ ਰਹੀ ਆਰਥਿਕ ਲੁੱਟ ਨੂੰ ਰੋਕ ਕੇ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਇਆ ਜਾਵੇ। ਖੇਤੀ ਲਾਗਤ ਖਰਚੇ ਕੰਟਰੋਲ ਕੀਤੇ ਜਾਣ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਦਿਹਾਤੀ ਖੇਤਰ ਵਿੱਚ ਰੁਜਗਾਰ ਦੇ ਸਾਧਨ ਪੈਦਾ ਕੀਤੇ ਜਾਣ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਸਰਕਾਰ ਫੌਰੀ ਤੌਰ ਤੇ ਧਿਆਨ ਦੇਵੇ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ । ਮੰਗਾਂ ਲਾਗੂ ਨਾ ਕਰਨ ਦੀ ਸੂਰਤ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 20 ਮਈ ਨੂੰ ਮੀਟਿੰਗ ਕਰਕੇ ਅਗਲੇ ਐਕਸਨ ਦਾ ਐਲਾਨ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਮਾਨਸਾ , ਗੋਰਾ ਸਿੰਘ ਭੈਣੀ ਬਾਘਾ, ਜਸਵੀਰ ਕੌਰ ਨੱਤ ,ਭੋਲਾ ਸਿੰਘ ਸਮਾਉਂ, ਡਾ. ਹਰਦੇਵ ਸਿੰਘ ਬੁਰਜ ਰਾਠੀ , ਰਾਜ਼ ਅਕਲੀਆ, ਬਲਵਿੰਦਰ ਸ਼ਰਮਾ ਖਿਆਲਾ , ਸ਼ਿੰਦਰਪਾਲ ਕੌਰ , ਰੂਪ ਸਿੰਘ ਢਿੱਲੋਂ, ਗੁਰਦੇਵ ਸਿੰਘ, ਪਰਮਜੀਤ ਸਿੰਘ ਗਾਗੋਵਾਲ, ਸੱਤਪਾਲ ਸ਼ਰਮਾ ਅਤਲਾ , ਸੁਖਚਰਨ ਦਾਨੇਵਾਲੀਆ ਆਦਿ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਕੀਤੀ ਸ਼ਮੂਲੀਅਤ । ਜਾਰੀ ਕਰਤਾ ਬਲਵਿੰਦਰ ਸਿੰਘ ਸ਼ਰਮਾ ਖਿਆਲਾAttachments area
