*ਫਲਾਵਰ ਸ਼ੋਅ-2025 ਦੀਆਂ ਤਿਆਰੀਆਂ ਸ਼ੁਰੂ* 

0
85

ਮਾਨਸਾ, 22 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਫਲਾਵਰ ਸ਼ੋਅ 2025 ਦੀਆਂ ਤਿਆਰੀਆਂ ਸੰਬੰਧੀ ਇੱਕ ਜਰੂਰੀ ਮੀਟਿੰਗ ਇਨਵਾਇਰਮੈੰਟ ਸੁਸਾਇਟੀ ਮਾਨਸਾ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਸੁਸਾਇਟੀ ਦੀ ਸਥਾਪਨਾ ਸੰਨ 1997 ‘ਚ ਕਨਵੀਨਰ ਅਸ਼ੋਕ ਸਪੋਲੀਆ ਵੱਲੋਂ ਸ਼ੁਰੂ ਕੀਤੀ ਗਈ ਜਿਸਦੇ ਪਹਿਲੇ ਪ੍ਰਧਾਨ ਡਾ. ਵਿਜੇ ਸਿੰਗਲਾ ਸਨ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਸੁਸਾਇਟੀ ਡਾ. ਵਿਜੇ ਸਿੰਗਲਾ ਦੀ ਅਗਵਾਈ ਹੇਠ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਕਾਰਜ ਕਰ ਰਹੀ ਹੈ ਜਿਨ੍ਹਾਂ ਵਿੱਚੋਂ ਫੁੱਲਾਂ ਦਾ ਮੇਲਾ ਇਸ ਸੁਸਾਇਟੀ ਦਾ ਇੱਕ ਵਿਲੱਖਣ ਕਾਰਜ ਹੈ ਜਿਸਦੀ ਕਿ ਮਾਨਸਾ ਵਾਸੀ ਹਰ ਸਾਲ ਬੜੀ ਬੇਸਬਰੀ ਦੇ ਉਡੀਕ ਕਰਦੇ ਹਨ। ਇਸ ਸਾਲ ਲਗਾਏ ਜਾਣ ਵਾਲੇ ਫੁੱਲਾਂ ਦੇ ਮੇਲੇ ਦੀ ਤਿਆਰੀ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ ਕਿ ਇਸ ਵਾਰ ਫੁੱਲਾਂ ਦਾ ਮੇਲਾ ਸੈੰਟਰਲ ਪਾਰਕ ਮਾਨਸਾ ਵਿਖੇ ਲਗਾਇਆ ਜਾਵੇਗਾ। ਇਸ ਦੀ ਤਾਰੀਖ ਮਾਨਸਾ ਵਾਸੀਆ ਨੂੰ ਕੁਜ ਹੀ ਦਿਨਾ ਵਿੱਚ ਦੱਸੀ ਜਾਵੇਗੀ। ਇਸ ਮੋਕੇ ਡਾ ਵਿਜੇ ਸਿੰਗਲਾ,ਅਸ਼ੋਕ ਸਪੋਲੀਆ , ਰੋਹਤਾਸ ਗਰਗ,ਜਤਿੰਦਰਵੀਰ ਗੁਪਤਾ,ਵਿਸ਼ਾਲ ਜੈਨ ਗੋਲਡੀ ,ਬਲਜੀਤ ਕੜਵਲ,ਪੁਨੀਤ ਸਰਮਾ,ਵਿਨੋਦ ਮਿੱਤਲ ,ਨਵੀਨ ਕੁਮਾਰ,ਪਰਮਜੀਤ ਸਦਿਉੜਾ, ਅਮ੍ਰਿਤ ਗੋਇਲ,ਤੇ ਬਾਕਿ ਮੈਬਰ ਹਾਜਰ ਸਨ। ਟਰੱਕ ਯੂਨੀਅਨ ਮਾਨਸਾ ਦੇ ਜਿਲਾ ਪ੍ਰਧਾਨ ਰਿੰਪੀ ਮਾਨਸਾਹੀਆ ਨੇ ਕਿਹਾ ਕਿ ਫਲਾਵਰ ਸ਼ੋਅ ਮਾਨਸਾ ਦਾ ਸਭ ਤੋ ਵੱਡਾ ਫੁੱਲਾ ਦਾ ਮੇਲਾ ਹੈ ਜਿਸ ਨੂੰ ਦੇਖਣ ਲਈ ਹਰ ਮਾਨਸਾ ਵਾਸੀ ਨੂੰ ਸਾਰਾ ਸਾਲ ਉਡੀਕ ਰਹਿੰਦੀ ਹੈ ।ਉਹਨਾ ਇੰਨਵਾਇਰਮੈਨਟ ਸ਼ੋਸਾਇਟੀ ਦੀ ਸਲਾਘਾ ਕਰਦਿਆ ਹਰ ਤਰਾ ਦੇ ਸਹਿਯੋਗ ਦੇਣ ਦੀ ਗੱਲ ਕਹੀ।


LEAVE A REPLY

Please enter your comment!
Please enter your name here