*ਫਰੈਂਡਸ ਆਨ ਰਾਈਡ ਬਾਈਕਰਸ ਨੇ ਸੇਵ ਅਰਥ ਰਾਈਡ ਰਾਹੀਂ ਵਾਤਾਵਰਣ ਸੁਰੱਖਿਆ ਦਾ ਦਿੱਤਾ ਸੁਨੇਹਾ*

0
22

ਫਗਵਾੜਾ 5 ਅਗਸਤ  (ਸਾਰਾ ਯਹਾਂ/ਸ਼ਿਵ ਕੋੜਾ) ਸਮੂਹ ਪੰਜਾਬੀਆਂ ਅਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦੇਣ ਲਈ ਫਰੈਂਡਜ਼ ਆਫ ਰਾਈਡ ਬਾਈਕਰਸ ਵਲੋਂ ਸੇਵ ਅਰਥ ਰਾਈਡ ਦੇ ਸਿਰਨਾਵੇਂ ਹੇਠ ਫਗਵਾੜਾ ਤੋਂ ਜਲੰਧਰ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ। ਜਿਸ ਵਿਚ ਲਾਇਨਜ ਕਲੱਬ ਫਗਵਾੜਾ ਕਿੰਗਜ ਅਤੇ ਅਲਾਇੰਜ ਕਲੱਬ ਫਗਵਾੜਾ ਰਾਇਲ (ਡਿਸਟ੍ਰਿਕਟ 126 ਐਨ) ਦਾ ਵਿਸ਼ੇਸ਼ ਸਹਿਯੋਗ ਰਿਹਾ। ਇਹ ਰੈਲੀ ਖਾਲਸਾ ਮੋਟਰਜ਼ ਬੰਗਾ ਰੋਡ ਫਗਵਾੜਾ ਤੋਂ ਸ਼ੁਰੂ ਹੋ ਕੇ ਪਟਵਾਰੀ ਢਾਬਾ ਜਲੰਧਰ ਵਿਖੇ ਸਮਾਪਤ ਹੋਈ। ਜਿਸ ਵਿਚ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸਰਕਾਰੀ ਸੀ.ਸੈ. ਸਮਾਰਟ (ਗਰਲਜ) ਸਕੂਲ ਬੰਗਾ ਰੋਡ ਫਗਵਾੜਾ ਵਿਖੇ ਬੂਟੇ ਲਗਾਏ ਗਏ ਅਤੇ ਵਾਤਾਵਰਣ ਦੀ ਸੰਭਾਲ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਖਾਲਸਾ ਮੋਟਰਜ ਦੇ ਪ੍ਰੋਪਰਾਇਟਰ ਹਰਜਿੰਦਰ ਸਿੰਘ ਵਿਰਕ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਨਾਲ ਵਾਤਾਵਰਣ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਜਿਸ ਤਰ੍ਹਾਂ ਇਨਸਾਨ ਦੇ ਜੀਉਣ ਲਈ ਖੁਰਾਕ ਅਤੇ ਨਵਜੰਮੇ ਬੱਚੇ ਦੀ ਚੰਗੀ ਸਿਹਤ ਲਈ ਮਾਂ ਦੇ ਦੁੱਧ ਦੀ ਜਰੂਰਤ ਹੁੰਦੀ ਹੈ ਉਸੇ ਤਰ੍ਹਾਂ ਵੱਧ ਤੋਂ ਵੱਧ ਰੁੱਖ ਲਗਾਉਣਾ ਵੀ ਅੱਜ ਧਰਤੀ ਦੀ ਹੋਂਦ ਅਤੇ ਚੰਗੀ ਸਿਹਤ ਲਈ ਜਰੂਰੀ ਹੋ ਗਿਆ ਹੈ। ਇਸ ਸੇਵ ਅਰਥ ਰਾਈਡ ਦੀ ਸਮਾਪਤੀ ‘ਤੇ ਅਸ਼ੀਸ਼ ਖੰਨਾ ਨੇ ਸਮੂਹ ਸਹਿਯੋਗੀਆਂ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੁਕਤਾ ਦੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਸੁਖਬੀਰ ਸਿੰਘ ਕਿੰਨੜਾ, ਟਿੰਕੂ, ਵਰੁਣ, ਨੀਤੂ, ਕਿਰਨਦੀਪ, ਮੋਹਿੰਦਰ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here