ਫਤਿਹ ਮਿਸ਼ਨ ਨੂੰ ਪੂਰਾ ਕਰਨ ਲਈ ਸ਼ਹਿਰ ਦੇ ਹਰ ਗਲੀ ਮੁਹੱਲੇ ਵਿੱਚ ਲੋਕਾਂ ਨੇ ਲਿਆ ਪ੍ਰਣ

0
40

ਬੁਢਲਾਡਾ 20, ਜੂਨ (ਸਾਰਾ ਯਹਾ/ ਅਮਨ ਮਹਿਤਾ) : ਕਰੋਨਾਂ ਮਹਾਮਾਰੀ ਨੂੰ ਹਰਾਉਣ ਦੀ ਕੋਸ਼ਿਸ਼  ਹੈ ਮਿਸ਼ਨ ਫਤਿਹ. ਇਹ ਅਭਿਆਨ ਲੋਕਾਂ ਦਾ ਲੋਕਾਂ ਦੁਆਰਾਅਤੇ ਲੋਕਾਂ ਲਈ ਹੈ ਦੇ ਤਹਿਤ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਐਸ ਐਸ ਪੀ ਮਾਨਸਾ ਡਾ.ਨਰਿੰਦਰ ਭਾਰਗਵ ਦੀ ਅਗਵਾਈ ਹੇਠ  ਫਤਿਹ ਮਿਸ਼ਨ ਪ੍ਰਣਸਮਾਰੋਹ ਸ਼ੁਰੂ ਕੀਤਾ ਗਿਆ. ਜਿਸ ਦੀ ਸ਼ੁਰੂਆਤ ਸ਼ਿਵ ਸ਼ਕਤੀ ਭਵਨ ਤੋਂ ਕੀਤੀ ਗਈ ਜਿੱਥੇ ਵਾਰਡ ਦੇਲੋਕਾਂ ਨੇ ਡਿਸਟੈਸ ਦੀ ਪਾਲਣਾ ਕਰਦਿਆਂ ਮਿਸ਼ਨ ਫਤਿਹ ਨੂੰ ਪੂਰਾ ਕਰਨ ਲਈ ਪ੍ਰਣ ਲਿਆ ਕਿ ਉਹਮਹਾਮਾਰੀ ਨੂੰ ਹਰਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ. ਇਸ ਮੋਕੇ ਤੇ ਬੋਲਦਿਆਂ ਨੋਡਲ ਅਫਸਰ ਐਸ ਪੀ ਸਤਨਾਮ ਸਿੰਘ ਨੇ ਕਿਹਾ ਕਿ ਆਓ ਆਪਾਂ ਸਾਰੇ ਕੋਵਿਡ 19 ਤੇ ਜਿੱਤ ਪ੍ਰਾਪਤ ਕਰਨ ਲਈ ਨਿਯਮਾਂ ਦੀਪਾਲਣਾ ਕਰੀਏ. ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਸਾਰੇ ਨਿਰਦੇਸ਼, ਨਿਯਮ ਅਤੇਅਨੁਸਾਸਨ ਦਾ ਪਾਲਣ ਕਰਨਾ ਅਤੇ ਗਰੀਬਾਂ ਪ੍ਰਤੀ ਆਪਣੇ ਕਰਤੱਬ ਨੂੰ ਪੂਰਾ ਕਰਕੇ ਰਾਜ ਸਰਕਾਰ ਦਾਸਮੱਰਥਣ ਕਰਨਾ ਹੀ ਮਿਸ਼ਨ ਫਤਿਹ ਹੈ. ਅਸਲ ਵਿੱਚ ਇਹ ਪੰਜਾਬੀਆਂ ਦੀ ਚੜਦੀਕਲਾ ਦਾ ਪ੍ਰਤੀਬਿੰਬ ਹੈਅਤੇ ਨਿਸਚਿਤ ਰੂਪ ਵਿੱਚ ਰੱਲ ਮਿਲ ਕੇ ਅਸੀਂ ਇਸ ਮਹਾਮਾਰੀ ਤੋਂ ਫਤਿਹ ਹਾਸਲ ਕਰਾਗੇ. ਇਸ ਮੋਕੇਤੇ ਬੋਲਦਿਆਂ ਐੋਸ ਐਚ ਓ ਸਿਟੀ ਇੰਸਪੈਕਟਰ ਗੁਰਦੀਪ ਸਿੰਘ ਨੇ ਕਰੋਨਾ ਮਹਾਮਾਰੀ ਦੀਆਂ ਹਦਾਇਤਾ ਦੀਵਿਸਥਾਰ ਜਾਣਕਾਰੀ ਦਿੰਦਿਆਂ ਨਾਅਰਾ ਦਿੱਤਾ ਕਿ ਸੁਰੱਖਿਅਤ ਰਹੋ ਸਿਹਤਮੰਦ ਰਹੋ ਨਿਯਮਾਂ ਦੀ ਪਾਲਣਾਕਰੋ. ਇਸ ਮੋਕੇ ਤੇ ਕਰੋਨਾ ਪਾਜਟਿਵ ਮਰੀਜ਼ ਜ਼ੋ ਕਰੋਨਾ ਜੰਗ ਜਿੱਤ ਕਿ ਠੀਕ ਹੋ ਕੇ ਵਾਪਿਸ ਘਰਾਂ ਨੂੰਪਰਤੇ ਹਨ ਨੇ ਕਿਹਾ ਕਿ ਮਾਨਸਾ ਜਿਲ੍ਹੈ ਵਿੱਚ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਦੀ ਯੋਗਅਗਵਾਈ ਹੇਠ ਜਿਲ੍ਹੇ ਦੇ ਲੱਖਾਂ ਲੋਕਾਂ ਦੀ ਜਾਨ ਬਚਾਈ ਗਈ ਹੈ. ਉਨ੍ਹਾਂ ਦੱਸਿਆ ਕਿ ਕਰੋਨਾ ਪਾਜਟਿਵਖੇਤਰ ਆਇਆ ਤਾਂ ਮਨ੍ਹ ਵਿੱਚ ਡਰ ਅਤੇ ਸਹਿਮ ਸੀ ਪਰ ਪੁਲਿਸ ਪ੍ਰਸ਼ਾਸ਼ਨ ਦੀ ਹੱਲਾਸ਼ੇਰੀ ਅਤੇ ਅਪਣੇਪਣਨੇ ਸਾਡੇ ਹੋਸਲੇ ਬੁਲੰਦ ਰੱਖੇ ਅਤੇ ਅਸੀਂ ਇਸ ਬਿਮਾਰੀ ਨਾਲ ਮਾਨਸਿਕ ਤੌਰ ਤੇ ਮਜਬੂਤ ਹੁੰਦਿਆ ਜੰਗ ਫਤਿਹ ਕੀਤੀ ਜਿਸਦਾ ਸਿਹਰਾ ਪੁਲਿਸ ਦੇ ਸਿਰ ਜਾਂਦਾ ਹੈ ਕਿਉਕਿ ਪੁਲਿਸ ਦੇ ਕਰੋਨਾਯੋਧਿਆ ਨੇ ਪਹਿਲੀ ਕਤਾਰ ਵਿੱਚ ਖੜੇ ਹੋ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਸ ਜੰਗ ਵਿੱਚਹਿੱਸਾ ਪਾਇਆ ਹੈ.   

NO COMMENTS