*ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਹੋਈ*

0
8

ਫ਼ਗਵਾੜਾ 15 ਜਨਵਰੀ  (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੀ ਸੂਬਾ ਫੈਡਰਲ ਕੌਂਸਲ ਦੀ ਮੀਟਿੰਗ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ।ਜਿਸ ਵਿੱਚ ਸੂਬਾ ਕਮੇਟੀ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਮੀਟਿੰਗ ਵਿਚ ਸਭ ਤੋਂ ਪਹਲਿਾਂ ਪਿਛਲੀ ਮੀਟਿੰਗ ਤੋਂ ਲੈ ਕੇ ਹੁਣ ਤੱਕ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਸਾਂਝੇ ਫਰੰਟ, ਪ.ਸ.ਸ.ਫ.ਅਤੇ ਵੱਖ ਵੱਖ ਜੱਥੇਬੰਦੀਆਂ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਗਤੀਵਿਧੀਆਂ ਦਾ ਰਿਵਿਊ ਕੀਤਾ ਗਿਆ। ਇਸ ਤੋਂ ਬਾਅਦ ਕਾਨਪੁਰ ਵਿਖੇ 28-29 ਦਸੰਬਰ ਨੂੰ ਹੋਈ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਕੌਮੀਂ ਮੀਟਿੰਗ ਦੀ ਰਿਪੋਰਟਿੰਗ ਸਾਥੀ ਸਤੀਸ਼ ਰਾਣਾ ਵਲੋਂ ਕੀਤੀ ਗਈ।ਇਸ ਕੌਮੀਂ ਮੀਟਿੰਗ ਵਿੱਚ ਉਲੀਕੇ ਸੰਘਰਸ਼ਾਂ ਸਬੰਧੀ ਜਣਕਾਰੀ ਦਿੰਦਿਆਂ ਸਾਥੀ ਰਾਣਾ ਨੇ ਦੱਸਿਆ ਕਿ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਕਿ ਮਿਤੀ 7 ਅਤੇ 8 ਫਰਵਰੀ ਨੂੰ ਦਿਨ ਰਾਤ ਦੇ 24 ਘੰਟੇ ਦੇ ਜ਼ਿਲ੍ਹਾ ਪੱਧਰੀ ਧਰਨੇ ਲਗਾਏ ਜਾਣਗੇ, 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਜ਼ਿਲ੍ਹਾ ਪੱਧਰ ਤੇ ਮਨਾਇਆ ਜਾਵੇਗਾ।ਪ.ਸ.ਸ.ਫ. ਦੀ ਮੀਟਿੰਗ ਵਿੱਚ ਹਾਜਰ ਆਗੂਆਂ ਵਲੋਂ ਵਿਚਾਰ ਚਰਚਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਆਲ ਇੰਡੀਆ ਦੇ ਸੱਦੇ ਅਨੁਸਾਰ ਮਿਤੀ 7-8 ਫਰਵਰੀ ਨੂੰ ਜ਼ਿਲ੍ਹਾ ਪੱਧਰ ਤੇ ਪ.ਸ.ਸ.ਫ. ਵਲੋਂ 24 ਘੰਟੇ ਦੇ ਵਿਸ਼ਾਲ ਧਰਨੇ ਮਾਰੇ ਜਾਣਗੇ। ਸੰਘਰਸ਼ ਨੂੂ ਅੱਗੇ ਤੋਰਦਿਆਂ ਫੈਸਲਾ ਕੀਤਾ ਗਿਆ ਕਿ ਮਿਤੀ 8 ਅਪ੍ਰੈਲ ਨੂੰ ਜਲੰਧਰ ਵਿਖੇ ਪ.ਸ.ਸ.ਫ. ਵਲੋਂ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਜਨਵਰੀ ਮਹੀਨੇ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਸੰਘਰਸ਼ਾਂ ਦੀ ਤਿਆਰੀ ਕਰਨ ਦੀ ਅਪੀਲ ਕੀਤੀ ਗਈ। ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵਲੋਂ ਵਿੱਤ ਦੀ ਰਿਪੋਰਟ ਪੇਸ਼ ਕਰਦਿਆਂ ਪਿਛਲਾ ਰਹਿੰਦਾ ਫੰਡ ਅਤੇ ਕਲੰਡਰ 2025 ਦੀ ਰਾਸ਼ੀ ਜਲਦ ਜਮਾਂ ਕਰਾਉਣ ਦੀ ਅਪੀਲ ਕੀਤੀ।ਵੱਖ ਵੱਖ ਜੱਥੇਬੰਦੀਆਂ ਵਲੋਂ ਆਪਣੇ ਚੱਲ ਰਹੇ ਸੰਘਰਸ਼ਾਂ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਜਤਿੰਦਰ ਕੁਮਾਰ,ਪੁਸ਼ਪਿੰਦਰ ਵਿਰਦੀ, ਪ੍ਰੇਮ ਚੰਦ ਆਜ਼ਾਦ, ਬਲਜਿੰਦਰ ਸਿੰਘ, ਬੀਰਇੰਦਰਜੀਤ ਪੁਰੀ, ਬਲਵਿੰਦਰ ਭੁੱਟੋ, ਬੋਬਿੰਦਰ ਸਿੰਘ,ਲਖਵਿੰਦਰ ਸਿੰਘ, ਗੁਰਦੇਵ ਸਿੰਘ ਸਿੱਧੂ, ਕੌਰ ਸਿੰਘ,ਕਮਲਜੀਤ ਕੌਰ,ਜਸਵਿੰਦਰ ਟਾਹਲੀ,ਦਵਿੰਦਰ ਸਿੰਘ, ਸੁਖਵਿੰਦਰ ਸਿੰਘ,ਕੁਲਦੀਪ ਵਾਲੀਆ,ਅਜੀਤ ਸਿੰਘ,ਸਤਨਾਮ ਸਿੰਘ,ਭਵੀਸ਼ਨ ਲਾਲ,ਜੋਗਿੰਦਰ ਸਿੰਘ ਆਦਿ ਆਗੂ ਵੀ ਹਾਜਰ ਸਨ।

LEAVE A REPLY

Please enter your comment!
Please enter your name here