ਪੱਤਰਕਾਰ ਭਾਈਚਾਰੇ ਵਿੱਚ ਆਪਣੀ ਪ੍ਰਧਾਨਗੀ ਚਮਕਾਉਣ ਵਾਸਤੇ ਲਿਆਂਦੀ ਜਾ ਰਹੀ ਗਿਰਾਵਟ

0
174

ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਪੱਤਰਕਾਰ ਭਾਈਚਾਰੇ ਵਿੱਚ ਨਿੱਤ ਦਿਨ ਆ ਰਹੀਂ ਗਿਰਾਵਟ ਬਾਰੇ। ਅੱਜ ਦੇ ਸਮੇਂ ਜੇ ਪੱਤਰਕਾਰਾਂ ਦੇ ਹਲਾਤਾਂ ਤੇ ਝਾਤ ਮਾਰੀ ਜਾਵੇ ਤਾਂ ਦਿਨੋਂ-ਦਿਨ ( ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ ) ਪੱਤਰਕਾਰਾਂ ਦੇ ਹਲਾਤ ਗਿਰਾਵਟ ਵੱਲ ਜਾ ਰਹੇ ਹਨ। *ਨਿੱਤ ਦਿਨ ਪੱਤਰਕਾਰਾਂ ਤੇ ਪੁਲਿਸ ਵੱਲੋਂ ਨਜਾਇਜ਼ ਪਰਚੇ ਤੇ ਕੁੱਟਮਾਰ ਦੀਆਂ ਘਟਨਾਵਾਂ ਆਮ ਹੁੰਦੀਆਂ ਜਾਂ ਰਹੀਆਂ ਹਨ।


  • ਸਿਆਣਿਆਂ ਦੀ ਇੱਕ ਕਹਾਵਤ ਆ ਕੀ ‘ ਜਿਸ ਤੰਨ ਲੱਗੇ ਸੋ ਹੀ ਜਾਣੇ ਦੂਜਾ ਕੀ ਜਾਣੇ ਪੀੜ੍ਹ ਪਰਾਈ’ ਇਹ ਕਹਾਵਤ ਹੀ ਸਾਡੇ ਪੱਤਰਕਾਰਾਂ ਤੇ ਢੁੱਕਦੀ ਜਾ ਰਹੀ ਆ। ਇੱਕ ਪੱਤਰਕਾਰ ਤੇ ਕੋਈ ਸਮੱਸਿਆਂ ਆਉਂਦੀ ਹੈ ਤਾਂ ਸਾਡੇ ਪੱਤਰਕਾਰ‌, ਉਸ ਨਾਲ ਖੜ੍ਹਨ ਦੀ ਬਜਾਏ, ਆਪਣੀ ਟੋਲੀਆਂ ਵਿੱਚ ਉਸ ਦਾ ਮਖੌਲ ਉਡਾਉਂਦੇ ਹਨ ਤੇ ਚੰਦ ਛਿੱਲੜਾਂ ਤੇ ਸਪਲੀਮੈਂਟ ਲੈਣ ਦੀ ਖ਼ਾਤਰ, ਚੁੱਮਚਾਗੀਰੀ ਕਰ, ਸਿਆਸੀ ਆਗੂਆਂ ਤੇ ਪ੍ਰਸ਼ਾਸਨ ਨੂੰ ਆਪ ਉਹਨਾਂ ਨੂੰ ਪੁੱਠੇ ਸਿੱਧੇ ਰੂਪ ਵਿੱਚ ਪੱਤਰਕਾਰ ਨੂੰ ਹੀ ਫਸਾਉਣ ਲਈ ਰਾਹ ਦੱਸਦੇ ਹਨ ਤੇ ਉਹਨਾਂ ਦੀਆਂ ਖਬਰਾਂ ਪੱਤਰਕਾਰਾਂ ਦੇ ਖਿਲਾਫ ਪ੍ਰਕਾਸ਼ਿਤ ਕਰ ਵਾਹ-ਵਾਹ ਖੱਟਦੇ ਹਨ ਤੇ ਆਪਣੇ ਪੱਤਰਕਾਰ ਭਾਈਚਾਰੇ ਨੂੰ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਹਨ ਤੇ ਕਈ ਪੱਤਰਕਾਰ, *ਸਿਆਸੀ ਲੋਕਾਂ ਦੀ ਤੇ ਪ੍ਰਸ਼ਾਸਨ ਦੀ ਚੁੱਮਚਾਗੀਰੀ ਕਰਨੋਂ ਨਹੀਂ ਹੱਟਦੇ ਹਨ।

  • ਸਮੂੰਹ ਪੱਤਰਕਾਰ ਭਾਈਚਾਰੇ ਨੂੰ ਤਾਜ਼ਾ ਘਟਨਾਂ ਜ਼ਿਲਾ ਅੰਮ੍ਰਿਤਸਰ ਦੀ ਦੱਸਦੇ ਹਾਂ ਕੀ ਲਾਕਡਾਉਨ ਵਿੱਚ ( ਕੋਰੋਨਾ ਮਹਾਮਾਰੀ ) ਮੰਤਰੀ ਉ ਪੀ ਸੋਨੀ ਦੇ ਹਲਕੇ ਦੇ ਲੋਕਾਂ ਦੀਆਂ ਭੁੱਖਮਰੀ ਦੀਆਂ ਖਬਰਾਂ ਪ੍ਰਕਾਸ਼ਿਤ ਕਰਨ ਨੂੰ ਲੈਕੇ ਮੰਤਰੀ ਉ ਪੀ ਸੋਨੀ ਵੱਲੋਂ ਪੱਤਰਕਾਰ ਸੰਨੀ ਸਹੋਤਾ ਤੇ ਕੈਮਰਾਮੈਨ ਜਤਿੰਨ ਤੇ ਇੱਕ ਝੂਠਾਂ ਪਰਚਾ ਪੁਲਿਸ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿੱਚ ਦਰਜ ਕਰਵਾ ਦਿੱਤਾ ਗਿਆ ਸੀ।

ਥੋੜੇ ਸਮੇਂ ਬਾਅਦ ਮੰਤਰੀ ਉ ਪੀ ਸੋਨੀ ਵੱਲੋਂ ਇੱਕ ਚੈਨਲ ਵੱਲੋਂ ਲੲੇ ਗੲੇ ਫੋਨੋ ਦੋਰਾਨ ਇਹ ਸਪੱਸ਼ਟ ਹੀ ਧਮਕੀ ਦਿੱਤੀ ਗਈ ਕੀ ਤੁਸੀਂ ਮੇਰੇ ਖਿਲਾਫ ਖਬਰ ਲਾ ਕੇ ਵੇਖ ਲਵੋ ਜੋ ਹਾਲ ਇੱਕ ਪੱਤਰਕਾਰ ਦਾ ਹੋਇਆ ਹੈ। ਉਹੀ ਹਾਲ ਤੁਹਾਡਾ ਵੀ ਹੋਵੇਗਾ। ਸਿੱਧੇ ਰੂਪ ਵਿੱਚ ਮੰਤਰੀ ਸੋਨੀ ਵੱਲੋਂ ਸ਼ਰੇਆਮ ਪੱਤਰਕਾਰ ਭਾਈਚਾਰੇ ਨੂੰ ‌ਫੋਨ ਤੇ ਧਮਕੀ ਦਿੱਤੀ ਗਈ। ਪਹਿਲਾਂ ਤਾਂ ਪੱਤਰਕਾਰ ਭਾਈਚਾਰੇ ਕੋਲ ਕੋਈ ਸਬੂਤ ਨਹੀਂ ਸੀ ਪਰ ਫੋਨ ਕਾਲ ਰਿਕਾਰਡਿੰਗ ਤੋਂ ਸਬੂਤ ਮਿਲ ਗਿਆ ਕੀ ਝੂਠਾ ਪਰਚਾ ਮੰਤਰੀ ਉ ਪੀ ਸੋਨੀ ਵੱਲੋਂ ਹੀ ਸਿਆਸੀ ਦਬਾਅ ਹੇਠ ਪੁਲਿਸ ਕੋਲੋਂ ਦਰਜ਼ ਕਰਵਾਇਆ ਗਿਆ ਹੈ।

ਇਸ ਤੋਂ ਪਹਿਲਾਂ ਵੀ ਇਹ ਬੇਲਗਾਮ ਮੰਤਰੀ ਉ ਪੀ ਸੋਨੀ ਅੰਮ੍ਰਿਤਸਰ ਦੇ ਕੁੱਝ ਪੱਤਰਕਾਰਾਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆ ਗਾਲਾਂ ਕੱਢ ਚੁੱਕਾਂ ਹੈ ਤੇ ਪੱਤਰਕਾਰਾਂ ਨੂੰ ਸ਼ਰੇਆਮ ਲੋਕਾਂ ਵਿੱਚ ਪ੍ਰਸ਼ਾਸਨ ਦੇ ਸਾਹਮਣੇ ਬੇਇਜੱਤੀ ਕਰ ਚੁੱਕਾ ਹੈ। ਇਹ ਪੱਤਰਕਾਰਾਂ ਆਪਣੀ ਪੱਤਰਕਾਰੀ ਬਚਾਉਣ ਲਈ ਇਸ ਮੰਤਰੀ ਖਿਲਾਫ ਨਹੀਂ ਬੋਲੇ ਤੇ ਅਖਬਾਰਾ ਤੇ ਚੈਨਲਾ ਦੇ ਸੰਪਾਦਕ ਵੀ ਇਸ ਮੰਤਰੀ ਅੱਗੇ ਗੋਡੇ ਟੇਕ ਗਏ। ਇਸ ਦਾ ਨਤੀਜਾ ਇਹ ਨਿਕਲਿਆ ਕਿ ਇਹ ਮੰਤਰੀ ਸੋਨੀ ਬੇਲਗਾਮ ਹੀ ਹੁੰਦਾ ਗਿਆ।

ਇਸ ਬੇਲਗਾਮ ਮੰਤਰੀ ਉ ਪੀ ਸੋਨੀ ਨੂੰ ਨੱਥ ਪਾਉਣ ਵਾਸਤੇ ਅੰਮ੍ਰਿਤਸਰ ਦੇ ਕੁੱਝ ਪੱਤਰਕਾਰਾਂ ਨੇ ਸਾਰਾ ਮਾਮਲਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜਿ) ਦੇ ਅਹੁੱਦੇਦਾਰਾਂ ਦੇ ਧਿਆਨ ਵਿੱਚ ਲਿਆਂਦਾ ਤੇ ਐਸੋਸੀਏਸ਼ਨ ਨੇ ਆਪਣੇ ਅਹੁੱਦੇਦਾਰਾਂ, ਮੈਂਬਰਾਂ ਅਤੇ ਹੋਰ ਐਸੋਸੀਏਸ਼ਨਾ ਦੇ ਪੱਤਰਕਾਰ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕੀ ਬੇਲਗਾਮ ਮੰਤਰੀ ਉ ਪੀ ਸੋਨੀ ਦੀਆਂ ਖਬਰਾਂ ਕੋਈ ਵੀ ਪੱਤਰਕਾਰ ਪ੍ਰਕਾਸ਼ਿਤ ਉਹਨਾਂ ਚਿਰ ਨਹੀਂ ਕਰੇਗਾ। ਜਿੰਨਾ ਚਿਰ ਮੰਤਰੀ ਉਪੀ ਸੋਨੀ, ਸਮੂੰਹ ਪੱਤਰਕਾਰ ਭਾਈਚਾਰੇ ਤੇ ਖ਼ਾਸ ਕਾਰ ਉਹਨਾਂ ਪੱਤਰਕਾਰ ਕੋਲੋਂ ਜਿਨ੍ਹਾਂ ਦੀ ਇਸ ਵੱਲੋਂ ਸ਼ਰੇਆਮ ਬੇਜ਼ਤੀ ਕੀਤੀ ਗਈ ਉਹਨਾਂ ਪੱਤਰਕਾਰਾਂ ਕੋਲੋਂ ਮਾਫ਼ੀ ਨਹੀਂ ਮੰਗਦਾ।

ਪੱਤਰਕਾਰ ਜਗਤਾਰ ਮਾਹਲਾ ਦੀ ਭੈਣ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਕੱਲ ਪੱਤਰਕਾਰ ਭਾਈਚਾਰੇ ਵੱਲੋਂ ਪੁਲਿਸ ਥਾਣਾ ਅਜਨਾਲਾ ਅੱਗੇ ਲਾਏ ਗਏ ਧਰਨੇ ਨੂੰ ਨਾਕਾਮਯਾਬ ਕਰਨ ਲਈ ਵੀ ਅਜਨਾਲਾ ਦੇ ਕੁੱਝ ਪੱਤਰਕਾਰਾਂ ਵੱਲੋਂ, ਪੂਰੀ ਤਰ੍ਹਾਂ ਵਾਹ ਲਾਈ ਗਈ ਕੀ ਇਹ ਧਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ। ਸਾਰਿਆਂ ਸਾਹਮਣੇ ਇਹ ਸਿੱਧ ਵੀ ਹੋ ਗਿਆ ਕੀ ਉਹ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਰਹੇ ਹਨ ਆਪਣੇ ਪੱਤਰਕਾਰ ਭਾਈਚਾਰੇ ਨੂੰ ਨਹੀਂ। ਜੇ ਇਹਨਾਂ ਆਪਣਾਂ ਪੁਲਿਸ ਨਾਲ ਭਾਈਚਾਰਾ ਨਿਭਾਉਂਣ ਸੀ ਤਾਂ ਇਹ ਪੱਤਰਕਾਰ, ਪੁਲਿਸ ਤੇ ਦਬਾਅ ਬਣਾਕੇ, ਪੱਤਰਕਾਰ ਜਗਤਾਰ ਮਾਹਲਾ ਦੀ ਭੈਣ ਦੇ ਕਾਤਲਾਂ ਨੂੰ ਨੂੰ ਗਿ੍ਫ਼ਤਾਰ ਕਰਵਾਉਣ ਵਾਸਤੇ, ਇਹ ਪੱਤਰਕਾਰ ਭਾਈਚਾਰੇ ਨੂੰ ਸਹਿਯੋਗ ਦਿੰਦੇ ਜੇ ਇਹਨਾਂ, ਆਪਣਾਂ ਪੁਲਿਸ ਨਾਲ ਭਾਈਚਾਰਾ ਨਿਭਾਉਂਣ ਸੀ ਤਾਂ ਧਰਨਾ ਲਾਉਣ ਤੋਂ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਨਾਲ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਕਰਵਾਉਂਦੇ। ਮੋਕੇ ਉੱਤੇ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਕਰਨ ਤੋਂ ਮਨ੍ਹਾ ਨਾ ਕਰਦੇ। ਇਹ ਪੱਤਰਕਾਰ, ਪੁਲਿਸ ਪ੍ਰਸ਼ਾਸਨ ਵਿੱਚ ਆਪਣੀ ਵਾਹ ਵਾਹ ਖੱਟਣ ਵਾਸਤੇ ਸਮੂੰਹ ਪੱਤਰਕਾਰ ਭਾਈਚਾਰੇ ਨੂੰ ਨੀਵਾਂ ਦਿਖਾਉਣ ਵਾਸਤੇ ‌ਸਾਰੇ ਪੱਤਰਕਾਰ ਭਾਈਚਾਰੇ ਸਾਹਮਣੇ, ਜਦੋਂ ਪੱਤਰਕਾਰ ਭਾਈਚਾਰੇ ਵੱਲੋਂ ਥਾਣਾ ਅਜਨਾਲਾ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਹ ਕੁੱਝ ਪੱਤਰਕਾਰ ਐਸਐਚਉ ਦੇ ਦਫ਼ਤਰ ਵਿੱਚ ਡੀ.ਐਸ.ਪੀ ਦੇ ਅੱਗੇ ਕੁਰਸੀਆਂ ਤੇ ਬੈਠੇ ਹੋਏ ਸਨ ਤੇ ਪੱਤਰਕਾਰ ਭਾਈਚਾਰੇ ਨੂੰ ਨੀਵਾਂ ਦਿਖਾ ਰਹੇ ਸਨ।

ਕਹਾਵਤ ਆ ਕੀ ‘ ਘਰ ਦਾ ਭੇਤੀ ਲੰਕਾ ਢਾਹੇ ‘ ਇਹ ਕਹਾਵਤ ਵੀ ਅੰਮ੍ਰਿਤਸਰ ਦੇ ਕੁੱਝ ਪੱਤਰਕਾਰ ਤੇ ਢੁੱਕਦੀ ਆ। ਅੰਮ੍ਰਿਤਸਰ ਦੇ ਕੁੱਝ ਸਵਾਰਥੀ ਪੱਤਰਕਾਰ ਚੰਦ ਛਿੱਲੜਾਂ ਦੀ ਖ਼ਾਤਰ, ਝੋਲੀਚੁੱਕ ਬਣ, ਮੰਤਰੀ ਉ ਪੀ ਸੋਨੀ ਦੀ ਜੁੱਤੀ ਦਾ ਤਲਵਾ ਚੱਟ ਬਣ, ਮੰਤਰੀ ਸੋਨੀ ਦੀਆਂ ਖਬਰਾਂ ਲਾ ਰਹੇ ਹਨ ਤੇ ਕੁੱਝ ਆਪਣੇ ਆਪ ਨੂੰ ਵੱਡੇ ਪੱਤਰਕਾਰ ਕਹਾਉਂਦੇ, *ਦੱਲਾਗੀਰੀ ਕਰ ਹੋਰ ਅਦਾਰਿਆਂ ਤੋਂ ਸੋਨੀ ਦੀਆਂ ਖਬਰਾਂ ਪ੍ਰਕਾਸ਼ਿਤ ਕਰਵਾ ਰਹੇ ਹਨ।

ਇਸ ਤੋਂ ਅੰਮ੍ਰਿਤਸਰ ਦੇ ਅਤੇ ਪੰਜਾਬ ਦੇ ਸਮੂੰਹ ਪੱਤਰਕਾਰ ਭਾਈਚਾਰੇ ਵਾਸਤੇ ਕੀ ਮਾੜੀ ਗੱਲ ਹੋਵੇਗੀ। ਇਹਨਾਂ ਸਵਾਰਥੀ ਪੱਤਰਕਾਰਾਂ ਕਰਕੇ ਹੀ ਪੱਤਰਕਾਰਤਾਂ ਵਿੱਚ ਦਿਨੋਂ ਦਿਨ ਗਿਰਾਵਟ ਆ ਰਹੀਂ ਹੈ। ਪੰਜਾਬ ਦੇ ਸਮੂੰਹ ਪੱਤਰਕਾਰ ਭਾਈਚਾਰੇ ਕੋਲੋਂ ਪੁੱਛਿਆ ਜਾਂਦਾ ਕੀ ਇਹਨਾਂ ਪੱਤਰਕਾਰਾਂ ਦਾ ਕੀ ਕੀਤਾ ਜਾਵੇ ?

ਤੁਹਾਡੇ ਤੋਂ ਤਾ ਕੋਠੇ ਉੱਤੇ ਆਪਣਾ ਜਿਸਮ ਵੇਚੀ ਵਾਲੀ ਔਰਤ ਹੀ ਚੰਗੀ ਆ ਉਹ ਵੀ ਆਪਣਾ ਪੇਟ ਪਾਲਣ ਵਾਸਤੇ ਆਪਣਾ ਸਰੀਰ ਵੇਚਣੀ ਦੀ ਜਮੀਰ ਨਹੀ।

ਕਿਸੇ ਪੱਤਰਕਾਰ ਦੇ ਘਰ ਨੂੰ ਅੱਗ ਲੱਗੀ ਵੇਖ ਤੇਲ ਨਾ ਪਾਉ ਮੇਰੇ ਪੱਤਰਕਾਰ ਸਾਥੀਉ, ਪਾਣੀ ਪਾਉ। ਇਹ ਨਾ ਹੋਵੇ ਕੀ ਇਸ ਅੱਗ ਦਾ ਸੇਕ ਕੀਤੇ ( ਰੱਬ ‌ਨਾ ਕਰੇਂ ) ਤੁਹਾਡੇ ਘਰ ਤੱਕ ਵੀ ਨਾ ਪਹੁੰਚ ਜਾਵੇ । ਏਨੀ ਕੋ ਇਨਸਾਨੀਅਤ ਰੱਖੋ ਕੀ ( ਰੱਬ ‌ਨਾ ਕਰੇ ) ਤੁਹਾਡੇ ਘਰ ਨੂੰ ਅੱਗ ਲੱਗੀ ਵੇਖ ਉਹ ਪੱਤਰਕਾਰ ‌ਤੇਲ ਪਾਉਂਣ ਦੀ ਥਾਂ, ਪਾਣੀਂ ਪਾਉਂਣ ਆਵੇਂ । ਸਰਕਾਰਾਂ ਪੰਜ ਸਾਲ ਬਾਅਦ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਤੇ ਮੰਤਰੀ ਵੀ ਆਉਂਦੇ ਜਾਂਦੇ ਰਹਿੰਦੇ ਹਨ ਪਰ ਪੱਤਰਕਾਰ ਸਾਥੀਉ ਤੁਸੀਂ ਆਪਣੇ ਜ਼ਮੀਰ ਕੋਲੋਂ ਪੁੱਛੋ ਕੀ ਤੁਸੀਂ ਆਪਣੇ ਪੱਤਰਕਾਰ ਭਾਈਚਾਰੇ ਦੀ ਪਿੱਠ ਵਿੱਚ ਛੁਰਾ ਮਾਰਕੇ‌ ਠੀਕ ਕਰ ਰਹੇ ਹੋ । ਮੇਰੇ ਪੱਤਰਕਾਰ ਵੀਰੋਂ ਆਪਣੇ ਪੱਤਰਕਾਰ ਭਾਈਚਾਰੇ ਦਾ ਸਾਥ ਦਿਉਂ। ਪਤਾ ਨਹੀਂ ਇਹ ਸਾਹ ਜੋ ‌ਅਸੀਂ ਲੈ ਰਹੇ ਹਾਂ ਆਉਣਾ ਕੇ ਨਹੀਂ ਆਉਣਾ। ਤੁਸੀਂ ਆਪਣੇ ਪੱਤਰਕਾਰ ਭਾਈਚਾਰੇ ਨਾਲ ਗ਼ਦਾਰੀ ਨਾ ਕਰੋ * ਤੇ ਪੱਤਰਕਾਰ ਭਾਈਚਾਰੇ ਵਿੱਚ ਤੁਸੀਂ ਕਿਹੜਾ ਮੂੰਹ ਲੈ ਕੇ ਜਾਵੋਗੇ। ਤੁਹਾਨੂੰ ਮਰਨ ਤੋਂ ਬਾਅਦ ਵੀ ਪੱਤਰਕਾਰ ਭਾਈਚਾਰਾ ਜਦੋਂ ਵੀ ਇਕੱਠਾ ਹੋਵੇ ਗਾਲਾਂ ਹੀ ਕੱਢੇਂ।

*ਪੱਤਰਕਾਰਤਾ ਦੇ ਖੇਤਰ ਵਿੱਚ ਕੁੱਝ ਐਸਾ ਕਰੋ ਕੀ ਤੇ ਇਸ ਸ਼ੇਅਰ ਨੂੰ ਯਾਦ ਰੱਖੋਂ :–

ਸ਼ਹੀਦੋਂ ਕੀ ਚਿਤਾਓਂ ਪਰ, ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰ ਮਿੱਟਣੇ ਵਾਲੋਂ ਕਾ, ਯਹੀ ਬਾਕੀ ਨਿਸ਼ਾਂ ਹੋਗਾ ।

*ਜਦੋਂ ਵੀ ਕੋਈ ਪੱਤਰਕਾਰਾਂ ਦਾ ਪ੍ਰੋਗਰਾਮ ਹੋਵੇ ਤੁਹਾਡੇ ਕੀਤੇ ਚੰਗੇ ਕੰਮਾਂ ਨੂੰ ਯਾਦ ਕੀਤਾ ਜਾਵੇ।

  • ਆਉ ਪੱਤਰਕਾਰ ਸਾਥੀਉ, *ਅਜ਼ੇ ਵੀ ਡੁੱਲ੍ਹੇ ਬੇਰਾ ਦਾ ਕੁੱਝ ਨਹੀਂ ਵਿਗੜ ਆ ਆਉ ਆਪਣੇ ਗਿਲੇ ਸ਼ਿਕਵੇ ਭੁਲਾ ਕੇ ‌ਇੱਕ ਪਲੇਟਫਾਰਮ ਤੇ ਇਕੱਠੇ ‌ਹੋਈਏ ਤੇ ਪੱਤਰਕਾਰਾਂ ਦੇ ਮਸਲੇ ਹੱਲ ਕਰਵਾਉਣ ਲਈ ਇੱਕ ਦੂੱਜੇ ਦਾ ਸਹਿਯੋਗ ਕਰੀਏ।
    ਧੰਨਵਾਦ । ਤੁਹਾਡਾ ਆਪਣਾ,
    ਪ੍ਰਧਾਨ
    ਰਣਜੀਤ ਸਿੰਘ ਮਸੌਣ
    ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ (ਰਜਿ)
    9041699919, 9041914014

LEAVE A REPLY

Please enter your comment!
Please enter your name here