
ਸਰਦੂਲਗੜ੍ਹ ,04 ਨਵੰਬਰ (ਸਾਰਾ ਯਹਾ /ਬਲਜੀਤ ਪਾਲ): ਗੀਤਕਾਰ ਤੇ ਪੱਤਰਕਾਰ ਜੀਤ ਚਚੋਹਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਹ ਪਿਛਲੇ ਸਮੇਂ ਤੋ ਸੁਗਰ ਦੀ ਬਿਮਾਰੀ ਤੋ ਪੀੜਤ ਸੀ ਅਤੇ ਪਿਛਲੇ ਦੋ ਦਿਨਾਂ ਤੋ ਉਸ ਦੀ ਸਿਹਤ ਕੁਝ ਜਿਆਦਾ ਗੰਭੀਰ ਸੀ। ਉਸ ਨੇ ਆਪਣੇ ਪਿੰਡ ਚਚੋਹਰ ਵਿਖੇ ਅੰਤਮ ਸਾਹ ਲਿਆ। ਰਣਜੀਤ ਸਿੰਘ ਉਰਫ ਜੀਤ ਚਚੋਹਰ ਲੰਬੇ ਸਮੇ ਤੋ ਪੱਤਰਕਾਰਤਾ ਨਾਲ ਜੁੜੇ ਹੋਏ ਸਨ। ਉਨ੍ਹਾਂ ਵੱਲੋਂ ਲਿਖੇ 70 ਤੋਂ ਜਿਆਦਾ ਗੀਤ ਵੱਖ-ਵੱਖ ਚੋਟੀ ਦੇ ਕਲਾਕਾਰਾਂ ਵੱਲੋਂ ਗਾਏ ਜਾ ਚੁੱਕੇ ਹਨ। ਅੱਜ-ਕੱਲ ਉਹ ਬਾਬਾ ਬਲਾਕ ਨਾਥ ਤੇ ਬਣ ਰਹੀ ਫਿਲਮ ਲਈ ਗੀਤ ਲਿਖ ਰਿਹਾ ਸੀ। ਅਚਾਨਕ ਸੁਗਰ ਦਾ ਪੱਧਰ ਵੱਧਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੀ ਇਸ ਮੌਤ ਤੇ ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਅਤੇ ਪੰਜਾਬੀ ਸੰਗੀਤ ਪ੍ਰੇਮੀਆਂ ਨੇ ਜੀਤ ਚਚੋਹਰ ਦੀ ਵੇਬਖਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਤੋਂ ਉਸ ਦੀ ਆਤਮਾ ਨੂੰ ਸਾਂਤੀ ਬਖਸਣ ਤੇ ਆਪਣੇ ਚਰਨਾ ਚ ਨਿਵਾਸ ਸਥਾਨ ਬਖਸਣ ਦੀ ਕਾਮਨਾ ਕੀਤੀ। ਉਸ ਦਾ ਸਸਕਾਰ ਅੱਜ ਪਿੰਡ ਦੇ ਸਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਮ ਵਿਦਾਇਗੀ ਮੌਕੇ ਮੀਡੀਆ ਕਲੱਬ ਝੁਨੀਰ ਦੇ ਪ੍ਰਧਾਨ ਲਛਮਣ ਸਿੰਘ ਸਿੱਧੂ, ਮੀਡੀਆ ਕਲੱਬ ਸਰਦੂਲਗੜ੍ਹ ਤੋ ਬਲਜੀਤਪਾਲ ਸਿੰਘ ਅਤੇ ਪ੍ਰਕਾਸ ਸਿੰਘ ਜੈਲਦਾਰ, ਮੀਡੀਆ ਕਲੱਬ ਮਾਨਸਾ ਦੇ ਮੀਤ ਪ੍ਰਧਾਨ ਗੁਰਜੀਤ ਸ਼ੀਹ, ਗੁਰਪਿਆਰ ਸਿੰਘ ਕੋਟਲੀ ਅਤੇ ਸਮੂਹ ਪਿੰਡ ਵਾਸੀ ਅਤੇ ਮੋਹਤਵਾਰ ਵਿਅਕਤੀਆਂ ਹਾਜਰ ਸਨ।
