*ਪੱਤਰਕਾਰ ਕੁਲਵਿੰਦਰ ਚਹਿਲ ਨੂੰ ਸਦਮਾ, ਪਿਤਾ ਦਾ ਦਿਹਾਂਤ*

0
57

ਬੁਢਲਾਡਾ 10 ਜੂਨ (ਸਾਰਾ ਯਹਾਂ/ਅਮਨ ਮੇਹਤਾ ,ਅਮਿਤ ਜਿੰਦਲ): ਸਥਾਨਕ ਸ਼ਹਿਰ ਦੇ ਸਪੋਕਸਮੈਨ ਅਖਬਾਰ ਦੇ ਪੱਤਰਕਾਰ ਕੁਲਵਿੰਦਰ ਚਹਿਲ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਜਥੇਦਾਰ ਗੁਰਚਰਨ ਸਿੰਘ(74) ਦਾ ਅਚਾਨਕ ਦਿਹਾਤ ਹੋ ਗਿਆ। ਜਾਣਕਾਰੀ ਅਨੁਸਾਰ ਜਥੇਦਾਰ ਗੁਰਚਰਨ ਸਿੰਘ ਸ਼ੁਰੂ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਹਲਕੇ ਦੀ ਮਾਨਯੋਗ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਨ। ਇਸ ਤੋ ਇਲਾਵਾ ਉਹਨਾ ਨੇ 7 ਸਾਲ ਗੁਰਦੁਆਰਾ ਇਲਾਕਾ ਬਾਰ੍ਹਾ ਬੁਢਲਾਡਾ ਵਿਖੇ ਪ੍ਰਧਾਨ ਦੇ ਤੌਰ ਤੇ ਸੇਵਾ ਨਿਭਾਈ। ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਦਿਆ ਸਮੂਹ ਪੱਤਰਕਾਰ ਰਾਮ ਰਤਨ ਬਾਂਸਲ, ਸੁਨੀਲ ਮੰਨਚਦਾ, ਸਵਰਨ ਸਿੰਘ ਰਾਹੀ, ਇੰਦਰਜੀਤ ਸਿੰਘ ਟੋਨੀ,  ਵਿਨੋਦ ਗਰਗ,  ਦਵਿੰਦਰ ਸਿੰਘ ਕੋਹਲੀ, ਗੁਰਮੀਤ ਮੀਤੀ, ਪੰਕਜ ਰਾਜੂ, ਬਲਵਿੰਦਰ ਜਿੰਦਲ, ਅਮਨ ਅਹੂਜਾ, ਅਮਿਤ ਚਾਵਲਾ, ਅਮਨ ਮਹਿਤਾ, ਓਂਕਾਰ ਸਿੰਘ ਸਿੱਧੂ,ਸੁਰਜੀਤ ਸਿੰਘ ਮਨਜੀਤ ਮਸੌਣ, ਅਮਿਤ ਜਿੰਦਲ, ਕੁਲਦੀਪ ਗੋਇਲ, ਰਤਨ ਸਰਮਾ, ਆਨੰਦ ਪ੍ਰਕਾਸ, ਚਤਰ ਸਿੰਘ, ਜਤਿਦਰ ਰਿਕੂ, ਨਿਰਮਲ ਕੁਲਾਣਾ, ਗੁਰਦੀਪ ਸਿੰਘ ਸਿੱਧੂ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਾ: ਨਿਸ਼ਾਨ ਸਿੰਘ, ਠੇਕੇਦਾਰ ਗੁਰਪਾਲ ਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਤੇ ਪਿੱਛੋਂ ਸਾਰੇ ਪਰਿਵਾਰ ਨੂੰ ਭਾਂਣਾ ਮੰਨਣ ਦਾ ਬਲ ਬਖਸੇ।

LEAVE A REPLY

Please enter your comment!
Please enter your name here