
ਬਰਨਾਲਾ, 29 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬਰਨਾਲਾ ਜੋਨ ਪੱਖੋ ਕਲਾਂ ਦੀਆਂ ਗਰਮ ਰੁੱਤ ਜੋਨਲ ਸਕੂਲ ਖੇਡਾਂ ਤਹਿਤ ਸਰਕਾਰੀ ਹਾਈ ਸਕੂਲ ਕਾਹਨੇਕੇ ਵਿਖੇ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਹੈੱਡ ਮਾਸਟਰ ਪ੍ਰਦੀਪ ਕੁਮਾਰ ਸ਼ਰਮਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਕਰਾਟੇ (ਲੜਕੀਆਂ) ਮੁਕਾਬਲਿਆਂ ਦੇ ਅੰਡਰ 14 ਸਾਲ ਵਿੱਚ –30 ਕਿੱਲੋ ਭਾਰ ਵਿੱਚ ਜੋਤੀ ਕੌਰ ਸ.ਹ.ਸ. ਧੂਰਕੋਟ ਨੇ ਪਹਿਲਾ, ਹਰਮਨ ਕੌਰ ਸ.ਹ.ਸ. ਕਾਹਨੇਕੇ ਨੇ ਦੂਜਾ ਤੇ ਕਮਲਜੋਤ ਕੌਰ ਸ.ਹ.ਸ. ਬਦਰਾ ਨੇ ਤੀਜਾ, –34 ਕਿੱਲੋ ਵਿੱਚ ਇੰਦਰਜੀਤ ਕੌਰ ਸ.ਹ.ਸ. ਧੂਰਕੋਟ ਨੇ ਪਹਿਲਾ, ਆਇਸ਼ਾ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ, –38 ਕਿੱਲੋ ਭਾਰ ਵਿੱਚ ਰਾਜਵੀਰ ਕੌਰ ਸ.ਹ.ਸ. ਕਾਹਨੇਕੇ ਨੇ ਪਹਿਲਾ, ਖੁਸ਼ਦੀਪ ਸ਼ਰਮਾ ਸ.ਹ.ਸ. ਧੂਰਕੋਟ ਨੇ ਦੂਜਾ, ਜਸ਼ਨਪ੍ਰੀਤ ਕੌਰ ਸ.ਹ.ਸ. ਬਦਰਾ ਨੇ ਤੀਜਾ, –42 ਵਿੱਚ ਹੁਸਨਦੀਪ ਕੌਰ ਸ.ਹ.ਸ. ਕਾਹਨੇਕੇ ਨੇ ਪਹਿਲਾ, ਮਨਜੋਤ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ, –46 ਵਿੱਚ ਰਾਜਵੀਰ ਕੌਰ ਸ.ਹ.ਸ. ਕਾਹਨੇਕੇ ਨੇ ਪਹਿਲਾ, –50 ਵਿੱਚ ਸੁਖਪ੍ਰੀਤ ਕੌਰ ਸ.ਹ.ਸ. ਕਾਹਨੇਕੇ ਨੇ ਪਹਿਲਾ, ਸੁਖਮਨਪ੍ਰੀਤ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ, +50 ਵਿੱਚ ਪਰਨੀਤ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ, ਅੰਡਰ 17 ਦੇ –32 ਕਿੱਲੋ ਭਾਰ ਵਿੱਚ ਬੇਅੰਤ ਕੌਰ ਸ.ਹ.ਸ. ਧੂਰਕੋਟ ਨੇ ਪਹਿਲਾ, –40 ਵਿੱਚ ਪ੍ਰਦੀਪ ਕੌਰ ਸ.ਹ.ਸ. ਬਦਰਾ ਨੇ ਪਹਿਲਾ, –44 ਵਿੱਚ ਜਸ਼ਨਪ੍ਰੀਤ ਕੌਰ ਸ.ਹ.ਸ. ਧੂਰਕੋਟ ਨੇ ਪਹਿਲਾ, ਸਿਮਰਜੀਤ ਕੌਰ ਬਦਰਾ ਨੇ ਦੂਜਾ, –48 ਵਿੱਚ ਰੇਖਾ ਸ.ਹ.ਸ. ਧੂਰਕੋਟ ਨੇ ਪਹਿਲਾ, ਨਮਨਪ੍ਰੀਤ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ, ਨਵਜੋਤ ਕੌਰ ਸ.ਹ.ਸ. ਕਾਹਨੇਕੇ ਨੇ ਤੀਜਾ, – 52 ਕਿੱਲੋ ਵਿੱਚ ਰਸ਼ਪ੍ਰੀਤ ਕੌਰ ਸ.ਹ.ਸ. ਕਾਹਨੇਕੇ ਨੇ ਪਹਿਲਾ, ਸੁਖਜੀਤ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ, –56 ਕਿੱਲੋ ਵਿੱਚ ਸੁਖਵੀਰ ਕੌਰ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਮਲਕੀਤ ਸਿੰਘ ਭੁੱਲਰ, ਜਤਿੰਦਰ ਕਪਿਲ, ਰੁਪਿੰਦਰ ਸਿੰਘ, ਨਵਦੀਪ ਬਾਵਾ, ਤੇਜਿੰਦਰ ਕੁਮਾਰ, ਕਿੰਮੀ ਗੋਇਲ, ਕੁਲਦੀਪ ਕੌਰ, ਗੁਰਦੀਪ ਸਿੰਘ ਬੁਰਜਹਰੀ, ਜਸਪ੍ਰੀਤ ਸਿੰਘ, ਹਰਦੀਪ ਕੌਰ, ਹਰਜੀਤ ਸਿੰਘ ਜੋਗਾ ਆਦਿ ਮੌਜੂਦ ਸਨ।
