ਬੁਢਲਾਡਾ 2 ਦਸੰਬਰ (ਸਾਰਾ ਯਹਾਂ/ਮਹਿਤਾ ਅਮਨ) ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਲੈ ਕੇ ਸੰਤ ਨਾਮਦੇਵ ਦੇ ਜਨਮ ਅਸਥਾਨ ਪੰਡਰਪੁਰ (ਮਹਾਰਾਸ਼ਟਰ) ਤੋਂ ਘੁਮਾਣ (ਪੰਜਾਬ) ਤੱਕ ਚੱਲੀ ਆਲੋਲਿਕ ਰੱਥ ਯਾਤਰਾ ਦਾ ਬਾਬਾ ਨਾਮਦੇਵ ਭਵਨ ਵਿਖੇ ਪਹੁੰਚਣ ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੋਕੇ ਨਾਮਦੇਵ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕ ਹਾਜਰ ਸਨ। ਇਸ ਮੌਕੇ ਤੇ ਨਾਮਦੇਵ ਸਭਾ ਵੱਲੋਂ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਸੰਤ ਨਾਮਦੇਵ ਮਹਾਰਾਜ ਦੀ ਝਾਂਕੀ ਅਤੇ ਉਨ੍ਹਾਂ ਦੇ ਚਰਨਾਂ ਦੇ ਦਰਸ਼ਨ ਕਰਕੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਯਾਤਰਾ ਨੂੰ ਮਹਾਰਾਸ਼ਟਰਾਂ ਦੇ ਪੰਡਰਪੁਰ ਤੋਂ ਚਲਦੀ ਹੋਈ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਹੁੰਦੇ ਹੋਏ ਪੰਜਾਬ ਚ ਦਾਖਲ ਹੋ ਕੇ ਅੱਜ ਬੁਢਲਾਡਾ ਵਿਖੇ ਪਹੁੰਚੀ ਸੀ। ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਸੰਘ ਦੇ ਸੂਰਿਆਕਾਂਤ ਭੀਸੇ ਅਤੇ ਬਲਵੀਰ ਸਿੰਘ ਨੇ ਦੱਸਿਆ ਕਿ ਸੰਤ ਨਾਮਦੇਵ ਕਰੀਬ 700 ਸਾਲ ਪਹਿਲਾਂ ਆਪਣੇ ਜਨਮ ਸਥਾਨ ਪੰਡਰਪੁਰ (ਮਹਾਂਰਾਸ਼ਟਰ) ਵਿਖੇ ਆਏ ਸਨ। ਸ਼ਾਂਤੀ, ਸਮਾਨਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਲੈ ਕੇ ਸੈਰ ਕਰਨ ਲਈ ਗਏ ਸੀ ਅਤੇ ਆਪਣਾ ਆਖਰੀ ਸਮਾਂ ਉੱਥੇ ਬਿਤਾਇਆ ਸੀ। ਉਨ੍ਹਾਂ ਕਿਹਾ ਕਿ ਇਸ ਮਹਾਨ ਸੰਤ ਦੀਆਂ ਸਿਖਿਆਵਾਂ ਨੂੰ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਇਹ ਆਲੋਲਿਕ ਰੱਥ ਯਾਤਰਾ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਸੰਤ ਨਾਮਦੇਵ ਜੀ ਦੀਆਂ ਚਰਨ ਪਾਦਕਾ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ 200 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਰਹੇ ਹਨ। ਇਸ ਯਾਤਰਾ ਨੂੰ 12 ਨਵੰਬਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਰਨੈਡਿਜ ਵੱਲੋਂ ਰਵਾਨਾ ਕੀਤਾ ਗਿਆ ਸੀ। 2 ਦਸੰਬਰ ਨੂੰ ਰਾਜ ਭਵਨ ਚੰਡੀਗੜ੍ਹ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਵੱਲੋਂ ਵਿਸ਼ੇਸ਼ ਸਨਮਾਣ ਕੀਤਾ ਜਾਵੇਗਾ। ਇਸ ਮੌਕੇ ਹਾਕਮ ਸਿੰਘ ਜੱਸਲ, ਤੇਜਾ ਸਿੰਘ ਕੈਂਥ, ਰਮੇਸ਼ ਸਿੰਘ ਭੂਚਰ, ਮੱਘਰ ਸਿੰਘ ਜੱਸਲ, ਸੰਤਾ ਸਿੰਘ, ਦਰਸ਼ਨ ਸਿੰਘ ਭੋਲਾ, ਹਰਮੇਲ ਸਿੰਘ, ਸੁਰਿੰਦਰ ਸਿੰਘ ਛਿੰਦੀ, ਗਿਆਨੀ ਨਿਰਮਲ ਸਿੰਘ, ਮਾਤਾ ਗੁਜਰੀ ਭਲਾਈ ਕੇਂਦਰ ਦੇ ਮਾ. ਕੁਲਵੰਤ ਸਿੰਘ, ਸਾਈਕਲ ਗਰੁੱਪ ਦੇ ਮੈਂਬਰ ਅਤੇ ਅੰਤਰਰਾਸ਼ਟਰੀ ਕੋਚ ਮੱਖਣ ਸਿੰਘ, ਡਾ. ਰਵਿੰਦਰ ਸ਼ਰਮਾਂ, ਐਡਵੋਕੇਟ ਰਮਨ ਗੁਪਤਾ, ਆਦਿ ਵੱਡੀ ਗਿਣਤੀ ਚ ਸ਼ਰਧਾਲੂ ਹਾਜ਼ਰ ਸਨ।