
ਬੁਢਲਾਡਾ੧੪ਅਪ੍ਰੈਲ(ਅਮਨ ਮਹਿਤਾ)ਜਿੱਥੇ ਪੂਰੇ ਦੇਸ਼ ਵਿੱਚ ਕਰੋਨਾ ਕਰਫੂ ਲੱਗਿਆ ਹੋਇਆ ਹੈ ਅਤੇ ਸਾਰੇ ਦੇਸ਼ ਦੇ ਲੋਕਾਂ ਘਰਾਂ ਅੰਦਰ ਬੈਠੇ ਹਨ ਉਥੇ ਕੁਝ ਲੋਕ ਬਿਨਾਂ ਸਵਾਰਥ ਦੇ ਇਨਸਾਨ ਦੀ ਸੇਵਾ ਵਿੱਚ ਲੱਗੇ ਹੋਏ ਹਨ ਇਸ ਦੀ ਮਿਸਾਲ ਅੱਜ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਤੇ ਚਲਦਿਆਂ ਬਲਾਕ ਬੁਢਲਾਡਾ ਦੇ ਸੇਵਾਦਾਰਾ ਵਲੋਂ ੫ ਯੂਨਿਟ ਖੂਨ ਦਾਨ ਕੀਤਾ ਗਿਆ।ਸਹਿਰੀਂ ਭੰਗੀਦਾਸ ਬਿੱਟੂ ਇੰਸਾ ਨੇ ਦਸਿਆ ਕਿ ਕਰੋਣਾ ਦੀ ਭਿਆਨਕ ਬਿਮਾਰੀ ਮੌਕੇ ਵੀ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਚ ਵੱਧ ਚੜ੍ਹ ਕੇ ਲਗੇ ਹੋਏ ਹਨ।ਉਸੇ ਰਾਹ ਤੇ ਚਲਦਿਆਂ ਅੱਜ ਮਾਨਸਾ ਬਲੱਡ ਬੈਂਕ ਵਿਚ ਬਲੱਡ ਦੀ ਘਾਟ ਦਾ ਪਤਾ ਲਗਦੇ ਹੀ ਸੇਵਾਦਾਰ ਅੰਕਿਤ ਗਰਗ,ਦਲਜੀਤ ਇੰਸਾ, ਪਿਰਸ ਇੰਸਾ,ਰਜਤਇੰਸਾ ਜੱਜ ਇੰਸਾ ਵਲੋਂ ੫ ਯੂਨਿਟ ਖੂਨ ਦਾਨ ਕੀਤਾ ਗਿਆ। ਬਲੱਡ ਬੈੰਕ ਦੇ ਮੁਲਾਜ਼ਮ ਵਲੋਂ ਖੂਨ ਦਾਨੀਆਂ ਦਾ ਧੰਨਵਾਦ ਕੀਤਾ ਗਿਆ ।ਖੂਨ ਦਾਨੀਆਂ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਖੂਨ ਦਾਨ ਕਰਦੇ ਰਹਿਣ ਗੇ ।ਸ਼ਹਿਰੀ ਭੰਗੀਦਾਸ ਬਿੱਟੂ ਇੰਸਾਂ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਹਰ ਇੱਕ ਡੇਰਾ ਪ੍ਰੇਮੀ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ
