
ਲੁਧਿਆਣਾ, 06 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਫੀਲਡ ਐਂਡ ਵਰਕਰਜ਼ ਯੂਨੀਅਨ ਵਿਗਿਆਨਕ ਦੀ ਸੂਬਾ ਪੱਧਰੀ ਮੀਟਿੰਗ ਸਾਥੀ ਬਿੱਕਰ ਸਿੰਘ ਮਾਖਾ ਕਾਰਜਕਾਰੀ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਵਿੱਚ ਚਤਰ ਸਿੰਘ ਪਾਰਕ ਲੁਧਿਆਣਾ ਵਿਖੇ ਹੋਈ।ਜਿਸ ਵਿੱਚ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪ ਸ ਸ ਫ ਵਿਗਿਆਨਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਸਮੇਂ ਪੰਜਾਬ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਵਿਗਿਆਨਕ ਵਿੱਚ ਸਾਥੀ ਮਹਿੰਦਰ ਸਿੰਘ ਘੱਲੂ ਫਾਜ਼ਿਲਕਾ,ਸਾਥੀ ਹਰਦੀਪ ਕੁਮਾਰ ਸੰਗਰੂਰ,ਸਾਥੀ ਸ਼੍ਰੀ ਨਿਵਾਸ ਸੰਗਰੂਰ,ਸਾਥੀ ਵਿਕਾਸ ਸ਼ਰਮਾ ਹੁਸ਼ਿਆਰਪੁਰ,ਸਾਥੀ ਅਜੀਤ ਸਿੰਘ ਹੁਸ਼ਿਆਰਪੁਰ,ਸਾਥੀ ਹਰਭਜਨ ਸਿੰਘ ਫਿਰੋਜ਼ਪੁਰ ਦੀ ਅਗਵਾਈ ਵਿੱਚ ਲੱਗਭੱਗ 150 ਸਾਥੀ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਪ ਸ ਸ ਫ ਡੇਰਾਬੱਸੀ ਨੂੰ ਛੱਡ ਕੇ ਪ ਸ ਸ ਫ ਵਿਗਿਆਨਕ ਵਿੱਚ ਅਤੇ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵਿਗਿਆਨਕ ਵਿੱਚ ਸ਼ਾਮਿਲ ਹੋਏ।ਇਸ ਮੌਕੇ ਤੇ ਸੀਵਰੇਜ਼ ਬੋਰਡ ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਿਤ ਭੱਖਦੀਆਂ ਮੰਗਾਂ ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ।ਪ ਸ ਸ ਫ ਵਿਗਿਆਨਕ ਦੇ ਸੂਬਾ ਵਿੱਤ ਸਕੱਤਰ ਸਾਥੀ ਗੁਲਜ਼ਾਰ ਖਾਂ ਸੰਗਰੂਰ ਅਤੇ ਪ੍ਰੈੱਸ ਸਕੱਤਰ ਸਾਥੀ ਸੁਖਵਿੰਦਰ ਸਿੰਘ ਦੋਦਾ ਨੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਭੱਖਦੀਆਂ ਮੰਗਾਂ ਕੱਚੇ ਕਾਮਿਆਂ ਨੂੰ ਪੱਕਾ ਕਰਨਾ ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ , ਪੰਜਾਬ ਦੇ ਮੁਲਾਜ਼ਮਾਂ ਦੇ ਮੁਲਾਜ਼ਮਾਂ ਤੇ ਪੰਜਾਬ ਸਕੇਲ
ਲਾਗੂ ਕਰਵਾਉਣ , ਕੱਟੇ ਹੋਏ ਭੱਤੇ ਬਹਾਲ ਕਰਵਾਉਣ , ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਵਾਉਣ ਵਰਗੇ ਮੁਲਾਜ਼ਮ ਮਸਲਿਆਂ ਤੇ ਇਕੱਠੇ ਵੱਡੀ ਲੜਾਈ ਦੇਣ ਲਈ ਤਿਆਰ ਹੋਣ ਦਾ ਹੋਕਾ ਦਿੱਤਾ।ਇਸ ਮੌਕੇ ਤੇ ਐੱਚ ਓ ਡੀ ਵਾਟਰ ਸਪਲਾਈ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਵਿਖੇ ਮਿਲਣ ਦਾ ਡੈਪੂਟੇਸ਼ਨ ਕੱਢਿਆ ਗਿਆ।ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵਿਗਿਆਨਕ ਦੇ ਜਨਰਲ ਸਕੱਤਰ ਸਾਥੀ ਮਨਜੀਤ ਸਿੰਘ ਸੰਗਤਪੁਰਾ ਵੱਲੋਂ ਜਥੇਬੰਦੀ ਵਿੱਚ ਸ਼ਾਮਿਲ ਸਾਥੀਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਨਾਲ ਹੀ ਮੀਟਿੰਗ ਵਿੱਚ ਸ਼ਾਮਿਲ ਸਾਥੀਆਂ ਦਾ ਧੰਨਵਾਦ ਕੀਤਾ।ਅੱਜ ਦੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਾਥੀ ਸ਼ਿਵ ਕੁਮਾਰ ਹੁਸ਼ਿਆਰਪੁਰ,ਕੇਵਲ ਸਿੰਘ ਬਠਿੰਡਾ, ਹਰਦੀਪ ਸਿੰਘ ਲਹਿਰ,ਹਿੰਮਤ ਸਿੰਘ ਦੂਲੋਵਾਲ, ਰਣਜੀਤ ਸਿੰਘ ਜੀਤੀ ਬਠਿੰਡਾ, ਜਸਪ੍ਰੀਤ ਮਾਨਸਾ,ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਮਾਖਾ, ਪੰਮਾ ਸਿੰਘ ਲਹਿਰਾ,ਕਾਲਾ ਸਿੰਘ ਲਹਿਰਾ, ਪ੍ਰੇਮ ਸਿੰਘ ਤੇ ਰਾਜ ਕੁਮਾਰ ਸੰਗਰੂਰ, ਸੋਨੂੰ ਕੁਮਾਰ, ਅਜੇ ਕੁਮਾਰ ਹੁਸ਼ਿਆਰਪੁਰ,ਗੁਰਜੰਟ ਸਿੰਘ ਲਹਿਰਾ,ਕੇਵਲ ਸਿੰਘ ਸੰਗਤੀਵਾਲਾ,ਰਾਮ ਲਾਲ ਹੁਸ਼ਿਆਰਪੁਰ, ਰੋਹਿਤ ਸ਼ਰਮਾ ਹੁਸ਼ਿਆਰਪੁਰ ਆਦਿ ਆਗੂ ਹਾਜ਼ਰ ਸਨ।
