ਪੰਜਾਬ ਸਰਕਾਰ ਵੱਲੋ ਕੋਰੋਨਾ ਦੇ ਖਾਤਮੇ ਲਈ ਚਲ ਰਹੀ ਮੁਹਿੰਮ ਨਿਰੰਤਰ ਜਾਰੀ ਰਖੇਗਾ ਨਹਿਰੂ ਯੂਵਾ ਕੇਂਦਰ -ਸੰਦੀਪ ਘੰਡ

0
29

ਮਾਨਸਾ, 20 ਜੂਨ  (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਦਿੰਰ ਸਿੰਘ ਵੱਲੋ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਅਤੇ ਉਸ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਲਈ ਮਿਸ਼ਨ ਫਤਿਹ ਮੁਹਿੰਮ ਚਾਲਈ ਗਈ ਹੈ।ਜਿਸ ਤਹਿਤ ਮਾਨਸਾ ਜਿਲ੍ਹੇ ਵਿੱਚ ਵੀ ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਵੀ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਮਾਨਸਾ ਦੀ ਅਗਵਾਈ ਹੇਠ ਇਹ ਮੁਹਿੰਮ ਸਫਲਤਾ ਪੂਰਵਕ ਚਲ ਰਹੀ ਹੈ।ਇਸ ਮੁਹਿੰਮ ਹੇਠ ਯੂਥ ਕਲੱਬਾਂ ਦੇ ਉਹਨਾਂ ਯੌਧਿਆਂ ਨੂੰ ਮਿਸਨ ਫਤਿਹ ਬੈਜ ਲਗਾ ਕੇ ਸਨਮਨਿਤ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ  ਸ਼੍ਰੀ ਸੰਦੀਪ ਸ਼ਿੰਘ ਘੰਡ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਦੀ ਟੀਮਾਂ ਪਿੰਡਾਂ ਵਿੱਚ ਜਾ ਕੇ ਮਿਸ਼ਨ ਫਤਿਹ ਦੇ ਬੈਜ ਲਗਾ ਰਹੀ ਹੈ ਉਹਨਾਂ ਕਿਹਾ ਕਿ ਮਿਸ਼ਨ ਫਤਿਹ ਮੁਹਿੰਮ ਕੋਰੋਨਾ ਦੇ ਖਾਤਮੇ ਤੱਕ ਜਾਰੀ ਰੱਖੀ
ਜਾਵੇਗੀ ਅਤੇ ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਜ ਪਿੰਡਾਂ ਵਿੱਚ ਘਰ ਘਰ ਜਾਕੇ ਲੋਕਾਂ ਨੂੰ ਮਾਸਕ ਦੀ ਵਰਤੋਂ ਕਰਨ ਸਮਾਜਿਕ ਦੂਰੀ ਬਣਾਈ ਰੱਖਣ ਤੋਂ ਇਲਾਵਾ ਵੱਧ ਤੋ ਵੱਧ ਘਰ ਵਿੱਚ ਹੀ ਰਹਿਣ ਅਤੇ ਬਾਹਰ ਨਾ ਨਿੱਕਲਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਅਤੇ ਮਾਨਸਾ ਦੇ ਸਿਲਾਈ ਸੈਟਰਾਂ ਦੀਆਂ ਲੜਕੀਆਂ ਦੁਆਰਾ ਤਿਆਰ ਕੀਤੇ ਮਾਸਕ ਵੀ ਵੰਡੇ ਜਾ ਰਹੇ ਹਨ।ਸ਼੍ਰੀ ਘੰਡ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ ਹੀ ਆਸਰਾ ਫਾਊਡੇਸ਼ਨ ਬਰੇਟਾ ਦੇ ਨੋਜਵਾਨ ਅਤੇ ਯੂਥ ਕਲੱਬਾਂ ਦੇ ਮੈਬਰਾਂ ਵੱਲੋ ਸ਼ਹੀਦ ਗੁਰਤੇਜ ਸਿੰਘ ਦੇ ਅੰਤਮ ਸੰਸਕਾਰ ਮੋਕੇ ਵੀ ਲੋਕਾਂ ਨੂੰ ਮਾਸਕ ਵੰਡੇ ਗਏ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਆਸਰਾ ਫਾਊਡੇਸ਼ਨ ਬਰੇਟਾ ਦੇ ਨੋਜਵਾਨਾਂ ਵੱਲੋ ਇਸ ਮੋਕੇ ਪਾਣੀ ਦੀ ਸੇਵਾ ਅਤੇ ਮੈਡੀਕਲ ਸੇਵਾਵਾਂ ਵੀ ਲੋਕਾਂ ਨੂੰ ਦਿੱਤੀਆਂ ਗਈਆਂ।ਆਸਰਾ

ਫਾਊਡੇਸ਼ਬਇਸ ਮੌਕੇ ਸ਼੍ਰੀ ਘੰਡ ਵੱਲੋ ਉਹਨਾਂ ਦੀ ਹੋਸਲਾ ਅਫਜਾਈ ਲਈ ਮਿਸ਼ਨ ਫਤਿਹ ਦੇ ਬੈਜ ਲਗਾਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋ ਇਲਾਵਾ ਸ਼੍ਰੀ ਹਰਿਦੰਰ ਮਾਨਸ਼ਾਹੀਆ ਯੂਥ ਕਲੱਬ ਆਗੂ,ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿਧੂ,ਅਜੈਬ ਸਿੰਘ,ਡਾ,ਗਿਆਨ ਸਿੰਘ,ਤਰਸੇਮ ਮੰਦਰਾਂ ਪ੍ਰਧਾਨ ਬੈਗਮਪੁਰ ਵੈਲਫੇਅਰ ਸੁਸਾਇਟੀ ਆਲਮਪੁਰ ਮੰਦਰਾਂ,ਅਮਰਜੀਤ ਸਿੰਘ ਮਾਖਾ,ਮਨੋਜ ਕੁਮਾਰ ਛਾਪਿਆਂਵਾਲੀ,ਸੁਖਪਾਲ ਸਿੰਘ ਗੁਲਾਬ ਸਿੰਘ ਮਨਮਿੰਦਰ ਸਿੰਘ ਪ੍ਰੇਮ ਸਿੰਘ ਜੋਰਾ ਸਿੰਘ ਬੰਤ ਸਿੰਘ ਸਮੂਹ ਮੈਬਰਾਂਨ ਯੂਥ ਕਲੱਬਾਂ ਨੇ ਵੀ ਸ਼ਮਲੀਅਤ ਕੀਤੀ ਅਤੇ ਕੋਰੋਨਾ ਦੇ ਖਾਤਮੇ ਦਾ ਸਕਲੰਪ ਲਿਆ।

NO COMMENTS