
ਚੰਡੀਗੜ•, 8 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜ•ਾਈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 16 ਮੁੱਖ ਅਧਿਆਪਿਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।
ਬੁਲਾਰੇ ਦੇ ਅਨੁਸਾਰ ਜਿਨ•ਾਂ ਮੁੱਖ ਅਧਿਆਪਿਕਾਂ ਦੀ ਬਦਲੀ ਤੋਂ ਬਾਅਦ ਪਿਛਲੇ ਸਟੇਸ਼ਨ ‘ਤੇ ਕੋਈ ਰੈਗੂਲਰ ਮੁੱਖ ਅਧਿਆਪਿਕ ਨਹੀਂ ਰਹੇਗਾ ਤਾਂ ਬਦਲਿਆ ਗਿਆ ਮੁੱਖ ਅਧਿਆਪਿਕ ਆਪਣੇ ਪਹਿਲੇ ਸਕੂਲ ਵਿੱਚ ਹਫਤੇ ਦੇ ਆਖਰੀ ਤਿੰਨ ਦਿਨ ਵੀਰਵਾਰ, ਸੁੱਕਰਵਾਰ ਅਤੇ ਸ਼ਨੀਵਾਰ ਹਾਜ਼ਰ ਹੋਵੇਗਾ ਅਤੇ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਹਫਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਹਾਜ਼ਰ ਹੋਵੇਗਾ।
