
(ਸਾਰਾ ਯਹਾਂ/ਬਿਊਰੋ ਨਿਊਜ਼ ) : ਪਿਛਲੇ ਸਮੇਂ ਦੌਰਾਨ ਕਈ ਵਿਵਾਦ ਖੜ੍ਹੇ ਹੋਂ ਮਗਰੋਂ ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਵਿੱਚ ਫੇਰਬਦਲ ਕੀਤਾ ਹੈ। ਸਰਕਾਰ ਨੇ ਵਿਭਾਗ ਨਾਲ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਹਨ। ਬਲਜਿੰਦਰ ਸਿੰਘ ਡੀਐਸਪੀ ਫ਼ਤਹਿਗੜ੍ਹ ਸਾਹਿਬ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਤਾਇਨਾਤ ਕੀਤਾ ਗਿਆ ਹੈ ਪਰ ਉੱਥੇ ਉਨ੍ਹਾਂ ਨੂੰ ਵਿਜੀਲੈਂਸ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਉਹ ਉੱਥੇ ਵਿਜੀਲੈਂਸ ਦੇ ਨਾਲ-ਨਾਲ ਅਪਰਾਧ ਸ਼ਾਖਾ ਦਾ ਕੰਮ ਵੀ ਦੇਖਣਗੇ।

ਦੱਸ ਦੇਈਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕੀਰ ਬਣਨ ਤੋਂ ਬਾਅਦ ਹੁਣ ਤੱਕ ਕਈ ਵਾਰ ਪ੍ਰਸ਼ਾਸਨਿਕ ਫੇਰਬਦਲ ਕੀਤਾ ਜਾ ਚੁੱਕਿਆ ਹੈ। ਜਾਣਕਾਰੀ ਮੁਤਾਬਕ ਅੱਜ ਪੰਜਾਬ ਵਿਜੀਲੈਂਸ ਬਿਊਰੋ ਦੀ ਡੀ.ਐੱਸ.ਪੀ. ਰੈਂਕ ਦੇ 7 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਾਰੀ ਕੀਤੀ ਗਈ ਤਬਾਗਲੇ ਦੀ ਲਿਸਟ ਮੁਤਾਬਕ ਪਰਮਿੰਦਰ ਸਿੰਘ, ਜੋ ਕਿ ਵਿਜੀਲੈਂਸ ਬਿਊਰੋ ਯੂਨਿਟ ਲੁਧਿਆਣਾ ਵਿੱਚ ਉਪ-ਕਪਤਾਨ ਵਜੋਂ ਤਾਇਨਾਤ ਸਨ, ਦਾ ਤਬਾਦਲਾ ਬਰਨਾਲਾ ਯੂਨਿਟ ਵਿੱਚ ਕੀਤਾ ਗਿਆ ਹੈ। ਮੋਗਾ ਯੂਨਿਟ ਵਿੱਚ ਤਾਇਨਾਤ ਵਿਨੋਦ ਕੁਮਾਰ ਦਾ ਤਬਾਦਲਾ ਲੁਧਿਆਣਾ ਵਿਖੇ ਕੀਤਾ ਗਿਆ ਹੈ।
ਜਲੰਧਰ ਰੇਂਜ ਦੇ ਜਸਵਿੰਦਰ ਸਿੰਘ ਨੂੰ ਵਿਜੀਲੈਂਸ ਬਿਊਰੋ, ਯੂਨਿਟ ਮੋਗਾ ਵਿਖੇ ਭੇਜਿਆ ਗਿਆ ਹੈ। ਜਸਵਿੰਦਰਪਾਲ ਸਿੰਘ ਨੂੰ ਕਪੂਰਥਲਾ ਰੇਂਜ, ਪਲਵਿੰਦਰ ਸਿੰਘ ਦਾ ਤਬਾਦਲਾ ਅੰਮ੍ਰਿਤਸਰ ਰੇਂਜ ਵਿਖੇ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਹੀ ਅਸ਼ੂਰ ਰਾਮ ਨੂੰ ਯੂਨਿਟ ਫਤਿਹਗੜ੍ਹ ਮਾਹਿਬ ਤੇ ਬਲਜਿੰਦਰ ਸਿੰਘ ਨੂੰ ਕ੍ਰਾਈਮ ਵਿਜੀਲੈਂਸ ਬਿਊਰੋ, ਪੰਜਾਬ ਵਿੱਚ ਤਬਾਦਲ ਕੀਤਾ ਗਿਆ ਹੈ।
