
ਚੰਡੀਗੜ 25 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੇ 28 ਨਵੰਬਰ 2020 ਨੂੰ ਹੋਣ ਵਾਲੀ ਵਾਰਡ ਅਟੈਂਡੈਂਟ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਵਾਰਡ ਅਟੈਂਡੈਂਟ ਦੀ ਅਸਾਮੀ ਵਾਸਤੇ ਇਸ ਪ੍ਰੀਖਿਆ ਵਿੱਚ ਲਗਭਗ ਡੇਢ ਲੱਖ ਉਮੀਦਵਾਰਾਂ ਦੇ ਹਾਜ਼ਰ ਹੋਣ ਦੀ ਉਮੀਦ ਸੀ। ਇਹ ਫੈਸਲਾ ਵੀਡੀਓ ਕਾਨਫਰੰਸ ਵਿੱਚ ਲਿਆ ਗਿਆ ਹੈ ਜਿੱਥੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ, ਸ੍ਰੀ ਰਾਜ ਬਹਾਦਰ ਵੀ ਮੌਜੂਦ ਸਨ। ਸ. ਸਿੱਧੂ ਨੇ ਦੱਸਿਆ ਕਿ ਪ੍ਰੀਖਿਆ ਦੀ ਅਗਲੀ ਤਰੀਕ ਜਲਦ ਹੀ ਘੋਸ਼ਿਤ ਕਰ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੁਹਾਲੀ ਵਿਖੇ ਨਰਸਿੰਗ ਅਤੇ ਫਾਰਮੇਸੀ ਵਿੱਚ ਬੀ.ਐੱਸ.ਸੀ ਦਾ ਕੋਰਸ ਅਗਲੇ ਸੈਸ਼ਨ ਵਿੱਚ ਸ਼ੁਰੂ ਕੀਤਾ ਜਾਵੇਗਾ।
