ਪੰਜਾਬ ਸਰਕਾਰ ਵੱਲੋਂ ਫੇਸਬੁੱਕ ਦੇ ਸਹਿਯੋਗ ਨਾਲ ਕੋਵਿਡ-19 ਲਈ ਚੈਟਬੋਟ ਦੀ ਸਹੂਲਤ

0
31

ਚੰਡੀਗੜ੍ਹ, 17 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਸਰਕਾਰ ਨੇ ਫੇਸਬੁੱਕ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਵਿਡ-19 ਸੰਬੰਧੀ ਜਾਣਕਾਰੀ ਬਾਰੇ ਅਪਡੇਟ ਰੱਖਣ ਲਈ ਇੱਕ ਵਿਸ਼ੇਸ਼ ਚੈਟਬੋਟ ਤਿਆਰ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਚੈਟਬੋਟ ਫੇਸਬੁੱਕ ਪੇਜ https://www.facebook.com/PunjabGovtIndia ਉੱਤੇ ਉਪਲਬਧ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪੰਨੇ ਦੇ ਮੈਸੇਜ ਬਟਨ ਤੇ ਕਲਿੱਕ ਕਰਕੇ ਇਸ ਚੈਟਬੋਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਸ ਚੈਟਬੋਟ ‘ਤੇ ਉਪਲਬਧ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਇਹ ਸਹੂਲਤ ਜਿਵੇਂ ਹੀ ਤੁਸੀਂ ਸੁਨੇਹਾ ਭੇਜਦੇ ਹੋ ਜਵਾਬ ਦੇਣਾ ਸ਼ੁਰੂ ਕਰ ਦਿੰਦੀ ਹੈ। ਸ਼ੁਰੂਆਤੀ ਸੰਵਾਦ ਵਿੱਚ ਇਹ ਤਿੰਨ ਵਿਕਲਪਾਂ ਵਿਚਕਾਰ ਚੋਣ ਕਰਨ ਦੀ ਪੇਸ਼ਕਸ਼ ਕਰਦੀ ਹੈ ਜਿੰਨ੍ਹਾਂ ਵਿੱਚ ਕੋਵਿਡ -19 ਜਾਣਕਾਰੀ, ਜ਼ਰੂਰੀ ਦੁਕਾਨਾਂ ਅਤੇ ਭਾਸ਼ਾ ਦੀ ਚੋਣ ਸ਼ਾਮਿਲ ਹਨ। ਇਹ ਚੈਟਬੋਟ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸਹੂਲਤ ਮੁਹੱਈਆ ਕਰਵਾਊਂਦੀ ਹੈ।

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੈਟਬੋਟ ਇਕ ਟੈਕਨੀਕਲ ਇੰਟੈਲੀਜੈਂਸ ਭਾਸ਼ਾ ਤਕਨੀਕ ਪ੍ਰਣਾਲੀ ‘ਤੇ ਅਧਾਰਤ ਹੈ, ਜਿਸ ਵਿਚ ਕੋਵਿਡ-19 ਸੰਬੰਧੀ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ ਦਾ ਤੁਰੰਤ ਜਵਾਬ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੇਠਾਂ ਦਿੱਤੇ ਕਿਊ.ਆਰ ਕੋਡ ਨੂੰ ਸਕੈਨ ਕਰਕੇ ਵੀ ਇਸ ਚੈਟਬੋਟ ਨਾਲ ਸੰਪਰਕ ਸਥਾਪਤ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here