ਪੰਜਾਬ ਸਰਕਾਰ ਵੱਲੋਂ ਖਾਣੇ ਅਤੇ ਘਰ ਦੀਆਂ ਹੋਰ ਜ਼ਰੂਰੀ ਵਸਤੂਆਂ ਦੀ ਸੁਰੱਖਿਆ ਅਤੇ ਸੰਭਾਲ ਸੰਬੰਧੀ ਐਡਵਾਇਜ਼ਰੀ ਜਾਰੀ

0
235

ਚੰਡੀਗੜ•, 8 ਮਈ  (ਸਾਰਾ ਯਹਾ,ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਅੱਜ ਕੋਵਿਡ-19 ਮਹਾਂਮਾਰੀ ਦੌਰਾਨ ਖਾਣੇ ਅਤੇ ਘਰ ਦੀਆਂ ਹੋਰ ਜ਼ਰੂਰੀ ਵਸਤੂਆਂ ਦੀ ਸੁਰੱਖਿਆ ਅਤੇ ਸੰਭਾਲ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।
ਆਮ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਦੁਕਾਨਦਾਰਾਂ, ਗ੍ਰਾਹਕਾਂ ਅਤੇ ਡਿਲਵਰੀ ਸਟਾਫ ਵੱਲੋ ਹਰ ਸਮੇਂ ਕੱਪੜੇ ਦਾ ਮਾਸਕ ਪਹਿਨ ਕੇ ਰੱਖਿਆ ਜਾਵੇਗਾ, ਭਾਵੇਂ ਉਹ ਸਮਾਨ ਖਰੀਦਣ ਲਈ ਜਾਂ ਆਰਡਰ ਲੈਣ ਲਈ ਕੇਵਲ ਕੁਝ ਸਮੇਂ ਲਈ ਹੀ ਅੰਦਰ ਹੋਣ। ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਤੇ ਮੂੰਹ ਚੰਗੀ ਤਰਾਂ ਢੱਕਿਆ ਜਾਵੇ।ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ।ਦੁਕਾਨਦਾਰ, ਗ੍ਰਾਹਕ ਅਤੇ ਡਿਲਵਰੀ ਸਟਾਫ ਇੱਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ, ਭਾਵੇਂ ਕੋਈ ਜਾਣਕਾਰ ਹੀ ਹੋਵੇ।ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਹਰ ਸਮੇਂ ਇੱਕ ਦੂਜੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਗ੍ਰਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਜਾਂ ਦੁਕਾਨਦਾਰ ਵੱਲੋਂ ਦੁਕਾਨ ਦੇ ਬਾਹਰ ਲਗਾਏ ਨਿਸ਼ਾਨਾ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਸਭ ਦੇ ਵੱਲੋਂ ਆਪਣੀ ਵਾਰੀ ਦੀ ਉਡੀਕ ਕੀਤੀ ਜਾਵੇ ਅਤੇ ਕਿਸੇ ਵੀ ਹਾਲਾਤ ਵਿਚ ਭੀੜ ਨਾ ਹੋਣ ਦਿੱਤੀ ਜਾਵੇ।
ਸਾਰੇ ਦੁਕਾਨਦਾਰ, ਗ੍ਰਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਪੈਰਾਂ ਨਾਲ ਚੱਲਣ ਵਾਲੇ ਹੈਂਡ-ਵਾਸ਼ਿੰਗ ਸਟੇਸ਼ਨ (ਜੇ ਉਪਲੱਬਧ ਹੋਣ) ਦੀ ਵਰਤੋਂ ਕਰ ਕੇ ਹੱਥਾਂ ਨੂੰ ਸਾਫ ਕੀਤਾ ਜਾਵੇ।ਜਦੋਂ ਵੀ ਮੌਕਾ ਮਿਲੇ ਤਾਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 40 ਸੈਕਿੰਡ ਤੱਕ ਧੋਵੋ, ਹੱਥਾਂ ਦੀਆਂ ਤਲੀਆਂ, ਹੱਥਾਂ ਦਾ ਪਿੱਛਲਾ ਪਾਸਾ, ਉਂਗਲਾਂ ਤੇ ਅੰਗੂਠੇ ਦੇ ਵਿਚਕਾਰ ਦੀ ਜਗਾ ਤੇ ਗੁੱਟਾਂ ਨੂੰ ਚੰਗੀ ਤਰਾਂ ਰਗੜੋ। ਹਾਲਾਂਕਿ ਹਰੇਕ 2 ਘੰਟੇ ਬਾਅਦ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ।ਇਸਦੇ ਨਾਲ ਹੀ ਗ੍ਰਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਦੁਕਾਨ ਵਿੱਚ ਪ੍ਰਵੇਸ਼ ਸਥਾਨ ਤੇ ਹੱਥ ਸਾਫ਼ ਕਰਨ ਲਈ ਲੱਗੇ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਵੇ। ਦੁਕਾਨਦਾਰਾਂ/ਵਰਕਰਾਂ ਅਤੇ ਗ੍ਰਾਹਕਾਂ ਦੇ ਲਈ ਦੁਕਾਨ ਵਿੱਚ ਪ੍ਰਵੇਸ਼ ਸਥਾਨ ਤੇ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ) ਦਾ ਪ੍ਰਬੰਧ ਕੀਤਾ ਜਾਵੇ। ਸਮੇਂ-ਸਮੇਂ ਤੇ ਸੈਨੀਟਾਈਜ਼ਰਾਂ ਨੂੰ ਰੀ-ਫਿਲ ਜਾਂ ਬਦਲਿਆ ਜਾਵੇ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲੋ। ਗ੍ਰਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਦੁਕਾਨ/ਮਾਰਕਿਟ ਵਿੱਚ ਧੂਮਰਪਾਨ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ। ਜੇਕਰ ਕਿਸੇ ਵੀ ਗ੍ਰਾਹਕ/ਡਿਲਵਰੀ ਸਟਾਫ ਨੂੰ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਤੇ ਨੱਕ ਨੂੰ ਢੱਕਿਆ ਜਾਵੇ, ਜਿਸ ਨੂੰ ਆਪਣੀ ਜੇਬ/ਪਰਸ ਵਿੱਚ ਰੱਖਿਆ ਜਾਵੇ ਅਤੇ ਇਸ ਰੁਮਾਲ ਨੂੰ ਕਿਸੇ ਹੋਰ ਵਸਤੂ ਦੇ ਸੰਪਰਕ ਵਿੱਚ ਨਾ ਆਉਣ ਦਿੱਤਾ ਜਾਵੇ।ਜੇਕਰ ਗ੍ਰਾਹਕ/ਡਿਲਵਰੀ ਸਟਾਫ ਕੋਲ ਰੁਮਾਲ ਨਹੀਂ ਹੈ ਤਾਂ ਆਪਣੇ ਮੂੰਹ ਤੇ ਨੱਕ ਨੂੰ ਆਪਣੀ ਕੂਹਣੀ ਨਾਲ ਢੱਕੋ।ਉਪਰੋਕਤ ਦੋਵਾਂ ਮਾਮਲਿਆਂ ਵਿੱਚ ਆਪਣੇ ਹੱਥ ਜਾਂ ਖੰਘ/ਛਿੱਕਾਂ ਦੇ ਸੰਪਰਕ ਵਿੱਚ ਆਏ ਹੋਰ ਹਿੱਸਿਆਂ ਨੂੰ ਨਿਯਮਿਤ ਢੰਗ ਨਾਲ ਧੋਤਾ ਜਾਂ ਸੈਨੀਟਾਈਜ਼ ਕੀਤਾ ਜਾਵੇ।ਗ੍ਰਾਹਕ/ਡਿਲਵਰੀ ਸਟਾਫ ਆਪਣੇ ਚਿਹਰੇ, ਮੂੰਹ, ਨੱਕ, ਅੱਖਾਂ ਨੂੰ ਹੱਥਾਂ ਨਾਲ ਨਾ ਛੂਹਣ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਦੁਕਾਨਦਾਰ/ਗ੍ਰਾਹਕ/ਡਿਲਵਰੀ ਸਟਾਫ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਨਤਕ, ਧਾਰਮਿਕ, ਰਾਜਨੀਤਿਕ ਆਦਿ ਇਕੱਠ ਨਾ ਕੀਤਾ ਜਾਵੇ। ਗ੍ਰਾਹਕਾਂ ਵੱਲੋਂ ਡਿਜ਼ੀਟਲ ਭੁਗਤਾਨ ਨੂੰ ਪਹਿਲ ਦਿੱਤੀ ਜਾਵੇ। ਦੁਕਾਨਦਾਰ ਜਾਂ ਉਨਾਂ ਦੇ ਵਰਕਰਾਂ ਅਤੇ ਗ੍ਰਾਹਕ ਵੱਲੋਂ ਜੇਕਰ ਕਰੰਸੀ ਲੈਣ-ਦੇਣ (ਕੈਸ਼ ਟਰਾਂਸੇਕਸ਼ਨ) ਕੀਤਾ ਜਾਂਦਾ ਹੈ ਤਾਂ ਇਸਤੋਂ ਪਹਿਲਾਂ ਤੇ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ।ਦੁਕਾਨਦਾਰ/ ਗ੍ਰਾਹਕ/ਡਿਲਵਰੀ ਸਟਾਫ ਵੱਲੋਂ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਦੇ ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ।ਸਾਰਿਆਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਗ੍ਰਾਹਕਾਂ/ਖਪਤਕਾਰਾਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਖਪਤਕਾਰਾਂ ਵੱਲੋਂ ਸਮਾਨ ਖਰੀਦਣ ਲਈ ਆਪਣੇ ਘਰੋਂ ਹੀ ਕੱਪੜੇ ਦਾ ਥੈਲਾ ਲਿਆਂਦਾ ਜਾਵੇ। ਇਸ ਕੱਪੜੇ ਦੇ ਥੈਲੇ ਨੂੰ ਬਾਅਦ ਵਿੱਚ ਕੋਸੇ ਪਾਣੀ ਅਤੇ ਸਾਬਣ/ਡਿਟਰਜੈਂਟ ਨਾਲ ਧੋਤਾ ਜਾਵੇ। ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਸਮਾਨ/ਚੀਜਾਂ ਨੂੰ ਸੋਡੇ ਵਾਲੇ ਕੋਸੇ ਪਾਣੀ ਨਾਲ ਧੋ ਲੈਣ ਅਤੇ ਬਾਅਦ ਵਿਚ ਸਾਫ ਕੱਪੜੇ ਨਾਲ ਪੂੰਝ ਲੈਣ।ਖਾਣੇ ਦੀਆਂ ਸਾਰੀਆਂ ਵਸਤੂਆਂ ਨੂੰ ਸਾਫ ਤਾਜ਼ੇ ਪਾਣੀ ਨਾਲ ਧੋਤਾ ਜਾਵੇ। ਕੱਚੇ ਖਾਧੇ ਜਾਣ ਵਾਲੇ ਫ਼ਲ ਅਤੇ ਸਬਜ਼ੀਆਂ ਨੂੰ 50 ਪੀਪੀਐੱਮ ਕਲੋਰੀਨ ਅਤੇ ਤਾਜ਼ੇ ਪਾਣੀ ਨਾਲ ਧੋਤਾ ਜਾਵੇ।
ਗ੍ਰਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਖਰਾਬ ਹੋਏ / ਬਾਸੇ ਭੋਜਨ ਨੂੰ ਫਰਿੱਜ ਵਿੱਚ ਨਾ ਰੱਖਿਆ ਨਾ ਰੱਖਣ।ਗ੍ਰਾਹਕਾਂ ਵੱਲੋਂ ਆਪਣੇ ਫਰਿੱਜ ਨੂੰ ਸਮੇਂ-ਸਮੇਂ ਤੇ ਅੰਦਰੋਂ ਅਤੇ ਬਾਹਰੋਂ ਸਾਫ ਕੀਤਾ ਜਾਵੇ। ਕਿਸੇ ਵੀ ਕਰਿਆਨੇ ਦੇ ਸਮਾਨ ਜਾਂ ਖਾਣੇ ਦੀ ਡਿਲਵਰੀ ਲੈਣ ਸਮੇਂ ਖਪਤਕਾਰਾਂ ਵੱਲੋ ਸੁਰੱਖਿਆ ਦੇ ਲਈ ਡਿਜੀਟਲ ਪੇਮੈਂਟ ਨੂੰ ਤਰਜੀਹ ਦਿੱਤੀ ਜਾਵੇ ।ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪਕਾਈਆਂ ਹੋਈਆਂ ਖਾਣ ਵਾਲੀਆਂ ਚੀਜ਼ਾਂ ਜਾਂ ਖਾਣ ਲਈ ਤਿਆਰ ਚੀਜ਼ਾਂ ਨੂੰ ਖੁੱਲੇ ਵਿੱਚ ਨਾ ਛੱਡੋ। ਉਹ ਆਪਣੀਆਂ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਨੂੰ ਬੰਦ ਡੱਬਿਆਂ ਵਿੱਚ ਰੱਖਣ।
ਫੂਡ ਹੈਂਡਲਰਾਂ ਲਈ ਇਕ ਵਿਸੇਸ ਐਡਵਾਇਜਰੀ ਵਿਚ ਪੰਜਾਬ ਸਰਕਾਰ ਨੇ ਉਨ•ਾਂ ਨੂੰ ਇਕ ਸਾਫ ਵਰਦੀ, ਦਸਤਾਨੇ, ਹਰ ਸਮੇਂ ਕੱਪੜੇ ਦੇ ਮਾਸਕ / ਚਿਹਰੇ ਦੇ ਢੱਕਣ ਅਤੇ ਸਿਰ ਢਕਣ ਲਈ ਕਿਹਾ। ਲਾਕਰ( ਜੇ ਕੋਈ ਹੈ) ਨਿੱਜੀ ਚੀਜਾਂ ਰੱਖਣ ਲਈ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ। ਫੂਡ ਹੈਂਡਲਰਾਂ ਨੂੰ ਆਪਣੇ ਹੱਥ ਅਕਸਰ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਉਨ•ਾਂ ਨੂੰ ਖਾਣੇ ਨੂੰ ਸੰਭਾਲਣ / ਤਿਆਰ ਕਰਨ ਵੇਲੇ ਦਸਤਾਨੇ ਪਹਿਨਣੇ ਚਾਹੀਦੇ ਹਨ ਅਤੇ ਖਾਣਾ ਬਣਾਉਣ ਵਾਲੀ ਥਾਂ ਵਿਖੇ ਗਹਿਣਿਆਂ, ਘੜੀਆਂ ਆਦਿ ਪਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਉਨ•ਾਂ ਨੂੰ ਭੋਜਨ ਤਿਆਰ ਕੀਤੇ ਜਾਣ ਤੋਂ ਬਾਅਦ ਭੋਜਨ ਸੇਵਾ ਖੇਤਰ ਨੂੰ ਸਾਫ ਅਤੇ ਰੋਗਾਣੂ ਮੁਕਤ ਕਰਨ ਦੇ ਨਿਰਦੇਸ ਦਿੱਤੇ ਗਏ ਹਨ।
ਉਨ•ਾਂ ਕਿਹਾ ਕਿ ਹੱਥ ਧੋਣ ਦੀ ਸਹੂਲਤ ਪ੍ਰਵੇਸ ਦੁਆਰ’ ਤੇ ਉਪਲਬਧ ਹੋਣੀ ਚਾਹੀਦੀ ਹੈ, ਤਾਂ ਜੋ ਹੱਥਾਂ ਨੂੰ ਚੰਗੀ ਤਰ•ਾਂ ਧੋਣ ਲਈ ਡਿਲਿਵਰੀ ਅਮਲੇ (ਵਸਤਾਂ ਚੁੱਕਣ ਦੀ ਸਥਿਤੀ ਸਮੇਂ) ਜਾਂ ਗਾਹਕ ਦੀ ਸਹਾਇਤਾ ਕੀਤੀ ਜਾ ਸਕੇ। ਹੱਥ ਧੋਣ ਦੀ ਵਾਰੀ ਦਾ ਇੰਤਜਾਰ ਕਰ ਰਹੇ ਵਿਅਕਤੀਆਂ ਲਈ ਹਰ ਸਮੇਂ ਸਾਬਣ ਦੀ ਉਪਲਬਧਤਾ ਅਤੇ ਘੱਟੋ ਘੱਟ 1 ਮੀਟਰ ਦੀ ਸਮਾਜਕ ਦੂਰੀ ਨੂੰ ਯਕੀਨੀ ਬਣਾਓ।  
ਫੂਡ ਡਿਲਿਵਰੀ ਸਟਾਫ ਲਈ ਖਾਸ ਸਲਾਹ ਵਿਚ ਪੰਜਾਬ ਸਰਕਾਰ ਨੇ ਫੂਡ ਡਿਲਿਵਰੀ ਅਮਲੇ ਨੂੰ ਹਦਾਇਤ ਕੀਤੀ ਹੈ ਕਿ ਖਾਣ ਪੀਣ ਦੇ ਸਮੇਂ ਅਤੇ ਖਾਣੇ ਦੀ ਡਿਲੀਵਰੀ ਕਰਨ ਵੇਲੇ ਸਾਫ ਕਪੜੇ ਦੇ ਮਾਸਕ ਨੂੰ ਹਰ ਸਮੇਂ ਇਸਤੇਮਾਲ ਕੀਤਾ ਜਾਵੇ। ਵਰਤੋਂ ਤੋਂ ਬਾਅਦ ਕੱਪੜੇ ਦੇ ਮਾਸਕ ਨੂੰ ਰੋਜ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਭੋਜਨ ਡਿਲੀਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਖਾਧ ਪਦਾਰਥਾਂ ਨੂੰ ਚੁੱਕਣ ਤੋਂ ਪਹਿਲਾਂ ਅਤੇ ਡਿਲਿਵਰੀ ਤੋਂ ਬਾਅਦ ਨਿਰਧਾਰਤ ਢੰਗ ਅਨੁਸਾਰ ਹੈਂਡ ਸੈਨੀਟਾਈਜਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਐਡਵਾਇਜਰੀ ਵਿਚ ਪੰਜਾਬ ਸਰਕਾਰ ਨੇ ਸਾਰੇ ਵਿਕਰੀ ਕੇਂਦਰਾਂ, ਦੁਕਾਨਾਂ, ਕੰਟੀਨਾਂ ਆਦਿ ਵਿਚ ਕਰਾਸ-ਵੈਨਟੀਸਨ ਲਈ ਲੋੜੀਂਦੀਆਂ ਸਹੂਲਤਾਂ ਜਿਵੇਂ ਐਗਜਾਸਟ ਫੈਨ ਆਦਿ ਦੀ ਮੰਗ ਕੀਤੀ ਹੈ।
ਉਨ•ਾਂ ਕਿਹਾ ਕਿ ਜੇ ਫੂਡ ਹੈਂਡਲਰਾਂ / ਡਿਲਿਵਰੀ ਸਟਾਫ ਵਿਚੋਂ ਕੋਈ ਕਰਮਚਾਰੀ ਕੋਵਿਡ-19 ਦਾ ਇਲਾਜ ਕਰਵਾ ਰਿਹਾ ਹੈ ਜਾਂ ਕੋਵਿਡ-19 ਦੀ ਪੁਸ਼ਟੀ ਹੋਈ ਹੈ ਅਤੇ ਜੇਕਰ ਕੋਈ ਹੋਰ ਵਿਅਕਤੀ ਉਸਦੇ ਸੰਪਰਕ ਵਿੱਚ ਆਇਆ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਸੰਬੰਧ ਵਿੱਚ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 ‘ਤੇ ਕਾਲ ਕਰਕੇ ਸੰਪਰਕ ਵਿੱਚ ਆਉਣ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ।
ਜੇਕਰ ਕਿਸੇ ਸਟਾਫ/ਮੈਨਪਾਵਰ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਮਾਲਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0 172-2920074 / 08872090029 ‘ਤੇ ਕਾਲ ਕਰਕੇ ਪੀੜਿਤ ਸਟਾਫ਼/ਮੈਨਪਾਵਰ ਦੇ ਦਫ਼ਤਰ ਵਿੱਚ ਆਉਣ ਦੇ ਦਿਨਾਂ ਬਾਰੇ ਅਤੇ ਉਸਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਬਾਰੇ ਤੁਰੰਤ ਜਾਣਕਾਰੀ ਦੇਣ।
ਸਧਾਰਣ ਦਿਸਾ-ਨਿਰਦੇਸਾਂ ਵਿਚ ਦੁਕਾਨਦਾਰਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆਂ ਦੁਕਾਨਾਂ ਦੀ ਕਿਸਮ ਮੁਤਾਬਕ ਸਰਕਾਰ ਵਲੋਂ ਜਾਰੀ ਦਿਸਾ-ਨਿਰਦੇਸਾਂ ਦਾ ਬਾਰੀਕੀ ਨਾਲ ਪਾਲਣ ਕਰਨ ਅਤੇ ਇਨ•ਾਂ ਦਿਸਾ-ਨਿਰਦੇਸਾਂ ਵਿਚ ਨਿਰਧਾਰਤ ਸਟੈਂਡਰਡ ਓਪਰੇਟਿੰਗ ਵਿਧੀ ਦੀ ਪਾਲਣਾ ਕਰਨ ਦੀ ਹਦਾਇਤ ਹੈ। ਦੁਕਾਨਦਾਰਾਂ ਦੀਆਂ ਐਸੋਸੀਏਸਨਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੁਕਾਨਦਾਰਾਂ / ਉਨ•ਾਂ ਦੇ ਵਰਕਰਾਂ ਅਤੇ ਆਉਣ ਵਾਲੇ ਗਾਹਕਾਂ ਦੇ ਲਾਭ ਲਈ ਪੈਰ ਨਾਲ ਚੱਲਣ ਵਾਲੇ ਹੱਥ ਧੋਣ ਦੀਆਂ ਸਟੇਸਨ ਸਥਾਪਤ ਕਰਨ।ਵਾਰੀ ਸਿਰ ਹੱਥ ਧੋਣ ਲਈ ਅਜਿਹੇ ਸਟੇਸਨਾਂ ਦੇ ਅੱਗੇ ਵਰਗ, ਚੱਕਰ ਆਦਿ  ਦੇ ਨਿਸਾਨ ਲਗਾ ਕੇ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾਈ ਰੱਖਣ ਦੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾਏਗੀ।
ਏਅਰ ਕੰਡੀਸਨਿੰਗ ਦੀ ਵਰਤੋਂ ਸੰਬੰਧੀ ਇਸ ਐਡਵਾਇਜਰੀ ਵਿਚ ਇਹ ਨਿਰਦੇਸ ਦਿੱਤਾ ਗਿਆ ਹੈ ਕਿ ਕਮਰਾ ਏਅਰ ਕੰਡੀਸਨਰਜ ਦੁਆਰਾ ਠੰਡੀ ਹਵਾ ਦੇ ਰੀਸਰਕੂਲੇਸਨ ਦੇ ਨਾਲ ਖਿੜਕੀਆਂ ਖੁੱਲੀਆਂ ਰੱਖਕੇ ਬਾਹਰਲੀ ਹਵਾ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਕੁਦਰਤੀ  ਢੰਗ ਨਾਲ  ਨਿਕਾਸ ਹੋਣਾ ਲਾਜਮੀ ਹੈ। ਕਮਰੇ ਦਾ ਤਾਪਮਾਨ 24-27 ਡਿਗਰੀ ਸੈਲਸੀਅਸ ਦੇ ਵਿਚਕਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਅਨੁਪਾਤ ਨਮੀ 40% – 70% ਦੇ ਵਿਚਕਾਰ ਬਣਾਈ ਰੱਖਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਏਅਰ ਕੰਡੀਸਨਰਾਂ ਦੀ ਅਕਸਰ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਫਿਲਟਰ ਸਾਫ ਸੁਥਰੇ ਰਹਿ ਸਕਣ। ਕਮਰਿਆਂ ਵਿੱਚ ਵੱਡੀ ਗਿਣਤੀ ਵਿੱਚ ਵਿਅਕਤੀਆਂ ਦੀ ਮੌਜੂਦਗੀ ਦੌਰਾਨ ਨਿਕਾਸੀ ਪੱਖੇ ਸਥਾਪਤ ਕੀਤੇ ਜਾ ਸਕਦੇ ਹਨ ਤਾਂ ਜੋ ਕਮਰੇ ਵਿੱਚ ਤਾਜੀ ਹਵਾ ਦੇ ਪ੍ਰਵੇਸ ਨੂੰ ਯਕੀਨੀ ਬਣਾਇਆ ਜਾ ਸਕੇ। ਕਮਰੇ ਦੇ ਅੰਦਰ ਘੁੰਮਦੀ ਹਵਾ ਅਕਸਰ ਬਾਹਰ ਕੱਢੀ ਜਾਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਬਾਕਾਇਦਾ ਵਾਯੂ ਕੂਲਰਾਂ ਨੂੰ ਨਿਯਮਤ ਅੰਤਰਾਲਾਂ ਤੇ ਸਾਫ ਅਤੇ ਰੋਗਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ। ਪਾਣੀ ਦੀ ਟੈਂਕੀ ਨੂੰ ਖਾਲੀ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰ ਨਰਮ ਕੱਪੜੇ, ਸਪੰਜ ਅਤੇ ਗਰਮ ਪਾਣੀ ਨਾਲ  ਪੂੰਝਿਆ ਜਾਣਾ ਚਾਹੀਦਾ ਹੈ ਤਾਂ ਜੋ ਪੁਰਾਣੀ ਸਫਾਈ ਤੋਂ ਬਾਅਦ ਦੀ ਰਹਿੰਦ-ਖੂੰਹਦ ਨੂੰ ਖਤਮ ਕੀਤਾ ਜਾ ਸਕੇ। ਸਰੋਵਰ ਨੂੰ ਹਲਕੇ ਸਾਬਣ ਵਾਲੇ ਪਾਣੀ ਨਾਲ ਵੀ ਧੋਤਾ ਜਾ ਸਕਦਾ ਹੈ ਅਤੇ ਫਿਰ ਸਾਫ ਪਾਣੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਪੱਖਿਆਂ ਨੂੰ ਕੁਝ ਹੱਦ ਤਕ ਖੁੱਲੀਆਂ ਖਿੜਕੀਆਂ ਨਾਲ ਚਲਾਇਆ ਜਾਣਾ ਚਾਹੀਦਾ ਹੈ।    
——–

LEAVE A REPLY

Please enter your comment!
Please enter your name here