ਚੰਡੀਗੜ• 26 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਸਾਲ 2019-20 ਦੀਆਂ ਅੰਤਰ ਜ਼ਿਲ•ਾ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਈ-ਸਰਟੀਫਿਕੇਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਤੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਹੁਕਮਾ ‘ਤੇ ਡਾਇਰੈਕਟਰ ਸਿੱਖਿਆ (ਐਸਿ) ਨੇ ਹਸਤਾਖਰ ਕਰ ਦਿੱਤੇ ਹਨ।
ਬੁਲਾਰੇ ਦੇ ਅਨੁਸਾਰ ਇਹ ਸਰਟੀਫਿਕੇਟ ਅੰਤਰ ਜ਼ਿਲ•ਾ ਸਕੂਲ ਖੇਡਾਂ ਦੇ ਜੇਤੂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣਗੇ। ਇਸ ਸਬੰਧ ਵਿੱਚ ਸਮੂਹ ਜ਼ਿਲ•ਾ ਸਿੱਖਿਆ ਅਫਸਰ (ਸੈ.ਸਿ) ਦੇ ਈ ਪੰਜਾਬ ਅਕਾਉਂਟ ਨਾਲ ਲਿੰਕ ਲਾ ਦਿੱਤਾ ਗਿਆ ਹੈ। ਇਸ ਲਿੰਕ ਤੋਂ ਜ਼ਿਲ• ਸਿੱਖਿਆ ਅਫ਼ਸਰ ਆਪਣੇ ਜ਼ਿਲ•ੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਦੇ ਸਰਟੀਫਿਕੇਟ ਡਾਊਨ ਲੋਰਡ ਕਰਕੇ ਸਬੰਧਿਤ ਸਕੂਲਾਂ ਨੂੰ ਈ ਮੇਲ ਰਾਹੀਂ ਭੇਜਣਗੇ। ਸਬੰਧਿਤ ਸਕੂਲ ਮੁਖੀ ਜ਼ਿਲ•ਾ ਸਿੱਖਿਆ ਅਫਸਰ ਤੋਂ ਈ ਮੇਲ ਰਾਹੀਂ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਪ੍ਰਿੰਟ ਕੱਢ ਕੇ ਖਿਡਾਰੀਆਂ ਨੂੰ ਦੇਣੇ ਯਕੀਨੀ ਬਨਾਉਣਗੇ।