![](https://sarayaha.com/wp-content/uploads/2025/01/dragon.png)
ਚੰਡੀਗੜ, 9 ਫਰਵਰੀ 2025: (ਸਾਰਾ ਯਹਾਂ/ਬਿਊਰੋ ਨਿਊਜ਼)
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈਜ਼ ਦੀਆਂ ਚਿੰਤਾਵਾਂ ਅਤੇ ਸਿਕਾਇਤਾਂ ਨੂੰ ਦੂਰ ਕਰਨ ਦੇ ਉਦੇਸ ਨਾਲ, ਉਨਾਂ ਲਈ ਇੱਕ ਵਟਸਐਪ ਨੰਬਰ 9056009884 ਲਾਂਚ ਕੀਤਾ ਗਿਆ ਹੈ ਜਿਸ ਰਾਹੀਂ ਉਹ ਆਪਣੀਆਂ ਸਮੱਸਿਆਵਾਂ ਅਤੇ ਸਿਕਾਇਤਾਂ ਦੀ ਰਿਪੋਰਟ ਕਰ ਸਕਦੇ ਹਨ। ਇਸ ਸਬੰਧੀ, ਐਨ.ਆਰ.ਆਈਜ਼ ਦੀਆਂ ਸਿਕਾਇਤਾਂ ਦੇ ਤੁਰੰਤ ਨਿਪਟਾਰਾ ਲਈ ਇਹ ਸ਼ਿਕਾਇਤਾਂ ਸਬੰਧਤ ਵਿਭਾਗਾਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਐਨ.ਆਰ.ਆਈ. ਵਿੰਗ ਦੇ ਏਡੀਜੀਪੀ ਨੂੰ ਭੇਜੀਆਂ ਜਾਂਦੀਆਂ ਹਨ। ਵਧੇਰੇ ਜਾਣਕਾਰੀ ਲਈ ਐਨ.ਆਰ.ਆਈਜ਼ … ਵੈੱਬਸਾਈਟ ‘ਤੇ ਜਾ ਸਕਦੇ ਹਨ ਅਤੇ ਇਸ ਵੈੱਬਸਾਈਟ ‘ਤੇ ਐਨ.ਆਰ.ਆਈ. ਪੁਲਿਸ ਵਿੰਗ, ਐਨ.ਆਰ.ਆਈ. ਲਈ ਸਟੇਟ ਕਮਿਸਨ ਅਤੇ ਐਨ.ਆਰ.ਆਈ. ਸਭਾ ਸਬੰਧੀ ਵਿਆਪਕ ਜਾਣਕਾਰੀ ਉਪਲੱਬਧ ਹੈ।
ਪ੍ਰਸਾਸਨਿਕ ਸੁਧਾਰ ਅਤੇ ਐਨ.ਆਰ.ਆਈ. ਮਾਮਲਿਆਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਐਨ.ਆਰ.ਆਈ. ਮਾਮਲੇ ਵਿਭਾਗ ਵੱਲੋਂ ਵਿਦੇਸਾਂ ਵਿੱਚ ਵਸਦੇ ਪੰਜਾਬੀਆਂ ਦੇ ਜਨਮ ਸਰਟੀਫਿਕੇਟ, ਨਾਨ ਏਵੇਲਬਿਲੀਟੀ ਬਰਥ ਸਰਟੀਫਿਕੇਟ (ਅਸੁਲਭਤਾ ਜਨਮ ਸਰਟੀਫਿਕੇਟ), ਜਨਮ ਦੀ ਲੇਟ ਐਂਟਰੀ, ਪੁਲਿਸ ਕਲੀਅਰੈਂਸ, ਮੈਡੀਕਲ ਸਰਟੀਫਿਕੇਟ, ਵਿਦਿਅਕ ਯੋਗਤਾ ਸਬੰਧੀ ਸਰਟੀਫਿਕੇਟ, ਡਰਾਈਵਿੰਗ ਸਰਟੀਫਿਕੇਟ, ਮੌਤ ਦਾ ਸਰਟੀਫਿਕੇਟ, ਵਿਆਹ/ਤਲਾਕ ਦਾ ਸਰਟੀਫਿਕੇਟ, ਡਿਕਰੀ, ਗੋਦ ਲੈਣ ਸਬੰਧੀ ਡੀਡ, ਹਲਫਨਾਮਾ, ਫਿੰਗਰਪਿ੍ਰੰਟ ਅਤੇ ਹੋਰ ਸਰਟੀਫਿਕੇਟ ਆਦਿ ਵਰਗੇ ਵੱਖ-ਵੱਖ ਦਸਤਾਵੇਜਾਂ ਦੇ ਕਾਊਂਟਰਸਾਈਨ/ਤਸਦੀਕੀਕਰਨ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਐਨ.ਆਰ.ਆਈ. ਆਪਣੇ ਘਰਾਂ ਤੋਂ ਹੀ ਆਪਣੇ ਦਸਤਾਵੇਜਾਂ ਦੇ ਕਾਊਂਟਰਸਾਈਨ ਕਰਵਾਉਣ ਲਈ ਈ-ਸਨਦ ਪੋਰਟਲ ‘ਤੇ ਆਨਲਾਈਨ ਬਿਨੈ ਦੇ ਸਕਦੇ ਹਨ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)