
ਚੰਡੀਗੜ੍ਹ, ਜਨਵਰੀ 25 (ਸਾਰਾ ਯਹਾ/ਮੁੱਖ ਸੰਪਾਦਕ): ਪੰਜਾਬ ਸਰਕਾਰ ਵੱਲੋਂ ਰਾਜ ਪੱਧਰ `ਤੇ ਪੰਜਾਬ ਸਰਕਾਰ ਪ੍ਰਮਾਣ ਪੱਤਰ/2020 ਦੇਣ ਲਈ ਵੱਖ ਵੱਖ ਖੇਤਰਾਂ ਵਿੱਚ ਬਿਹਤਰੀਨ ਕੰਮ ਕਰਨ ਵਾਲੀਆਂ ਕੁੱਲ 45 ਸਖਸੀਅਤਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਸ਼ਖਸੀਅਤਾਂ ਨੂੰ ਸ਼ਲਾਘਾਯੋਗ ਕਾਰਜ ਕਰਨ ਲਈ ਪ੍ਰਮਾਣ ਪੱਤਰ/2020 ਦੇਣ ਲਈ ਚੁਣਿਆ ਗਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਸੂਚੀ ਅਨੁਸਾਰ ਬਹਾਦਰੀ ਲਈ ਸ੍ਰੀ ਪ੍ਰਦੀਪ ਕੁਮਾਰ, ਫਾਇਰ ਅਫਸਰ ਨਗਰ ਕੌਂਸਲ, ਡੇਰਾਬੱਸੀ, ਮੋਹਾਲੀ ਲਈ ਚੁਣਿਆ ਗਿਆ ਹੈ। ਇਸੇ ਤਰ੍ਹਾਂ ਹੀ ਸਮਾਜ ਸੇਵਾ ਲਈ ਸ੍ਰੀ ਸੋਨੂ ਸੂਦ ਪੁੱਤਰ ਸ੍ਰੀ ਸ਼ਕਤੀ ਸਾਗਰ ਸੂਦ, ਮੁਹੱਲਾ ਵਿਦਿਆ ਰਤਨ ਸੂਦ ਪੁਰਾਣੀ ਦੁਸ਼ਹਿਰਾ ਗਰਾਉਂਡ, ਮੋਗਾ, ਸ੍ਰੀ ਸੋਨੂੰ ਮਹੇਸ਼ਵਰੀ, ਚੇਅਰਮੈਨ, ਨੋਜਵਾਨ ਵੈਲਫੇਅਰ ਸੁਸਾਇਟੀ (ਰਜਿ.), ਬਠਿੰਡਾ, ਸ੍ਰੀ ਕੁਲਦੀਪ ਸਿੰਘ ਮਾਨ, ਸਕੱਤਰ, ਸਵਾਮੀ ਗੰਗਾ ਨੰਦ ਭੁਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ, ਧਾਮ ਤਲਵੰਡੀ ਖੁਰਦ, ਤਹਿ. ਜਗਰਾਉਂ, ਜਿਲਾ ਲੁਧਿਆਣਾ, ਸ੍ਰੀ ਅਨਿਲ ਭਾਰਤੀ ਪੁੱਤਰ ਸ੍ਰੀ ਰਾਮ ਪ੍ਰਕਾਸ, ਵਾਸੀ ਮ. ਨੰ. 572-ਏ, ਮਾਡਲ ਟਾਊਨ ਐਕਸਟੈਸ਼ਨ, ਲੁਧਿਆਣਾ, ਸ੍ਰੀ ਤਰਜੀਤ ਸਿੰਘ, ਡਰਾਈਵਰ, ਤਹਿਸ਼ੀਲ ਦਫਤਰ ਅੰਮ੍ਰਿਤਸਰ-2 ਪ੍ਰਮਾਣ ਪੱਤਰ ਦੇਣ ਲਈ ਚੁਣਿਆ ਗਿਆ।
ਸਰਕਾਰੀ ਬੁਲਾਰੇ ਨੇ ਦੱਸਿਆ ਕਿੱਤਾ ਮਾਹਿਰਾਂ ਦੀ ਸੂਚੀ ਵਿੱਚ ਸ੍ਰੀ ਸਰਬਜੀਤ ਸਿੰਘ ਪੁੱਤਰ ਸ੍ਰੀ ਜਗਦੀਸ ਸਿੰਘ, #2021- ਬੀ, ਬਲਾਕ ਨੰ. 18 ਸੈਕਟਰ 63, ਚੰਡੀਗੜ੍ਹ, ਡਾ. ਸਰਬਜੀਤ ਸਿੰਘ ਰੰਧਾਵਾ, ਪੁੱਤਰ ਸ੍ਰੀ ਪਿਆਰਾ ਸਿੰਘ, ਸੀਨੀਅਰ ਵੈਟਰਨਰੀ ਅਫਸਰ ਬਟਾਲਾ, ਗੁਰਦਾਸਪੁਰ, ਸੰਤ ਰਸੀਲਾ ਐਵੀਨਿਊ ਹਾਊਸ ਨੰਬਰ 6 ਕਾਦੀਆ ਰੋਡ, ਬਟਾਲਾ, ਡਾ. (ਸ੍ਰੀਮਤੀ) ਅਜੀਤ ਦੂਆ ਪਤਨੀ ਸ੍ਰੀ ਰਵਿੰਦਰ ਸਿੰਘ ਦੂਆ, 1017, ਗਿਲਕੋ ਵੈਲੀ, ਸੈਕਟਰ 127, ਮੋਹਾਲੀ, ਡਾ. ਰੁਪਿੰਦਰ ਬਖਸ਼ੀ, ਪੁੱਤਰੀ ਸ੍ਰੀ ਗੁਰਬਖਸ਼ ਸਿੰਘ ਬਖਸ਼ੀ, ਪਤਾ ਏ32 ਬੈਂਕ ਕਲੋਨੀ, ਪਟਿਆਲਾ, ਸ੍ਰੀਮਤੀ ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਡਮੀ, ਪੁੱਤਰੀ ਡਾ. ਰਜਿੰਦਰ ਸਿੰਘ ਸੋਹਲ, ਮ.ਨੰ. 130, ਸੈਕਟਰ 70, ਮੋਹਾਲੀ, ਸ੍ਰੀ ਬੰਸੀ ਕੋਲ ਚੁਣੇ ਗਏ ਹਨ।
ਕੋਵਿਡ-19 ਮਹਾਂਮਾਰੀ ਦੌਰਾਨ ਕੀਤੀਆਂ ਬਿਹਤਰੀਨ ਸੇਵਾਵਾਂ ਲਈ ਡਾ: ਕੇ.ਕੇ. ਤਲਵਾੜ, ਕਾਰਡੀਓਲੋਜਿਸਟ, ਸਲਾਹਕਾਰ, ਸਿਹਤ ਅਤੇ ਮੈਡੀਕਲ ਸਿੱਖਿਆ, ਪੰਜਾਬ, ਡਾ: ਰਾਜ ਬਹਾਦੁਰ, ਆਰਥੋਪੈਡਿਕ, ਵਾਇਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ, ਡਾ: ਰਾਜੇਸ਼ ਕੁਮਾਰ, ਐਗਜ਼ੀਕਿਊਟਿਵ ਡਾਇਰੈਕਟਰ, ਐਸ.ਐਚ.ਐਸ.ਆਰ.ਸੀ, ਡਾ: ਜੀ.ਡੀ.ਪੁਰੀ, ਡੀਨ ਅਤੇ ਪ੍ਰੋਫੈਸਰ, ਐਨਸਥਿਸੀਆ ਵਿਭਾਗ ਪੀ.ਜੀ.ਆਈ, ਚੰਡੀਗੜ੍ਹ, ਡਾ:ਪੱਲਬ ਰੇਅ, ਪ੍ਰੋਫੈਸਰ, ਮਾਇਕਰੋਬਾਈੳਲੋਜੀ ਵਿਭਾਗ, ਪੀ.ਜੀ.ਆਈ, ਚੰਡੀਗੜ੍ਹ, ਡਾ: ਬਿਸ਼ਵ ਮੋਹਨ, ਪ੍ਰੋਫੈਸਰ, ਕਾਰਡੀਓਲੋਜਿਸਟ ਵਿਭਾਗ, ਡੀ.ਐਮ.ਸੀ.ਲੁਧਿਆਣਾ, ਡਾ: ਕਲਾਰੈਂਸ, ਜੇ.ਸੈਮਿਊਲ, ਵਾਇਸ ਪ੍ਰਿੰਸੀਪਲ, ਕਮਿਊਨਿਟੀ ਵਿਭਾਗ, ਸੀ.ਐਮ.ਸੀ.ਲੁਧਿਆਣਾ, ਡਾ:ਨੀਲਮ ਮਰਵਾਹਾ, ਸਾਬਕਾ ਮੁੱਖੀ ਅਤੇ ਪ੍ਰੋਫੈਸਰ, ਟਰਾਂਸਫਿਊਜ਼ਨ ਮੈਡੀਸਨ, ਪੀ.ਜੀ.ਆਈ, ਚੰਡੀਗੜ੍ਹ, ਡਾ: ਅਮਬੁਜ ਰਾਏ, ਪ੍ਰੋਫੈਸਰ ਕਾਰਡੀਓਲੋਜੀ ਵਿਭਾਗ, ਏਮਜ਼ ਨਵੀਂ ਦਿੱਲੀ, ਡਾ: ਵਿਸ਼ਾਲ ਚੌਪੜਾ, ਪ੍ਰੋਫੈਸਰ ਅਤੇ ਮੁੱਖੀ, ਪਨਮੌਨੇਰੀ ਮੈਡੀਸਨ ਵਿਭਾਗ, ਜੀ.ਐਮ.ਸੀ, ਪਟਿਆਲਾ, ਡਾ: ਰਮਿੰਦਰ ਪਾਲ ਸਿੰਘ ਸਿਬੀਆ, ਪ੍ਰੋਫੈਸਰ ਅਤੇ ਮੁੱਖੀ, ਮੈਡੀਸਨ ਵਿਭਾਗ, ਜੀ.ਐਮ.ਸੀ, ਪਟਿਆਲਾ, ਡਾ: ਵੀਨਾ ਚਤਾਰਥ, ਪ੍ਰੋਫੈਸਰ ਅਤੇ ਮੁੱਖੀ, ਐਨਸਥਿਸੀਆ ਵਿਭਾਗ, ਜੀ.ਐਮ.ਸੀ., ਅੰਮ੍ਰਿਤਸਰ, ਡਾ: ਸੰਦੀਪ ਕਟਾਰੀਆ, ਅਟੈਡਿੰਗ ਐਨਸਥਿੳਲੋਜਿਸਟ, ਐਨਸਥਿੳਲੋਜੀ ਵਿਭਾਗ, ਬਰਾਂਖਸਕੇਅਰ ਹੈਲਥ ਕੇਅਰ ਸਿਸਟਮ, 1650 ਗਰੈਂਡ ਕੋਨਕੋਰਸ ਬਰਾਂਕਸ, ਨਿਊਯਾਰਕ, ਡਾ.ਅਨੂਪ.ਕੇ.ਸਿੰਘ, ਪਲਮੌਨੇਰੀ ਵਿਭਾਗ ਅਤੇ ਕਰੀਟੀਕਲ ਕੇਅਰ ਮੈਡੀਸਨ, ਲੈਨੇਕਸ ਹਿਲ ਹਸਪਤਾਲ, 77 ਐਵਿਨਿਊ, ਗਰੀਨਵਿਚ ਵਿਲੇਜ, ਨਿਊਯਾਰਕ, ਡਾ: ਅਜੀਤ ਕੁਮਾਰ ਕਯਾਲ, ਕੰਸਲਟੈਂਟ ਐਨਸਥਿਟੀਸਟ, ਸੈਂਟ ਜਾਰਜ਼ ਐਨ.ਐਚ.ਐਸ.ਫਾਊਨਡੇਸ਼ਨ ਟਰੱਸਟ, ਲੰਡਨ, ਡਾ. ਰਾਜੇਸ਼ ਮਹਾਜਨ, ਪ੍ਰੋਫੈਸਰ ਤੇ ਐਮਰਜੈਂਸੀ ਇੰਚਾਰਜ, ਡੀ.ਐਮ.ਸੀ.ਤੇ ਐਚ, ਲੁਧਿਆਣਾ, ਡਾ. ਕੰਨਵਰਦੀਪ ਸਿੰਘ, ਪ੍ਰੋਫੈਸਰ ਮਾਈਕ੍ਰੋਬਾਓਲੋਜੀ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਡਾ. ਅਵਤਾਰ ਸਿੰਘ ਧਾਨਜੂ, ਐਸੋਸੀਏਟ ਪ੍ਰੋਫੈਸਰ ਅਤੇ ਹੈਡ ਮੈਡੀਕਲ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਡਾ. ਰੋਹਿਤ ਚੋਪੜਾ, ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ, ਡਾ. ਪ੍ਰਗਤੀ ਗਰੋਵਰ, ਸੀਨੀਅਰ ਰੈਜੀਡੈਂਟ, ਡਿਪਾਰਟਮੈਂਟ ਆਫ ਮਾਈਕਰੋਬਾਈਓਲਜੀ, ਜੀਜੀਐਸ ਮੈਡੀਕਲ ਕਾਲਜ ਫਰੀਦਕੋਟ, ਸ੍ਰੀ ਸੰਜੀਵ ਕੁਮਾਰ, ਨੰ:486/ਮਜੀਠੀਆ, ਐਸ.ਐਚ.ੳ ਪੁਲਿਸ ਸਟੇਸ਼ਨ ਵਲਾਹ, ਅੰਮ੍ਰਿਤਸਰ ਸ਼ਹਿਰ, ਸ੍ਰੀਮਤੀ ਸੁਖਜਿੰਦਰ ਕੋਰ, ਹੈਡ ਕਾਂਸਟੈਬਲ, ਨੰ:1999/ਅੰਮ੍ਰਿਤਸਰ, ਕਮਿਸ਼ਨਰੇਟ, ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਮੇਲ ਸਿੰਘ, ਸਬ ਇੰਸਪੈਕਟਰ, ਨੰ: 313/ ਬਰਨਾਲਾ, ਸ੍ਰੀ ਮਨਦੀਪ ਸਲਗੋਤਰਾ, ਸਬ ਇੰਸਪੈਕਟਰ ਨੰ: 28/ਬੀਟੀਆਰਟੀ, ਸ੍ਰੀਮਤੀ ਹਰਵਿੰਦਰ ਕੋਰ,ਲੇਡੀ ਸਬ ਇੰਸਪੈਕਟਰ ਨੰ: 213 ਫਰੀਦਕੋਟ, ਸ੍ਰੀਮਤੀ ਗੁਰਦੀਪ ਕੋਰ, ਮਹਿਲਾ ਇੰਸਪੈਕਟਰ, ਪੀ.ਆਰ.ਟੀ/09, ਇੰਚਾਰਜ , ਫਤਿਹਗੜ ਸਾਹਿਬ, ਸ੍ਰੀ ਦਿਲਬਾਗ ਸਿੰਘ, ਸਬ ਇੰਸਪੈਕਟਰ ਨੰ: 84, ਫਰੀਦਕੋਟ, ਸ੍ਰੀ ਕਾਸਮ ਅਲੀ, ਏ.ਐਸ.ਆਈ, ਨੰ: 517, ਸ੍ਰੀ ਮੁਕਤਸਰ ਸਾਹਿਬ, ਸ੍ਰੀ ਬਿਕਰ ਸਿੰਘ, ਏ.ਐਸ.ਆਈ(ਐਲ ਆਰ) ਨੰ:630, ਮੋਗਾ, ਸ੍ਰੀ ਸੁਖਜਿੰਦਰ ਪਾਲ ਸਿੰਘ, ਸੀਨੀਅਰ ਕਾਂਸਟੇਬਲ, ਨੰ:1235, ਮੋਗਾ, ਸ੍ਰੀ ਹਰੀਸ਼ ਵਰਮਾ, ਹੈਡ ਕਾਂਸਟੇਬਲ, ਪੀ.ਆਰ ਨੰ: 27/358, ਸ੍ਰੀ ਪਟੇਲ, ਕਾਂਸਟੇਬਲ, ਨੰ: 7/884 ਅਤੇ ਮਿਸ. ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ, ਏ.ਡੀ.ਸੀ.ਪੀ-4, ਲੁਧਿਆਣਾ।) ਨੂੰ ਪ੍ਰਮਾਣ ਪੱਤਰ ਦੇਣ ਲਈ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਬੁਲਾਰੇ ਨੇ ਸੱਪਸ਼ਟ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੌਵਿਡ-19 ਮਹਾਂਮਾਰੀ ਦੇ ਹੋਣ ਕਾਰਨ ਇਹ ਅਵਾਰਡ ਦੇਣ ਲਈ ਕੋਈ ਫਿਜ਼ੀਕਲ ਸਮਾਗਮ ਨਹੀਂ ਉਲੀਕਿਆ ਗਿਆ। ਚੁਣੀਆਂ ਹੋਈਆਂ ਸਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ/2020 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ 26 ਜਨਵਰੀ, 2021 ਦੇ ਗਣਤੰਤਰਤਾ ਦਿਵਸ ਤੋਂ ਬਾਅਦ ਕਿਸੇ ਹੋਰ ਵਿਸ਼ੇਸ ਸਮਾਗਮ ਤੇ ਮੁੱਖ ਮੰਤਰੀ, ਪੰਜਾਬ ਜੀ ਵੱਲੋਂ ਦਿੱਤੇ ਜਾਣਗੇ।
