
ਚੰਡੀਗੜ੍ਹ, 12 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਸੂਬੇ ਦੇ ਕਿਸਾਨਾਂ ਨੂੰ ਕਣਕ ਦਾ ਬੀਜ਼ ਮਿਆਰੀ ਬੀਜ਼ ਮੁਹੱਈਆ ਕਰਵਾੳਣੁ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਪੂਰੀ ਵਚਬੱਧ ਹੈ।ਅੱਜ ਇੱਥੇ ਅਗਾਮੀ ਸੀਜ਼ਨ ਦੌਰਾਨ ਕਣਕ ਦਾ ਮਿਆਰੀ ਬੀਜ਼ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਅਤੇ ਪਨਸੀਡ ਵਲੋਂ ਕੀਤੀ ਤਿਆਰੀ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਅਤੇ ਪਨਸੀਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਪਨਸੀਡ ਦੇ ਚੇਅਰਮੈਨ ਮੋਹਿੰਦਰ ਸਿੰਘ ਸਿੱਧੂ ਅਤੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਵੀ ਵਿਸੇਸ਼ ਤੌਰ ਹਾਜ਼ਰ ਰਹੇ।
ਮੀਟਿੰਗ ਦੌਰਾਨ ਲਏ ਅਹਿਮ ਫੈਸਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਬਾਰ ਕਣਕ ਦੇ ਬੀਜ਼ ‘ਤੇ ਸਬਸਿਡੀ ਦਾ ਲਾਭ ਕਿਸਾਨਾਂ ਨੂੰ ਖਰੀਦ ਮੌਕੇ ਭਾਅ ਵਿਚ ਕਟੌਤੀ ਕਰਕੇ ਮੌਕੇ ‘ਤੇ ਹੀ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਹਿਲਾਂ ਕਣਕ ਦੇ ਬੀਜ਼ ‘ਤੇ ਲਾਭ ਲੈਣ ਲਈ ਕਿਸਾਨਾਂ ਨੂੰ ਕਾਫੀ ਖੱਜ਼ਲ ਖੁਆਰ ਹੋਣਾ ਪੈਂਦਾ ਸੀ, ਲੰਬਰਦਾਰ/ਸਰਪੰਚ ਤੋਂ ਤਸਦੀਕ ਕਰਵਾਕੇ ਆਨਲਾਈਨ ਰਜਿਸਟਰ ਕਰਵਾਉਣ ਪੈਂਦਾ ਸੀ।ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਨੂੰ ਬੇਲੋੜੀ ਕਾਗਜ਼ੀ ਕਾਰਵਾਈ ਅਤੇ ਆਨਲਾਈਨ ਸਿਸਟਮ ਤੋਂ ਰਾਹਤ ਦਿਵਾਉਣ ਲਈ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਨੂੰ ਮੌਕੇ ‘ਤੇ ਹੀ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਪਨਸੀਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕਿਸਾਨਾਂ ਨੂੰ ਮਿਆਰੀ ਬੀਜ਼ ਦੇਣ ਲਈ ਰਾਸ਼ਟਰੀ ਬੀਣ ਕਾਰਪੋਰੇਸ਼ਨ ਨਾਲ ਰਾਬਤਾ ਕਾਇਮ ਕਰਕੇ ਵਧੀਆ ਸੀਡ ਖਰੀਦ ਕੇ ਕਿਸਾਨਾਂ ਨੂੰ ਦਿੱਤਾ ਜਾਵੇ।ਉਨ੍ਹਾਂ ਪ੍ਰਾਈਵੇਟ ਬੀਜ਼ ਵੇਚਣ ਵਾਲਿਆਂ ਨੂੰ ਵੀ ਤਾੜਨਾ ਕਰਦਿਆਂ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਣਕ ਦੇ ਬੀਜ਼ ਨਾਲ ਕੋਈ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਿਰਫ ਉੱਚ ਪਾਏ ਦਾ ਮਿਆਰੀ ਬੀਣ ਹੀ ਵਿਕਣ ਦਿੱਤਾ ਜਾਵੇਗਾ।ਉਨਾਂ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੇ ਕਿਸਾਨਾਂ ਨੂੰ ਗੈਰ ਮਿਆਰੀ ਬੀਜ਼ ਵੇਚਣ ਦੀ ਕੋਸਿਸ਼ ਕੀਤੀ ਉਸ ਖਿਲਾਫ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ————
