ਚੰਡੀਗੜ੍ਹ, 15 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਦੀ ਕਾਇਆ-ਕਲਪ ਕਰਦੇ ਹੋਏ ਹੁਣ ਤੱਕ 7842 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਇਸ ਸਾਲ ਨਵੇਂ ਦਾਖਲਿਆਂ ਵਿੱਚ ਨਾ ਕੇਵਲ 14 ਫ਼ੀਸਦੀ ਤੋਂ ਅਧਿਕ ਦਾ ਵਾਧਾ ਹੋਇਆ ਹੈ ਸਗੋਂ ਇਸ ਦੇ ਨਾਲ ਸਰਕਾਰੀ ਸਕੂਲ ਪ੍ਰਤੀ ਸੂਬੇ ਦੇ ਲੋਕਾਂ ਦਾ ਅਕ੍ਰਸ਼ਨ ਵੀ ਵਧਿਆ ਹੈ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਣ ਲਈ ਸਾਲ 2019 ਵਿੱਚ ਸਮਾਰਟ ਸਕੂਲ ਨੀਤੀ ਤਿਆਰ ਕੀਤੀ ਸੀ। ਇਹ ਸਮਾਰਟ ਸਕੂਲ ਕਿਸੇ ਵੀ ਆਮ ਸਕੂਲ ਨਾਲੋਂ ਪੂਰੀ ਤਰ੍ਹਾਂ ਵੱਖਰੇ ਹਨ। ਇਹ ਤਕਨਾਲੋਜੀ ਆਧਾਰਤ ਅਧਿਆਪਨ ਸਿਖਲਾਈ ਸੰਸਥਾ ਹਨ ਜੋ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਨਾਉਦੇ ਹਨ। ਇਹ ਉਹ ਸਕੂਲ ਹਨ ਜਿਨਾਂ ਵਿਚ ਮਿਆਰੀ ਵਿਦਿਆ ਪ੍ਰਦਾਨ ਕਰਨ ਲਈ ਕਲਾ ਸਹੂਲਤਾਂ ਸਮਾਰਟ ਕਲਾਸ ਰੂਮ, ਡਿਜ਼ੀਟਲ ਸਮੱਗਰੀ, ਸੌਰ ਊਰਜਾ, ਖੇਡ ਸਹੂਲਤਾਂ, ਸਮਾਰਟ ਵਰਦੀ, ਆਕਰਸ਼ਕ ਵਾਤਾਵਰਣ ਸਮੇਤ ਵਿਦਿਅਕ ਪਾਰਕ, ਰੰਗ ਕੋਡਿੰਗ, ਲੈਂਡਸਕੇਪਿੰਗ, ਮੁਹੱਈਆ ਕਰਵਾਈ ਗਈ ਹੈ।
ਬੁਲਾਰੇ ਅਨੁਸਾਰ ਸਮਾਰਟ ਸਕੂਲ ਨੀਤੀ ਤਿਆਰ ਹੋਣ ਤੋਂ ਬਾਅਦ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ਹੇਠ ਸਮਾਰਟ ਸਕੂਲ ਬਨਾਉਣ ਦੀ ਆਰੰਭੀ ਮੁਹਿੰਮ ਦੇ ਹੇਠ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਂਦਾ ਗਿਆ ਹੈ। ਬੁਲਾਰੇ ਅਨੁਸਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਲਈ ਇਸ ਵਿੱਚ ਭਾਈਚਾਰੇ ਦੀ ਸ਼ਮੂਲੀਅਤ ਯਕੀਨੀ ਬਨਾਉਣ, ਅਧਿਆਪਕਾਂ ਅਤੇ ਮਾਪਿਆਂ ਸਮੇਤ ਸਾਰੇ ਹਿੱਸੇਦਾਰਾਂ ਦੀ ਭਾਗੀਦਾਰੀ ਦੁਆਰਾ ਰਾਜ ਦੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ, ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਨਾਉਣ, ਸਰਕਾਰੀ ਸਕੂਲਾਂ ਨੂੰ ਡਿਜ਼ੀਟਲ ਸਿਖਿਆ ਦੇਣ ਲਈ ਡਿਜ਼ੀਟਲ ਸਾਧਨਾਂ ਨਾਲ ਲੈਸ ਕਰਨ, ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਮੁਹੱਈਆ ਕਰਵਾਉਣ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਢੁਕਵਾਂ ਵਾਤਾਵਰਣ ਉਪਲਭਦ ਕਰਾਉਣਾ ਆਦਿ ਦਾ ਨਿਸ਼ਾਨਾ ਮਿੱਥਿਆ ਗਿਆ ਸੀ।
ਬੁਲਾਰੇ ਅਨੁਸਾਰ ਸਮਾਰਟ ਸਕੂਲ ਨੀਤੀ ਦੇ ਹੇਠ ਸਮਾਰਟ ਕਲਾਸ ਰੂਮ ਸਥਾਪਿਤ ਕਰਨ ਦੇ ਨਾਲ ਨਾਲ ਸਕੂਲਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਹਰੇ ਬੋਰਡ / ਚਿੱਟੇ ਬੋਰਡ, ਸਾਰੇ ਵਿਦਿਆਰਥੀਆਂ ਲਈ ਫਰਨੀਚਰ ਲਈ ਮੁਹੱਈਆ ਕਰਵਾਉਣਾ ਹੈ। ਇਸ ਦੇ ਨਾਲ ਹੀ ਸਕੂਲਾਂ ਦੇ ਗੇਟਾਂ ਨੂੰ ਸੁੰਦਰ ਦਿੱਖ ਦੇਣਾ, ਪੀਣ ਵਾਲੇ ਸਾਫ਼ ਪਾਣੀ, ਕੁੜੀਆਂ ਅਤੇ ਮੁੰਡਿਆਂ ਲਈ ਵੱਖਰ ਪਖਾਨੇ, ਸਟਾਫ ਰੂਮ ਤੇ ਪਿ੍ਰੰਸੀਪਲਾਂ / ਹੈਡ ਮਾਸਟਰਾਂ ਲਈ ਕਮਰੇ, ਚੰਗੀ ਤਰ੍ਹਾਂ ਲੈਸ ਸਾਇੰਸ ਲੈਬਜ਼, ਕਿੱਤਾਮੁਖੀ ਪ੍ਰਯੋਗਸ਼ਾਲਾਵਾਂ, ਆਈਸੀਟੀ ਲੈਬਾਰਟਰੀਆਂ ਆਦਿ ਵੀ ਉਪਲਭਦ ਕਾਵਾਉਣਾ ਹੈ। ਬੁਲਾਰੇ ਅਨੁਸਾਰ ਖੇਡ ਸਹੂਲਤਾਂ (ਹਰੇਕ ਸਕੂਲ ਵਿਚ ਘੱਟੋ ਘੱਟ 2 ਗੇਮਜ) ਦੀ ਵਿਵਸਥਾ ਕਰਨੀ, ਚੰਗੀ ਤਰ੍ਹਾਂ ਪ੍ਰਬੰਧਿਤ ਖੇਡ ਮੈਦਾਨ ਬਨਾਉਣੇ, ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿੰਗ ਵਿੱਚ ਝੂਲਿਆਂ / ਖਿਡੌਣਿਆਂ, ਐਜੂਕੇਸਨਲ ਪਾਰਕਾਂ, ਅਕਰਸ਼ਿਤ ਅਤੇ ਰੰਗਦਾਰ ਫਰਨੀਚਰ, ਸਉਂਡ ਸਿਸਟਮ, ਸਕੂਲ ਬੈਂਡ, ਸਕੂਲਾਂ ਦੇ ਬਾਹਰ ਸਾਈਨ ਬੋਰਡ, ਮਿਡ-ਡੇਅ-ਮੀਲ ਲਈ ਡਾਇਨਿੰਗ ਹਾਲ, ਰੰਗ ਕੋਡਿੰਗ, ਲਰਨਿੰਗ ਏਡ (ਬੀ.ਏ.ਐਲ.ਏ.) , ਲੈਂਡ ਸਕੇਪਿੰਗ ਆਦਿ ਦਾ ਪ੍ਰਬੰਧ ਕਰਨਾ ਵੀ ਇਸ ਸਮਾਰਟ ਸਕੂਲ ਨੀਤੀ ਦਾ ਹਿੱਸਾ ਹੈ।
———–