ਪੰਜਾਬ ਸਰਕਾਰ ਨੇ ਬਾਰ•ਵੀਂ, ਓਪਨ ਸਕੂਲ ਦੀਆਂ ਲੰਬਿਤ ਪ੍ਰੀਖਿਆਵਾਂ ਨੂੰ ਰੱਦ ਕੀਤਾ

0
25

ਚੰਡੀਗੜ•, 10 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ) :  ਪੰਜਾਬ ਸਰਕਾਰ ਨੇ ਵੱਖ ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਜੋ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੁਆਰਾ 15 ਜੁਲਾਈ ਤੋਂ ਬਾਅਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਨੇ ਬਾਰ•ਵੀਂ ਜਮਾਤ ਦੀਆਂ ਸਾਰੀਆਂ ਲੰਬਿਤ ਪ੍ਰੀਖਿਆਵਾਂ, ਓਪਨ ਸਕੂਲ ਅਤੇ ਰੀ-ਅਪੀਅਰ ਅਤੇ ਗੋਲਡਨ ਚਾਂਸ ਵਾਲੇ ਵਿਦਿਆਰਥੀਆਂ ਸਮੇਤ ਕਈ ਹੋਰ ਸ੍ਰੇਣੀਆਂ ਦੀਆਂ ਸਾਰੀਆਂ ਲੰਬਿਤ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਨ•ਾਂ ਕਿਹਾ ਕਿ ਇਹ ਫੈਸਲਾ ਕੋਵਿਡ -19 ਮਹਾਂਮਾਰੀ ਫੈਲਣ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦੇ ਮੱਦੇਨਜਰ ਲਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀਆਂ ਦਰਪੇਸ਼ ਚੁਣੌਤੀਆਂ ਦੇ ਕਾਰਨ ਨੇੜਲੇ ਭਵਿੱਖ ਵਿੱਚ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੋਵੇਗਾ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਨੁਸਾਰ ਹੁਣ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਸ਼ਿਆਂ ਦੇ ਆਧਾਰ ‘ਤੇ ਨਤੀਜਾ ਐਲਾਨਿਆ ਜਾਵੇਗਾ ਕਿਉਂਕਿ ਕੁਝ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਪੀਐਸਈਬੀ ਦੁਆਰਾ ਕੋਰੋਨਾ ਵਾਇਰਸ ਦੇ ਫੈਲਣ ਤੋਂ ਪਹਿਲਾਂ ਲਈਆਂ ਜਾ ਚੁੱਕੀਆਂ ਹਨ। ਉਨ•ਾਂ ਅੱਗੇ ਕਿਹਾ ਕਿ ਨਤੀਜੇ ਦੀ ਘੋਸ਼ਣਾ ਵੀ ਸਮੇਂ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਉਚੇਰੀ ਸਿੱਖਿਆ ਵਿਚ ਆਪਣੇ ਲੋੜੀਂਦੇ ਕੋਰਸਾਂ ਦੀ ਸਮੇਂ ਸਿਰ ਚੋਣ ਕਰ ਸਕਣ।

ਸ੍ਰੀ  ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਦਾਹਰਣ ਵਜੋਂ ਜੇ ਕੋਈ ਵਿਦਿਆਰਥੀ ਸਿਰਫ 3 ਵਿਸ਼ਿਆਂ ਵਿੱਚ ਪ੍ਰੀਖਿਆਵਾਂ ਦੇ ਚੁੱਕਾ ਹੈ ਤਾਂ ਬਾਕੀ ਰਹਿੰਦੇ 2 ਵਿਸ਼ਿਆਂ( ਜਿਨ•ਾਂ ਦੀਆਂ ਪ੍ਰੀਖਿਆਵਾਂ ਨਹੀਂ ਹੋਈਆਂ)  ਦੇ ਅੰਕ , ਵਧੀਆ ਪ੍ਰਦਰਸ਼ਨ  ਵਿਸ਼ੇ ਵਿੱਚ ਪ੍ਰਾਪਤ ਕੀਤੇ ਅੰਕਾਂ ਦੀ ਔਸਤ ਦੇ ਆਧਾਰ ‘ਤੇ ਦਿੱਤੇ ਜਾਣਗੇ।

ਉਨ•ਾਂ ਨੇ ਅੱਗੇ ਕਿਹਾ ਕਿ ਪ੍ਰੈਕਟੀਕਲ ਵਿਸ਼ਿਆਂ ਦੇ ਅੰਕ ਅਤੇ ਨੌਕਰੀ ਦੀ ਸਿਖਲਾਈ ‘ਤੇ, ਕਿੱਤਾਮੁਖੀ ਵਿਸ਼ਿਆਂ ਲਈ ਵੀ ਇਸੇ ਆਧਾਰ ‘ਤੇ ਦਿੱਤੇ ਜਾਣਗੇ।  

ਸ੍ਰੀ ਸਿੰਗਲਾ ਨੇ ਕਿਹਾ ਕਿ ਓਪਨ ਸਕੂਲ ਵਿਦਿਆਰਥੀਆਂ ਦੇ ਮਾਮਲੇ ਵਿੱਚ ਬੋਰਡ ਪਿਛਲੀਆਂ ਪ੍ਰੀਖਿਆਵਾਂ ਵਿੱਚ ਲਏ ਅੰਕਾਂ ਦੇ ਆਧਾਰ ‘ਤੇ ‘ਤੇ ਨਤੀਜਿਆਂ ਦਾ ਐਲਾਨ ਕਰੇਗਾ ਅਤੇ ਉਨ•ਾਂ ਵੱਲੋਂ ਪਹਿਲੇ ਸੈਸ਼ਨਾਂ ਵਿੱਚ ਪਾਸ ਕੀਤੇ ਵਿਸ਼ਿਆਂ (ਕਰੈਡਿਟ ਕੈਰੀ ਫਾਰਮੂਲੇ) ਵਿੱਚੋਂ ਪਾ੍ਰਪਤ ਕੀਤੇ ਅੰਕਾਂ ਦੇ ਆਧਾਰ ‘ਤੇ ਔਸਤ ਅੰਕ ਦਿੱਤੇ ਜਾਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਰੀਅਪੀਅਰ ਜਾਂ ਕੰਪਾਰਮੈਂਟ ਲਈ ਪੀ.ਐਸ.ਈ.ਬੀ. ਦੇ ਗੋਲਡਨ/ਫਾਈਨਲ ਚਾਂਸ ਲਈ ਜਿਨ•ਾਂ ਵਿਦਿਆਰਥੀਆਂ ਨੇ ਇਮਤਿਹਾਨ ਵਿੱਚ ਬੈਠਣਾ ਸੀ ਨੂੰ ਵੀ ਉਨ•ਾਂ ਵੱਲੋਂ ਪਹਿਲਾਂ ਪਾਸ ਕੀਤੇ ਗਏ ਵਿਸ਼ਿਆਂ ਦੇ ਆਧਾਰ ‘ਤੇ ਔਸਤ ਅੰਕ ਦਿੱਤੇ ਜਾਣਗੇ।

ਉਨ•ਾਂ ਕਿਹਾ ਕਿ ਜਿਨ•ਾ ਵਿਦਿਆਰਥੀਆਂ ਕੋਲ ਡਵੀਜ਼ਨ ਵਿੱਚ ਸੁਧਾਰ ਕਰਨ ਜਾਂ ਰੀਅਪੀਅਰ ਲਈ ਲੰਬਿਤ ਮੌਕਾ ਹੈ, ਉਹ ਸਿਰਫ ਇੱਕ ਪੇਪਰ ਜੋ ਨਹੀਂ ਹੋਇਆ ਲਈ ਫੀਸ ਜਮ•ਾ ਕਰਵਾਉਣਗੇ ਅਤੇ ਉਨ•ਾਂ ਨੂੰ ਬਿਨਾ  ਵਾਧੂ ਫੀਸ ਦਿੱਤੇ ਭਵਿਖ ਵਿੱਚ ਇਮਤਿਹਾਨ ਦੇਣ ਲਈ ਵਾਧੂ ਮੌਕਾ ਦਿੱਤਾ ਜਾਵੇਗਾ। ਆਮ ਵਰਗੇ ਹਾਲਤ ਹੋਣ ਤੋਂ ਬਾਅਦ ਇਸ ਵਾਸਤੇ ਵੱਖਰੀ ਡੇਟਸ਼ੀਟ ਜਾਰੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here