ਪੰਜਾਬ ਸਰਕਾਰ ਨੇ ਬਦਲੇ ਪੁਲਿਸ ਅਧਿਕਾਰੀ, ਵੇਖੋ ਸੂਚੀ

0
224

ਚੰਡੀਗੜ੍ਹ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਸਰਕਾਰ ਨੇ ‘ਚ ਛੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤੋਂ ਪਹਿਲਾਂ 29 ਆਈਏਐਸ, ਚਾਰ ਪੀਸੀਐਸ ਤੇ ਇੱਕ ਆਈਆਰਟੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਸੀ। ਹਾਲਾਂਕਿ ਇਨ੍ਹਾਂ ਤਬਾਦਲਿਆਂ ‘ਚ ਕਿਸੇ ਵੀ ਜ਼ਿਲ੍ਹੇ ਦੇ ਐਸਐਸਪੀ ਜਾਂ ਐਸਪੀ ਨੂੰ ਨਹੀਂ ਬਦਲਿਆ ਗਿਆ ਹੈ।ਹੇਠਾਂ ਦਿੱਤੀ ਸੂਚੀ ਵੇਖੋ ਤੇ ਜਾਣੋ ਕਿ ਕਿਸ ਅਧਿਕਾਰੀ ਨੂੰ ਕਿਥੇ ਤਾਇਨਾਤ ਕੀਤਾ ਗਿਆ ਹੈ।

ਆਈਪੀਐਸ              ਨਵੀਂ ਤਾਇਨਾਤੀ
ਪ੍ਰਮੋਧ ਕੁਮਾਰ                ਸਪੈਸ਼ਲ ਡੀਜੀਪੀ ਪ੍ਰੋਵਿਜ਼ਨਿੰਗ
ਅ੍ਰਪਿਤ ਸ਼ੁਕਲਾ              ਏਡੀਜੀਪੀ ਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ
ਗੁਲਸ਼ਨ ਸਿੰਘ ਸੰਧੂ       ਆਈਜੀਪੀ ਪਰਸਨਲ ਅਤੇ ਆਈਜੀਪੀ ਪ੍ਰੋਵੀਜ਼ਨਿੰਗ ਦਾ ਵਾਧੂ ਚਾਰਜ
ਬਾਬੂ ਲਾਲ ਮੀਨਾ          ਡੀਆਈਜੀ ਕਮ ਜੁਆਇੰਟ ਡਾਇਰੈਕਟਰ ਐਮਆਰਐਸ ਪੀਪੀਏ ਫਿਲੌਰ
ਇੰਦਰਬੀਰ ਸਿੰਘ           ਏਆਈਜੀ ਕ੍ਰਾਇਮ
ਗੁਲਨੀਤ ਖੁਰਾਣਾ         ਏਆਈਜੀ ਸੀਆਈ ਪੰਜਾਬ, ਡੀਆਈਟੀਏਸੀ ਡਾਇਰੈਕਟਰ ਦਾ ਵਾਧੂ ਚਾਰਜ

ਪੀਪੀਐਸ
ਸੁਸ਼ੀਲ ਕੁਮਾਰ (ਪੀਪੀਐਸ) ਵਿਜੀਲੈਂਸ ਬਿਊਰੋ ਵਿੱਚ ਸੇਵਾ ਨਿਭਾਉਣਗੇ

ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਨੇ ਸੱਤ ਜ਼ਿਲ੍ਹਿਆਂ ਦੇ ਡੀਸੀ ਸਮੇਤ 29 ਆਈਏਐਸ, ਚਾਰ ਪੀਸੀਐਸ ਬਦਲੇ ਸਨ। ਜਿਨ੍ਹਾਂ ਜ਼ਿਲ੍ਹਿਆਂ ਦੇ ਡੀਸੀ ਤਬਦੀਲ ਕੀਤੇ ਗਏ ਹਨ, ਉਨ੍ਹਾਂ ਵਿੱਚ ਜ਼ਿਲ੍ਹਾ ਜਲੰਧਰ ਤੋਂ ਇਲਾਵਾ ਲੁਧਿਆਣਾ, ਸੰਗਰੂਰ, ਫਰੀਦਕੋਟ, ਫਿਰੋਜ਼ਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਤਰਨ ਤਾਰਨ ਸ਼ਾਮਲ ਹਨ।

ਇੰਨਾ ਹੀ ਨਹੀਂ, ਰਾਜ ਸਰਕਾਰ ਨੇ ਵੱਖਰੇ ਤੌਰ ‘ਤੇ ਕਰ ਤੇ ਆਬਕਾਰੀ ਵਿਭਾਗ ਨੂੰ ਚਾਲੂ ਕੀਤਾ ਹੈ। ਆਈਏਐਸ ਨੀਲਕੰਠ ਅਵਧ ਨਵੇਂ ਟੈਕਸ ਕਮਿਸ਼ਨਰ ਹੋਣਗੇ। ਜਦਕਿ ਰਜਤ ਅਗਰਵਾਲ ਨਵੇਂ ਆਬਕਾਰੀ ਕਮਿਸ਼ਨਰ ਹੋਣਗੇ। ਵਿਵੇਕ ਪ੍ਰਤਾਪ ਸਿੰਘ ਨੂੰ ਸੈਕਟਰੀ ਨਿੱਜੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਵੇਅਰਹਾਊਸਿੰਗ ਦੇ ਐਮਡੀ ਦਾ ਚਾਰਜ ਵੀ ਹੋਵੇਗਾ।

LEAVE A REPLY

Please enter your comment!
Please enter your name here