ਪੰਜਾਬ ਸਰਕਾਰ ਨੇ ਪਿੰਡਾਂ ਦੇ ਰਜਿਸਟਰੀ ਰੇਟਾਂ ਵਿੱਚ ਚੁੱਪ ਚੁਪੀਤੇ ਵਾਧਾ ਕਰਕੇ ਪੰਜਾਬ ਵਾਸੀਆਂ ਨਾਲ ਧ੍ਰੋਹ ਕਮਾਇਆ ਬਲਜੀਤ ਸ਼ਰਮਾ

0
139

ਮਾਨਸਾ 19 ਦਸੰਬਰ (ਸਾਰਾ ਯਹਾ /ਬੀਰਬਲ ਧਾਲੀਵਾਲ): ਪੰਜਾਬ ਸਰਕਾਰ  ਵੱਲੋਂ ਰਜਿਸਟਰੀ ਦੇ ਰੇਟਾਂ ਵਿੱਚ ਚੁੱਪ ਚੁਪੀਤੇ ਕੀਤੇ ਗਏ ਵਾਧੇ ਦਾ ਸਖ਼ਤ ਸ਼ਬਦਾਂ ਵਿਚ ਨੋਟਿਸ ਲੈਂਦਿਆਂ  ਪ੍ਰਾਪਰਟੀ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਕਿਹਾ ਕਿ ਜਦੋਂ ਵੀ ਪਿੰਡਾਂ ਜਾਂ ਸ਼ਹਿਰਾਂ ਵਿੱਚ ਪ੍ਰਾਪਰਟੀ ਦੇ ਰੇਟ ਰਜਿਸਟਰੀਆਂ ਵਿੱਚ ਵਾਧਾਚ ਕੀਤਾ ਜਾਂਦਾ ਹੈ ।ਤਾਂ ਪਿੰਡ ਦੇ ਪੰਚ ਸਰਪੰਚ ਅਤੇ  ਨੰਬਰਦਾਰਾਂ ਤੋਂ ਸੁਝਾਅ ਮੰਗੇ ਜਾਂਦੇ ਹਨ। ਅਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰ ਉਨ੍ਹਾਂ ਸੁਝਾਵਾਂ ਉਪਰ ਅਮਲ ਕਰਕੇ ਹੀ ਰਜਿਸਟਰੀ ਰੇਟਾਂ ਵਿੱਚ ਵਾਧਾ ਕਰਦੀ ਹੈ। ਪਰ ਇਸ ਵਾਰ ਅਜਿਹਾ ਕਰਨ ਦੀ ਬਜਾਏ ਚੋਰੀ ਛੁਪੇ ਤਰੀਕੇ ਨਾਲ ਅਤੇ  ਰੇਟਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਕਿਸਾਨੀ ਅੰਦੋਲਨ ਕਾਰਨ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਜਿਥੇ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਵਰਗ ਦਿੱਲੀ ਧਰਨੇ ਵਿੱਚ ਬੈਠਾ ਹੈ ਸਰਕਾਰ  ਸਰਕਾਰ ਨੇ ਇਸ ਗੱਲ ਨੂੰ ਅੱਖੋਂ ਪਰੋਖੇ ਕਰਦੇ ਹੋਏ ਇਸ ਗੱਲ ਦਾ ਲਾਭ ਲੈਂਦਿਆਂ ਚੁੱਪ ਚੁਪੀਤੇ ਤਰੀਕੇ ਨਾਲ ਰੇਟਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਜਿਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀ  ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ  ਨਾਲ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਬੇਸ਼ਕ ਸਰਕਾਰ ਨੇ ਸ਼ਹਿਰਾਂ ਦੇ ਰਜਿਸਟਰੀ  ਰੇਟਾਂ ਵਿੱਚ ਵਾਧਾ ਕਰਨਾ ਸੀ ਪਰ ਚੋਣ ਜ਼ਾਬਤਾ ਲੱਗਿਆ ਹੋਣ ਕਾਰਨ ਇਹ ਵਾਧਾ  ਨਹੀਂ ਕੀਤਾ ਗਿਆ ਸੀ ।ਪਰ ਸਾਰੀ ਫਾਈਲ ਤਿਆਰ ਕੀਤੀ ਹੋਈ ਹੈ ਜੋ ਕਿਸੇ ਵੇਲੇ ਵੀ ਲਾਗੂ ਹੋ ਸਕਦੀ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਐਸੋਸੀਏਸ਼ਨ ਨੇ ਤਹਿਸੀਲਦਾਰ ਅਮਰਜੀਤ ਸਿੰਘ ਰਾਹੀਂ ਡਿਪਟੀ ਕਮਿਸ਼ਨਰ  ਮਹਿੰਦਰਪਾਲ ਗੁਪਤਾ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਭੇਜਿਆ ਹੈ। ਤਾਂ ਜੋ ਇਸ ਮਸਲੇ ਉੱਤੇ ਫੌਰੀ ਤੌਰ ਤੇ ਵਿਚਾਰ ਕੀਤਾ ਜਾਵੇ ਪਹਿਲਾਂ ਤੋਂ ਹੀ ਆਰਥਕ  ਤੌਰ ਤੇ ਕਮਜ਼ੋਰ ਹਰ ਵਰਗ ਤੰਗੀ ਨਾਲ ਜੂਝ ਰਿਹਾ ਹੈ ਅਜਿਹੇ ਵਿੱਚ ਸਰਕਾਰ ਵੱਲੋਂ ਇੰਨਾ ਵੱਡਾ ਬੋਝ ਪਾਉਣਾ ਪੰਜਾਬ ਵਾਸੀਆਂ ਨਾਲ ਸ਼ਰ੍ਹੇਆਮਪ੍ਰਾਪਰਟੀ ਐਸੋਸੀਏਸ਼ਨ ਮਾਨਸਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਯਾਦ ਚ ਨਗਰ ਕੌਂਸਲ ਵਿੱਚ ਭਾਰੀ ਜਿੱਤ ਪ੍ਰਾਪਤ ਕਰਨ ਦਾ ਤੋਹਫ਼ਾ ਪੰਜਾਬੀਆਂ ਨੂੰ ਅਗਲੇ ਦਿਨ ਹੀ ਦੇ ਦਿੱਤਾ ਹੈ  ਪੰਜਾਬ ਵਾਸੀ ਤਾਂ ਉਮੀਦਾਂ ਲਾਈ ਬੈਠੇ ਸਨ ਕਿ ਸਰਕਾਰ ਭਾਰੀ ਜਿੱਤ ਦੀ ਖੁਸ਼ੀ ਵਿੱਚ ਕੁਝ ਸਹੂਲਤ ਦੇਵੇਗੀ ਪਰ ਸਰਕਾਰ ਨੇ ਤਾਂ ਚੋਣਾਂ ਜਿੱਤਣ ਤੋਂ ਅਗਲੇ ਦਿਨ ਹੀ ਪੰਜਾਬ ਉੱਪਰ ਨਵਾਂ ਬੋਝ ਲੱਦ ਦਿੱਤਾ ਹੈ ਜੋ ਸ਼ਰ੍ਹੇਆਮ ਧੱਕਾ ਹੈ  ਜੇਕਰ ਸਰਕਾਰ ਨੇ ਕੀਤੇ ਇਸ ਵਾਧੇ ਨੂੰ ਫੌਰੀ ਤੌਰ ਤੇ ਵਾਪਸ ਨਾ ਲਿਆ ਤਾਂ ਸਰਕਾਰ ਨੇ ਇਸ ਦਾ ਖਮਿਆਜ਼ਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭੁਗਤਣਾ ਪੈ ਸਕਦਾ ਹੈ।   ਬੇਇਨਸਾਫ਼ੀ ਹੈ।  ਇਸ ਮੌਕੇ ਸਰਕਾਰ ਵੱਲੋਂ ਵਧਾਏ ਰਜਿਸਟਰੀ ਦੇ ਰੇਟਾਂ ਦੇ ਸਬੰਧ ਵਿੱਚ ਤਹਸੀਲਦਾਰ ਨੂੰ ਮੰਗ ਪੱਤਰ ਦਿੰਦੇ ਹੋਏ  ਮਾਨਸਾ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰ   ਪ੍ਰਧਾਨ ਬਲਜੀਤ ਸਿੰਘ ਸ਼ਰਮਾ, ਵਾਇਸ ਪ੍ਰਧਾਨ ਸੋਹਣ ਲਾਲ ਠੇਕੇਦਾਰ,ਜਰਨਲ ਸਕੱਤਰ ਇੰਦਰ ਸੈਨ ਅਕਲੀਆ ਐਸੋਸੀਏਸ਼ਨ ਦੇ ਗਿਆਰਾਂ ਮੈਂਬਰੀ ਕਮੇਟੀ ਦੇ ਮੈਂਬਰ ਰਾਮ ਲਾਲ ਸ਼ਰਮਾ ਲਛਮਣ ਦਾਸ  ਕਾਲਾ ਹਜ਼ਾਰ ਸਨAttachments area

LEAVE A REPLY

Please enter your comment!
Please enter your name here