
ਬਰੇਟਾ (ਸਾਰਾ ਯਹਾਂ/ਰੀਤਵਾਲ) : 15 ਜੂਨ 2020 ਨੂੰ ਲਦਾਖ ਖੇਤਰ ਦੀ ਗਲਵਾਨ ਘਾਟੀ ਵਿਚ 12 ਚੀਨੀ ਸੈਨਿਕਾ ਨੂੰ ਮਾਰ ਕੇ
ਸ਼ਹੀਦ ਹੋਏ ਸੈਨਿਕ ਗੁਰਤੇਜ ਸਿੰਘ (ਵੀਰ ਚੱਕਰ ਜੇਤ¨ ) ਦੇ ਭਰਾ ਗੁਰਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ
ਪੁਲੀਸ ਵਿਭਾਗ ਵਿਚ ਸਰਕਾਰੀ ਨੌਕਰੀ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਸ਼ਹੀਦ ਗੁਰਤੇਜ ਸਿੰਘ ਦੀ ਸ਼ਹਾਦਤ
ਸਮੇਂ ਉਹਨਾਂ ਦੇ ਪਿੰਡ ਪੁੱਜੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ
ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਆਪਣੇ
ਕਾਰਜ਼ ਕਾਲ ਦੌਰਾਨ ਇਹ ਵਾਅਦਾ ਪ¨ਰਾ ਨਹੀਂ ਕੀਤਾ ਗਿਆ ।

ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ
ਪਿਛਲੀ ਸਰਕਾਰ ਦੇ ਕੀਤੇ ਵਾਅਦੇ ਨੂੰ ਪ¨ਰਾ ਕਰਦਿਆਂ ਸ਼ਹੀਦ ਸੈਨਿਕ ਦੇ ਭਰਾ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ
ਪੱਤਰ ਸੌਪਿਆ ਹੈ । ਗੁਰਪ੍ਰੀਤ ਸਿੰਘ ਨੇ ਨੌਕਰੀ ਮਿਲਣ ‘ਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ
ਮਾਨ ਦਾ ਧੰਨਵਾਦ ਕੀਤਾ ਹੈ।
