ਬਰਨਾਲਾ 03 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਪੰਜਾਬ ਸਰਕਾਰ ਦੇ 15 ਮਈ ਤੱਕ ਮਿੰਨੀ ਲੌਕਡਾਊਨ ਵਧਾਉਣ ਖਿਲਾਫ ਭਾਰੀ ਰੋਸ ਦੇ ਚੱਲਦੇ ਅੱਜ ਬਰਨਾਲਾ ਵਪਾਰ ਮੰਡਲ ਤੇ ਸਾਰੇ ਵਪਾਰੀਆਂ ਨੇ ਮੁੱਖ ਸਦਰ ਬਾਜ਼ਾਰ ਵਿੱਚ ਚੱਕਾ ਜਾਮ ਕਰਕੇ ਰੋਸ ਮੁਜਾਹਰਾ ਕੀਤਾ।
ਉਨ੍ਹਾਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਸਾਰੀਆਂ ਦੁਕਾਨਾਂ ਨੂੰ ਕੁਝ ਘੰਟੇ ਖੋਲ੍ਹਣ ਦੀ ਆਗਿਆ ਦੇਵੇ।
ਉਨ੍ਹਾਂ ਕਿਹਾ ਵਪਾਰੀਆਂ ਦੀਆਂ ਸਾਰੀਆਂ ਦੁਕਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਬੰਦ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਮੁਤਾਬਕ ਵਪਾਰੀ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਿਹਾ ਹੈ ਤੇ ਉਸ ਤੋਂ ਦੁਕਾਨ ਦਾ ਕਿਰਾਇਆ ਤੇ ਵਰਕਰਾਂ ਦੀ ਤਨਖਾਹ ਵੀ ਪੂਰੀ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਅੱਧੇ ਕੰਮ-ਕਾਜ ਖੋਲ੍ਹ ਰੱਖੇ ਹਨ, ਅੱਧੇ ਕਾਰੋਬਾਰੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ ਜੋ ਸਰਾਸਰ ਗਲਤ ਹੈ।
ਇਸ ਨੂੰ ਲੈ ਕੇ ਵਪਾਰੀਆਂ ਨੇ ਅਲਟੀਮੇਟਮ ਦਿੰਦੇ ਕਿਹਾ ਕਿ ਕੱਲ ਸਵੇਰ 9:00 ਵਜੇ ਤੋਂ ਉਹ ਬਰਨਾਲਾ ਦੇ ਸਾਰੇ ਬਾਜ਼ਾਰ ਖੋਲ੍ਹਣਗੇ।
ਜੇਕਰ ਪ੍ਰਸ਼ਾਸਨ ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਬਰਨਾਲਾ ਤੋਂ ਆਈਆਂ ਤਸਵੀਰਾਂ
ਬਰਨਾਲਾ ਤੋਂ ਆਈਆਂ ਤਸਵੀਰਾਂ
ਬਰਨਾਲਾ ਤੋਂ ਆਈਆਂ ਤਸਵੀਰਾਂ
ਬਰਨਾਲਾ ਤੋਂ ਆਈਆਂ ਤਸਵੀਰਾਂ
ਬਰਨਾਲਾ ਤੋਂ ਆਈਆਂ ਤਸਵੀਰਾਂ