![](https://sarayaha.com/wp-content/uploads/2025/01/dragon.png)
ਮਾਨਸਾ,13 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸਕੀਮਾਂ ਦੇ ਲਾਭ ਲਈ ਜਾਣਕਾਰੀ ਦਿੰਦਿਆ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਦੱਸਿਆ ਕਿ ਗਰੀਬ ਵਰਗਾ ਦੇ ਲਈ ਆਪਣੇ ਪੁਰਾਣੇ ਮਕਾਨ ਦੀ ਉਸਾਰੀ ਅਤੇ ਮੁਰੰਮਤ ਲਈ 2.5 ਲੱਖ ਰਾਸ਼ੀ (ਦੋ ਲੱਖ ਪੰਜਾਹ ਹਜ਼ਾਰ) ਰੁਪਏ ਦਿੱਤੇ ਜਾ ਰਹੇ ਹਨ। ਸੋ ਮੈਂ ਬੇਨਤੀ ਕਰਦਾ ਹਾਂ ਕਿ ਲੋੜਵੰਦ ਪਰਿਵਾਰ ਇਸ ਸਕੀਮ ਦਾ ਲਾਭ ਉਠਾਊਣ ਅਤੇ ਕਮਕਾਜ ਵਾਲੇ ਦਿਨ ਦਫਤਰ ਨਗਰ ਕੌਂਸਲ, ਮਾਨਸਾ ਵਿਖੇ ਆਪਣੇ ਦਸਤਾਵੇਜ ਜਮ੍ਹਾ ਕਵਾਉਣ ਅਤੇ ਲਾਭ ਲੈਣ।
ਜਰੂਰੀ ਦਸਤਾਵੇਜਾ ਦੀ ਸੂਚੀ:-
- ਰਜਿਸਟਰੀ ਦੀ ਫੋਟੋ ਕਾਪੀ,
- ਬੈਕ ਖਾਤੇ ਦੀ ਫੋਟੋ ਕਾਪੀ
- ਪਰਿਵਾਰ ਦੇ ਸਾਰੇ ਮੈਂਬਰਾਂ ਦੇ ਅਧਾਰ ਕਾਰਡ ਦੀ ਕਾਪੀ (18 ਸਾਲ ਤੋਂ ਉੱਪਰ)
- ਲੋ-ਇੰਨਕਮ ਦਾ ਸਰਟੀਫਿਕੇਟ।
ਇਸਦੇ ਨਾਲ ਹੀ ਮੈਂ ਮਾਨਸਾ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮਾਨਸਾ ਨਗਰ ਕੌਂਸਲ ਮਾਨਸਾ ਵੱਲੋਂ 2 ਕਰੋੜ 10 ਲੱਖ ਰੁਪਏ ਦੇ ਕੁੱਲ 21 ਟੈਂਡਰ ਕੱਲ ਕੀਤੇ ਗਏ ਹਨ।
ਪਿਛਲੇ ਦਿਨੀ ਕੀਤੇ ਗਏ ਟੈਂਡਰਾ ਵਿੱਚੋਂ ਸਭ ਤੋਂ ਪਹਿਲ ਦੇ ਅਧਾਰ ਤੇ ਡਿਪਟੀ ਕਮਿਸ਼ਨਰ ਕੰਪਲੈਕਸ ਤੋਂ ਲੈਕੇ ਛੋਟੀ ਮਾਨਸਾ ਵਾਲੀ ਕੋਰਟ ਰੋਡ ਦੀ 24.68 ਲੱਖ ਦੀ ਰਿਪੇਅਰ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਿਨ੍ਹਾ ਸ਼ਹਿਰ ਦੇ ਹੋਰ ਸਾਰੇ ਜਰੂਰੀ ਕੰਮ ਖਾਸ਼ ਤੌਰ ਤੇ ਸ਼ਹਿਰ ਦੀਆ ਚਾਰੋਂ ਐਂਟਰੀ ਪੁਆਇੰਟ ਦੀਆਂ ਸੜਕਾਂ ਦੇ ਟੈਂਡਰ ਵੀ ਜਲਦੀ ਲਗਾ ਕੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਮਾਨਸਾ ਦੇ ਐਮ ਐਲ ਏ ਵਿਜੈ ਸਿੰਗਲਾ ਦੀ ਰਹਿਨੁਮਾਹੀ ਹੇਠ ਇਹ ਸਭ ਕੰਮ ਨੇਪਰੇ ਚਾੜੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਮਾਨਸਾ ਦੀ ਸਭ ਤੋਂ ਵੱਡੀ ਸੀਵਰੇਜ ਸਮੱਸਿਆ ਤੋਂ ਵੀ ਜਲਦ ਮਾਨਸਾ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲੇਗੀ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)