*ਪੰਜਾਬ ਸਰਕਾਰ ਦਿੱਲੀ ਚੋਣਾਂ ਤੋਂ ਵਿਹਲੀ ਹੋ ਕੇ ਸਮੱਸਿਆ ਦਾ ਢੁੱਕਵਾਂ ਹੱਲ ਕਰੇ – ਆਗੂ*

0
4

ਮਾਨਸਾ 6 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਵਰੇਜ਼ ਸਮੱਸਿਆ ਦੇ ਹੱਲ ਲਈ ਅੱਜ 102ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਨਗਰ ਕੌਂਸਲ ਦੇ ਵਾਇਸ ਪ੍ਰਧਾਨ ਰਾਮਪਾਲ ਸਿੰਘ ਬੱਪੀਆਣਾ, ਅੰਮ੍ਰਿਤ ਪਾਲ ਗੋਗਾ, ਹੰਸਾ ਸਿੰਘ ਅਤੇ ਸਰਪੰਚ ਅਜੀਤ ਸਿੰਘ ਦੀ ਅਗਵਾਈ ਵਿੱਚ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਚੱਲ ਰਹੇ ਧਰਨੇ ਵਿੱਚ ਪਹੁੰਚੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਜਸਵੰਤ ਸਿੰਘ ਮਾਨਸਾ, ਬੂਟਾ ਸਿੰਘ, ਮੇਜ਼ਰ ਸਿੰਘ ਦੂਲੋਵਾਲ, ਸੁਖਦੇਵ ਸਿੰਘ , ਦਲਵਿੰਦਰ ਸਿੰਘ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਫ਼ੁਰਸਤ ਮਿਲ ਗਈ ਹੈ ਤਾਂ ਪੰਜਾਬ ਦੇ ਲੋਕਾਂ ਦਾ ਧਿਆਨ ਰੱਖਦਿਆਂ ਉਨ੍ਹਾਂ ਦੀਆਂ ਸਮੱਸਿਆਂਵਾਂ ਵੱਲ ਧਿਆਨ ਦੇਵੇ। ਸੀਵਰੇਜ਼ ਸਮੱਸਿਆ ਤੋਂ ਸਤਾਏ ਮਾਨਸਾ ਸ਼ਹਿਰੀ ਲਗਾਤਾਰ ਧਰਨੇ ਜ਼ਰੀਏ ਆਪਣੀ ਅਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਲਈ ਸਰਕਾਰ 10 ਫਰਵਰੀ ਦੀ ਤਜਵੀਜ਼ਤ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਫੰਡ ਜਾਰੀ ਕਰਕੇ ਸੀਵਰੇਜ਼ ਦੀ ਸੰਵੇਦਨਸ਼ੀਲ ਸਮੱਸਿਆ ਦਾ ਕੋਈ ਸਾਰਥਿਕ ਹੱਲ ਕੱਢਣ ਦਾ ਯਤਨ ਕਰੇ। ਇਸ ਸਮੇਂ ਭੂਸ਼ਨ ਸ਼ਰਮਾ, ਗੁਰਤੇਜ ਸਿੰਘ ਆਦਿ ਤੋਂ ਇਲਾਵਾ ਆਮ ਸ਼ਹਿਰੀ ਵੀ ਧਰਨੇ ‘ਚ ਹਾਜ਼ਰ ਸਨ ।

LEAVE A REPLY

Please enter your comment!
Please enter your name here